ਯੂਰਿਕ ਐਸਿਡ ਵਿਚ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
Published : Oct 30, 2022, 9:16 am IST
Updated : Oct 30, 2022, 10:01 am IST
SHARE ARTICLE
uric acid
uric acid

ਵਰਤਮਾਨ ਸਮੇਂ ਵਿਚ ਯੂਰਿਕ ਐਸਿਡ ਬਨਣ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਇਹ ਆਧੁਨਿਕ ਜੀਵਨ ਸ਼ੈਲੀ ਦਾ ਇਕ ਗੰਭੀਰ ਰੋਗ....

 

ਵਰਤਮਾਨ ਸਮੇਂ ਵਿਚ ਯੂਰਿਕ ਐਸਿਡ ਬਨਣ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਇਹ ਆਧੁਨਿਕ ਜੀਵਨ ਸ਼ੈਲੀ ਦਾ ਇਕ ਗੰਭੀਰ ਰੋਗ ਹੈ। ਸਰੀਰ ਵਿਚ ਪੁਰੀਨਸ ਦੇ ਟੁੱਟਣ ਨਾਲ ਯੂਰਿਕ ਐਸਿਡ ਬਣਦਾ ਹੈ। ਪੁਰੀਨਸ ਇਕ ਅਜਿਹਾ ਪਦਾਰਥ ਹੈ ਜੋਂ ਖਾਣ ਵਾਲੀਆਂ ਚੀਜ਼ਾਂ ਵਿਚ ਪਾਇਆ ਜਾਂਦਾ ਹੈ। ਖਾਣ ਵਾਲੀਆਂ ਚੀਜ਼ਾਂ ਨਾਲ ਇਹ ਸਰੀਰ ਵਿਚ ਪੁਜਦਾ ਹੈ ਅਤੇ ਫਿਰ ਬ‍ੱਲਡ ਦੇ ਮਾਧਿਅਮ ਨਾਲ ਵਹਿੰਦਾ ਹੋਇਆ ਕਿਡਨੀ ਤੱਕ ਪੁੱਜਦਾ ਹੈ। ਉਂਜ ਤਾਂ ਯੂਰਿਕ ਐਸਿਡ ਪਿਸ਼ਾਬ ਦੇ ਮਾਧ‍ਅਿਮ ਨਾਲ ਸਰੀਰ ਵਿਚੋਂ ਬਾਹਰ ਨਿਕਲ ਜਾਂਦਾ ਹੈ ਪਰ ਕਈ ਵਾਰੀ ਇਹ ਸਰੀਰ ਵਿਚ ਹੀ ਰਹਿ ਜਾਂਦਾ ਹੈ।

ਇਸ ਦੇ ਕਾਰਨ ਇਸ ਦੀ ਮਾਤਰਾ ਵਧਣ ਲੱਗਦੀ ਹੈ। ਜੇਕਰ ਸਮੇਂ ਰਹਿੰਦੇ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਵਿਅਕਤੀ ਲਈ ਇਹ ਨੁਕਸਾਨਦਾਇਕ ਹੋ ਸਕਦਾ ਹੈ। ਪੈਰਾਂ ਅਤੇ ਜੋੜਾਂ ਵਿਚ ਦਰਦ, ਅੱਡੀਆਂ ਵਿਚ ਦਰਦ, ਜ਼ਿਆਦਾ ਦੇਰ ਬੈਠਣ ਉਤੇ ਜਾਂ ਉੱਠਣ ਵਿਚ ਪੈਰਾਂ ਅੱਡੀਆਂ ਵਿਚ ਅਸਹਿਣਯੋਗ ਦਰਦ, ਸ਼ੂਗਰ ਦਾ ਪੱਧਰ ਵੱਧਣਾ। ਅੱਜ ਅਸੀ ਤੁਹਾਨੂੰ ਸਰੀਰ ਵਿਚ ਯੂਰਿਕ ਐਸਿਡ ਵਧਣ ਦੇ ਲੱਛਣ ਅਤੇ ਇਸ ਦੇ ਘਰੇਲੂ ਉਪਾਅ ਦੱਸਾਂਗੇ।

ਛੋਟੀ ਇਲਾਚੀ ਲਉ। ਇਸ ਨੂੰ ਪਾਣੀ ਦੇ ਨਾਲ ਮਿਲਾ ਕੇ ਖਾਓ। ਅਜਿਹਾ ਕਰਨ ਨਾਲ ਯੂਰਿਕ ਐਸਿਡ ਦੀ ਮਾਤਰਾ ਘੱਟ ਹੋਣ ਦੇ ਨਾਲ ਹੀ ਕੋਲੇਸਟਰਾਲ ਦਾ ਪੱਧਰ ਵੀ ਘੱਟ ਹੋਵੇਗਾ। ਯੂਰਿਕ ਐਸਿਡ ਨੂੰ ਕੰਟਰੋਲ ਵਿਚ ਰੱਖਣ ਅਤੇ ਘੱਟ ਕਰਨ ਲਈ ਪਿਆਜ਼ ਦਾ ਸੇਵਨ ਕਰੋ। ਪਿਆਜ਼ ਸਰੀਰ ਵਿਚ ਪ੍ਰੋਟੀਨ ਦੀ ਮਾਤਰਾ ਅਤੇ ਮੇਟਾਬਾਲਿਜ਼ਮ ਨੂੰ ਵੀ ਵਧਾਉਂਦਾ ਹੈ। ਜਦੋਂ ਸਰੀਰ ਵਿਚ ਇਨ੍ਹਾਂ ਦੋਨਾਂ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਯੂਰਿਕ ਐਸਿਡ ਦੀ ਮਾਤਰਾ ਕਾਬੂ ਵਿਚ ਰਹਿੰਦੀ ਹੈ। ਇਕ ਗਲਾਸ ਪਾਣੀ ਵਿਚ ਅੱਧਾ ਚਮਚ ਬੇਕਿੰਗ ਸੋਡਾ ਮਿਲਾ ਕੇ ਪੀਓ। ਇਹ ਬੇਕਿੰਗ ਸੋਡਾ ਦਾ ਮਿਸ਼ਰਣ ਯੂਰਿਕ ਐਸਿਡ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ।

ਰੋਜ਼ਾਨਾ ਅਜ਼ਵਾਇਨ ਖਾਣ ਨਾਲ ਵੀ ਯੂਰਿਕ ਐਸਿਡ ਘੱਟ ਹੁੰਦਾ ਹੈ। ਇਸ ਦਾ ਪਾਣੀ ਦੇ ਨਾਲ ਵੀ ਸੇਵਨ ਕਰ ਸਕਦੇ ਹੋ। ਇਕ ਕੱਚਾ ਪਪੀਤੇ ਨੂੰ 2 ਲਿਟਰ ਪਾਣੀ ਵਿਚ 5 ਮਿੰਟ ਲਈ ਉਬਾਲ ਲਵੋਂ। ਇਸ ਪਾਣੀ ਨੂੰ ਠੰਡਾ ਕਰਕੇ ਛਾਣ ਲਵੋਂ ਫਿਰ ਦਿਨ ਵਿਚ 2 ਤੋਂ 3 ਵਾਰ ਪੀਓ। ਰੋਜ਼ ਆਪਣੀ ਡਾਇਟ ਵਿਚ ਵਿਟਾਮਿਨ ਸੀ ਲਉ। ਇਕ ਦੋ ਮਹੀਨੇ ਵਿਚ ਯੂਰਿਕ ਐਸਿਡ ਕਾਫ਼ੀ ਘੱਟ ਹੋ ਜਾਵੇਗਾ। ਸੰਗਤਰਾ, ਔਲਾ ਵਿਟਾਮਿਨ ਸੀ ਦੇ ਚੰਗੇ ਸਰੋਤ ਹਨ। ਸੇਬ ਦਾ ਸਿਰਕਾ ਪੀਣ ਨਾਲ ਵੀ ਯੂਰਿਕ ਐਸਿਡ ਕੰਟਰੋਲ ਵਿਚ ਰਹਿੰਦਾ ਹੈ। ਰੋਜ਼ਾਨਾ 2 ਚਮਚ ਸੇਬ ਦਾ ਸਿਰਕਾ 1 ਗਲਾਸ ਪਾਣੀ ਵਿਚ ਮਿਲਾ ਕੇ ਦਿਨ ਵਿਚ 3 ਵਾਰ ਪੀਓ, ਸਰੀਰ ਨੂੰ ਹਾਇਡਰੇਟੇਡ ਰੱਖ ਕੇ ਤੁਸੀ ਯੂਰਿਕ ਐਸਿਡ ਦੇ ਪੱਧਰ ਨੂੰ ਘੱਟ ਕਰ ਸਕਦੇ ਹੋ। ਸਰੀਰ ਵਿਚ ਪਾਣੀ ਦੀ ਉਚਿਤ ਮਾਤਰਾ ਯੂਰਿਕ ਐਸਿਡ ਨੂੰ ਬਾਹਰ ਕੱਢਣ ਲਈ ਮਦਦਗਾਰ ਸਾਬਿਤ ਹੁੰਦੀ ਹੈ। ਇਸ ਲਈ ਥੋੜ੍ਹੀ - ਥੋੜ੍ਹੀ ਦੇਰ ਵਿਚ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ। 

ਯੂਰਿਕ ਐਸਿਡ ਵਿਚ ਇਨ੍ਹਾਂ ਚੀਜਾਂ ਦਾ ਸੇਵਨ ਨਾ ਕਰੋ- ਰਾਤ ਨੂੰ ਸੋਂਦੇ ਸਮੇਂ ਦੁੱਧ ਜਾਂ ਦਾਲ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ ਹੈ। ਦਹੀ, ਚਾਵਲ, ਅਚਾਰ, ਡਰਾਈ ਫਰੂਟਸ, ਦਾਲ, ਪਾਲਕ, ਫਾਸਟ ਫੂਡ, ਕੋਲਡ ਡਰਿੰਕਸ, ਪੈਕਡ ਫੂਡ, ਅੰਡਾ, ਮਾਸ, ਮੱਛੀ, ਸ਼ਰਾਬ ਅਤੇ ਸਿਗਰੇਟ ਪੀਣ ਤੋਂ ਦੂਰ ਰਹਿਣਾ ਚਾਹੀਦਾ ਹੈ। ਇਹ ਸਭ ਚੀਜਾਂ ਯੂਰਿਕ ਐਸਿਡ ਦੀ ਸਮੱਸਿਆ ਵਧਾਉਂਦੀ ਹੈ। ਸੱਭ ਤੋਂ ਵੱਡੀ ਗੱਲ ਖਾਣਾ ਖਾਂਦੇ ਸਮੇਂ ਪਾਣੀ ਨਹੀਂ ਪੀਣਾ ਚਾਹੀਦਾ। ਖਾਣਾ ਖਾਣ ਤੋਂ ਡੇਢ ਘੰਟੇ ਪਹਿਲਾਂ ਜਾਂ ਬਾਅਦ ਵਿਚ ਹੀ ਪਾਣੀ ਪੀਣਾ ਚਾਹੀਦਾ ਹੈ। 

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement