ਕਿਵੇਂ ਕਰੀਏ ਅੱਖਾਂ ਦੀ ਸਾਂਭ ਸੰਭਾਲ
Published : Mar 30, 2019, 12:58 pm IST
Updated : Mar 30, 2019, 5:22 pm IST
SHARE ARTICLE
These 6 foods are all you need to improve your eyesight
These 6 foods are all you need to improve your eyesight

ਖੱਟੇ ਫਲ ਸੰਤਰਾ, ਅੰਗੂਰ, ਨਿੰਬੂ ਅੱਖਾਂ ਦੀ ਰੌਸ਼ਨੀ ਲਈ ਕਾਫੀ ਫਾਇਦੇਮੰਦ ਹੈ।

ਅੱਖਾਂ ਦੀ ਰੌਸ਼ਨੀ ਖਰਾਬ ਹੋਣਾ ਇਹ ਸੰਕੇਤ ਦਿੰਦਾ ਹੈ ਕਿ ਤੁਸੀਂ ਸਹੀ ਪੋਸ਼ਣ ਨਹੀਂ ਲੈ ਰਹੇ। ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਹੋਣਾ ਦੁਨੀਆ ਵਿਚ ਹੁਣ ਆਮ ਹੋ ਗਿਆ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਦੁਨਿਆਂ ਵਿਚ ਲਗਭਗ 1.3 ਬਿਲੀਅਨ ਲੋਕ ਕਿਸੇ ਨਾ ਕਿਸੇ ਰੂਪ ਵਿਚ ਅੰਨ੍ਹੇਪਣ ਤੋਂ ਪਰੇਸ਼ਾਨ ਹਨ। ਅਜਿਹੇ ਵਿਚ ਨਿਯਮਿਤ ਰੂਪ ਵਿਚ ਅੱਖਾਂ ਦੀ ਜਾਂਚ ਕਰਵਾਉਣਾ ਜ਼ਰੂਰੀ ਹੈ। ਹਾਲਾਂਕਿ ਅੱਖਾਂ ਦੀ ਕਿਸੇ ਵੀ ਸਮੱਸਿਆ ਨੂੰ ਦੂਰ ਕਰਨ ਲਈ ਸੰਤੁਲਿਤ ਅਤੇ ਪੌਸ਼ਟਿਕ ਆਹਾਰ ਅਪਨਾਉਣਾ ਚਾਹੀਦਾ ਹੈ।

DryDry Fruits

ਕੁਝ ਅਜਿਹੇ ਪਦਾਰਥ ਹੁੰਦੇ ਹਨ ਜੋ ਅੱਖਾਂ ਦੀ ਰੌਸ਼ਨੀ 'ਤੇ ਬੁਰਾ ਅਸਰ ਪਾ ਸਕਦੇ ਹਨ। ਜ਼ਿਆਦਾ ਭੋਜਨ ਖਾਣਾ, ਕੁਪੋਸ਼ਣ, ਵੱਧ ਚੀਨੀ ਦਾ ਸੇਵਨ, ਮਾਸ, ਪ੍ਰੋਟੀਨ, ਜੰਕ ਫੂਡ, ਖਰਾਬ ਮਸਲ ਟੋਨ, ਸ਼ਰੀਰਕ ਗਤਿਵਿਧੀਆਂ ਦੀ ਕਮੀ ਦਾ ਤੁਹਾਡੇ ਸ਼ਰੀਰ 'ਤੇ ਮਾੜਾ ਅਸਰ ਹੋ ਸਕਦਾ ਹੈ। ਤੰਦਰੁਸਤ ਰਹਿਣ ਲਈ ਤੁਹਾਨੂੰ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ।

ਭੋਜਨ ਵਿਚ ਪੌਸ਼ਟਿਕ ਪਦਾਰਥਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਵਾਸਤੇ ਹਰੀਆਂ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਹਰੀਆਂ ਸਬਜ਼ੀਆਂ ਵਿਚ ਲਿਉਟਿਨ ਅਤੇ ਜ਼ੀਐਕਸੈਂਥਿਨ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ ਜੋ ਕਿ ਘੱਟ ਰੌਸ਼ਨੀ ਨੂੰ ਪੂਰਾ ਕਰਦਾ ਹੈ। ਵਿਟਾਮਿਨ ਸੀ ਨਾਲ ਭਰਪੂਰ ਪੱਤੇਦਾਰ ਸਬਜ਼ੀਆਂ ਖਾਣਾ ਅੱਖਾਂ ਦੀ ਤੰਦਰੁਸਤੀ ਲਈ ਬਹੁਤ ਵਧੀਆ ਹੈ। ਪਾਲਕ, ਸਾਗ, ਮੇਥੀ ਹਰੀਆਂ ਸਬਜ਼ੀਆਂ ਦੇ ਕੁਝ ਉਦਾਹਰਣ ਹਨ। ਇਸ ਤੋਂ ਇਲਾਵਾ ਫਲਾਂ ਦਾ ਸੇਵਨ ਵੀ ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਮੱਦਦ ਕਰਦਾ ਹੈ।

FruitsFruits

ਇਸ ਵਿਚ ਖੱਟੇ ਫਲ ਸੰਤਰਾ, ਅੰਗੂਰ, ਨਿੰਬੂ ਅੱਖਾਂ ਦੀ ਰੌਸ਼ਨੀ ਲਈ ਕਾਫੀ ਫਾਇਦੇਮੰਦ ਹੈ। ਖੱਟੇ ਫਲਾਂ ਵਿਚ ਵਿਟਾਮਿਨ ਸੀ ਐਂਟੀਆਕਸਾਇਡੇਂਟ ਦੇ ਰੂਪ ਵਿਚ ਕੰਮ ਕਰਦਾ ਹੈ ਅਤੇ ਲੰਬੇ ਸਮੇਂ ਤੱਕ ਰੌਸ਼ਨੀ ਵੀ ਬਰਕਰਾਰ ਰੱਖਦਾ ਹੈ। ਇਸ ਤੋਂ ਇਲਾਵਾ ਮੂੰਗਫਲੀ, ਕਾਜੂ, ਬਦਾਮ, ਅਖਰੋਟ ਅੱਖਾਂ ਦੀ ਰੌਸ਼ਨੀ ਫਾਇਦੇਮੰਦ ਹੁੰਦੇ ਹਨ। ਮੱਛੀ ਖਾਣ ਨਾਲ ਰੌਸ਼ਨੀ ਹਮੇਸ਼ਾ ਵੱਧਦੀ ਰਹਿੰਦੀ ਹੈ। ਮੱਛੀ ਓਮੋਗਾ 3 ਫੈਟੀ ਐਸਿਡ ਨਾਲ ਭਰਪੂਰ ਹੁੰਦੀ ਹੈ ਜੋ ਕਿ ਮੈਕਿਉਲਕ ਡਿਜਨਰੇਸ਼ਨ ਅਤੇ ਡਰਾਈ ਆਈ ਸਿੰਡ੍ਰੋਮ ਨਾਲ ਅੱਖਾਂ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ।

ਇਸ ਨਾਲ ਮੋਤੀਏ ਦੀ ਸ਼ਿਕਾਇਤ ਨਹੀਂ ਹੁੰਦੀ। ਹੋਰ ਤੇ ਹੋਰ ਗਾਜਰ ਵਿਚ ਰੌਸ਼ਨੀ ਵਧਾਉਣ ਦੀ ਸ਼ਕਤੀ ਹੁੰਦੀ ਹੈ। ਇਸ ਵਿਚ ਵਿਟਾਮਿਨ ਏ ਅਤੇ ਕੈਰੋਟਿਨ ਹੁੰਦਾ ਹੈ। ਦੋਨੇਂ ਹੀ ਅੱਖਾਂ ਲਈ ਲਾਭਦਾਇਕ ਹੁੰਦੇ ਹਨ। ਵਿਟਾਮਿਨ ਏ ਰੋਡਪਸਿਨ ਦਾ ਇਕ ਭਾਗ ਹੈ ਜੋ ਕਿ ਰੈਟੀਨਾ ਲਈ ਫਾਇਦੇਮੰਦ ਹੁੰਦਾ ਹੈ। ਕੁਝ ਚੀਜਾਂ ਜਿਵੇਂ ਸੂਰਜਮੁਖੀ ਦੇ ਬੀਜ ਅੱਖਾਂ ਦੀ ਰੌਸ਼ਨੀ ਵਿਚ ਸੁਧਾਰ ਕਰਨ ਵਿਚ ਮੱਦਦ ਕਰ ਸਕਦੇ ਹਨ। ਇਸ ਵਿਚ ਮਿਲਣ ਵਾਲੇ ਸਰੋਤ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement