ਖ਼ਬਰਾਂ |

ਤਾਜ਼ਾ |

ਸਿਰ ਦਰਦ ਤੋਂ ਜਲਦੀ ਛੁਟਕਾਰਾ ਪਾਉਣ ਲਈ ਅਪਣਾਉ ਇਹ ਘਰੇਲੂ ਨੁਸਖ਼ੇ
Published : May 31, 2018, 10:17 am IST
Updated : May 31, 2018, 10:22 am IST
SHARE ARTICLE
Headache problem
Headache problem

ਜ਼ਮਾਨਾ ਮੁਕਾਬਲੇ ਅਤੇ ਭੱਜ ਦੌੜ ਦਾ ਹੈ, ਇਸ ਲਈ ਅੱਜ ਸਿਰ ਦਰਦ ਸਾਡੇ ਜੀਵਨ ਦਾ ਇਕ ਭਾਗ ਬਣ ਚੁੱਕਿਆ ਹੈ| ਘੱਟ ਸਮੇਂ............

ਜ਼ਮਾਨਾ ਮੁਕਾਬਲੇ ਅਤੇ ਭੱਜ ਦੌੜ ਦਾ ਹੈ, ਇਸ ਲਈ ਅੱਜ ਸਿਰ ਦਰਦ ਸਾਡੇ ਜੀਵਨ ਦਾ ਇਕ ਭਾਗ ਬਣ ਚੁੱਕਿਆ ਹੈ| ਘੱਟ ਸਮੇਂ ਵਿਚ ਜ਼ਿਆਦਾ ਪਾਉਣ ਦੀ ਇੱਛਾ, ਖ਼ਰਾਬ ਜੀਵਨਸ਼ੈਲੀ ਅਤੇ ਤਕਨਾਲੋਜੀ ਦਾ ਜ਼ਿਆਦਾ ਇਸਤੇਮਾਲ ਸਿਰ ਦਰਦ ਨੂੰ ਜਨਮ ਦੇ ਰਿਹਾ ਹੈ| ਤਨਾਵ ਦੇ ਕਾਰਨ ਹੋਣ ਵਾਲਾ ਸਿਰ ਦਰਦ ਸਭ ਤੋਂ ਆਮ ਹੈ|

headacheheadacheਸਿਰ ਦਰਦ ਇਨੀਂ ਦਿਨੀਂ ਇਕ ਆਮ ਸਮਸਿਆ ਬਣ ਗਈ ਹੈ| ਕੰਪਿਊਟਰ ਦੇ ਸਾਹਮਣੇ ਜ਼ਿਆਦਾ ਕੰਮ ਕਰਨ, ਟੈਂਨਸ਼ਨ ਲੈਣ ਅਤੇ ਥਕਾਵਟ ਦੇ ਕਾਰਨ ਇਹ ਸਮੱਸਿਆ ਅਕਸਰ ਹੋ ਜਾਂਦੀ ਹੈ| ਇਸ ਨ੍ਹੂੰ ਦੂਰ ਕਰਨ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਖਾ ਲੈਂਦੇ ਹਨ ਜੋ ਸਾਡੇ ਸਰੀਰ ਲਈ ਨੁਕਸਾਨਦਾਇਕ ਹੁੰਦੀ ਹੈ| ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਸ ਤੋਂ ਬਚਣ ਦੇ ਕੁੱਝ ਆਸਾਨ ਘਰੇਲੂ ਨੁਸਖੇ ਜੋ ਤੁਹਾਡੇ ਸਿਰ ਦਰਦ ਨੂੰ ਚੁਟਕੀਆਂ ਵਿਚ ਦੂਰ ਕਰ ਦੇਣਗੇ| 

tulsi and gingertulsi and gingerਤੁਲਸੀ ਅਤੇ ਅਦਰਕ : ਸਿਰ ਦਰਦ ਨੂੰ ਦੂਰ ਕਰਨ ਲਈ ਤੁਲਸੀ ਅਤੇ ਅਦਰਕ ਦਾ ਇਸਤੇਮਾਲ ਕਰਨਾ ਬਹੁਤ ਲਾਭਦਾਇਕ ਹੁੰਦਾ ਹੈ| ਇਸ ਦਾ ਇਸਤੇਮਾਲ ਕਰਨ ਲਈ ਤੁਲਸੀ ਦੀਆਂ ਪੱਤੀਆਂ ਅਤੇ ਅਦਰਕ ਦੇ ਰਸ ਨੂੰ ਮਿਕਸ ਕਰ ਲਉ| ਫਿਰ ਇਸਨੂੰ ਮੱਥੇ ਉੱਤੇ ਲਗਾ ਲਉ| ਅਜਿਹਾ ਕਰਨ ਨਾਲ ਸਿਰ ਦਰਦ ਦੂਰ ਹੋ ਜਾਵੇਗਾ|

Clove OilClove Oilਲੌਂਗ ਦਾ ਤੇਲ : ਲੌਂਗ ਦਾ ਤੇਲ ਲਗਾਉਣ ਨਾਲ ਸਿਰ ਦਰਦ ਤੋਂ ਛੇਤੀ ਛੁਟਕਾਰਾ ਪਾਇਆ ਜਾ ਸਕਦਾ ਹੈ| ਇਸਨ੍ਹੂੰ ਲਗਾਉਣ ਲਈ ਲੌਂਗ ਨੂੰ ਹਲਕਾ ਜਿਹਾ ਤਵੇ ਉੱਤੇ ਗਰਮ ਕਰ ਲਉ ਅਤੇ ਫਿਰ ਕੱਪੜੇ ਵਿਚ ਬੰਨ੍ਹ ਲਉ| ਇਸ ਦੇ ਬਾਅਦ ਇਸ ਨੂੰ ਕੁੱਝ ਦੇਰ ਸੂੰਘੋ| ਅਜਿਹਾ ਕਰਨ ਨਾਲ ਸਿਰ ਦਰਦ ਇਕਦਮ ਦੂਰ ਹੋ ਜਾਵੇਗਾ| ਨਾਲ ਹੀ ਤੁਸੀਂ ਲੌਂਗ ਦੇ ਤੇਲ ਦੀ ਮੱਥੇ ਉੱਤੇ ਮਾਲਿਸ਼ ਵੀ ਕਰ ਸਕਦੇ ਹੋ|

Lemon TeaLemon Teaਨਿੰਬੂ ਅਤੇ ਚਾਹ : ਨਿੰਬੂ ਦੀ ਚਾਹ ਪੀਣ ਨਾਲ ਵੀ ਸਿਰ ਦਰਦ ਤੋਂ ਛੇਤੀ ਛੁਟਕਾਰਾ ਪਾਇਆ ਜਾ ਸਕਦਾ ਹੈ| ਇਸ ਚਾਹ ਨੂੰ ਇਕ ਦਿਨ ਵਿਚ ਕਰੀਬ 2-3 ਵਾਰ ਪੀਉ| ਫਰਕ ਮਹਿਸੂਸ ਹੋਵੇਗਾ| 

Ginger Paste Ginger Pasteਸੋਂਠ ਦਾ ਪੇਸਟ :ਸਿਰ ਦਰਦ ਨੂੰ ਦੂਰ ਕਰਣ ਲਈ ਸੋਂਠ ਦਾ ਪੇਸਟ ਬਹੁਤ ਫਾਇਦੇਮੰਦ ਹੁੰਦਾ ਹੈ| ਇਸਦਾ ਇਸਤੇਮਾਲ ਕਰਨ ਲਈ ਤੁਸੀਂ ਸੋਂਠ ਨੂੰ ਪਾਣੀ ਵਿਚ ਮਿਲਾ ਲਉ ਅਤੇ ਫਿਰ ਮੱਥੇ ਉੱਤੇ ਲਗਾਉ| ਫਰਕ ਨਜ਼ਰ ਆਵੇਗਾ|

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement