ਨਾੜਾਂ ਦੀ ਬਲਾਕੇਜ਼ ਅਤੇ ਕਲੈਸਟ੍ਰੋਲ ਖ਼ਤਮ ਕਰਨ ਦਾ ਪੱਕਾ ਤੇ ਦੇਸੀ ਇਲਾਜ, ਜਾਣੋ
Published : May 31, 2019, 4:53 pm IST
Updated : May 31, 2019, 5:10 pm IST
SHARE ARTICLE
Cholesterol
Cholesterol

ਪੰਜਾਬ ਵਿੱਚ ਅੱਜ ਕੱਲ੍ਹ ਦਿਲ ਦੀਆਂ ਜਾਨਲੇਵਾ ਬਿਮਾਰੀਆਂ ਦਾ ਖਤਰਾ ਬਹੁਤ ਵੱਧ ਗਿਆ ਹੈ....

ਚੰਡੀਗੜ੍ਹ: ਪੰਜਾਬ ਵਿੱਚ ਅੱਜ ਕੱਲ੍ਹ ਦਿਲ ਦੀਆਂ ਜਾਨਲੇਵਾ ਬਿਮਾਰੀਆਂ ਦਾ ਖਤਰਾ ਬਹੁਤ ਵੱਧ ਗਿਆ ਹੈ। ਜਿਨ੍ਹਾਂ ਵਿੱਚ ਬਲੱਡ ਪ੍ਰੈਸ਼ਰ ਦਾ ਘਟਨਾ ਵਧਣਾ, ਨਾੜੀਆਂ ਵਿੱਚ ਸਟੰਟ ਪੈਣੇ, ਹਾਰਟ ਅਟੈਕ ਆਦਿ ਸ਼ਾਮਲ ਹਨ। ਇਨ੍ਹਾਂ ਸਭ ਲਈ ਇੱਕ ਹੀ ਚੀਜ਼ ਜ਼ਿੰਮੇਦਾਰ ਹੈ ਉਹ ਹੈ ਵਧਿਆ ਹੋਇਆ ਕਲੈਸਟ੍ਰੋਲ, ਬਚਪਨ ਜਾਂ ਕਿਸ਼ੋਰ ਅਵਸਥਾ ਵਿੱਚ ਕਲੈਸਟ੍ਰੋਲ ਸਾਡੇ ਵਿਕਾਸ ਵਿੱਚ ਮਦਦ ਕਰਦਾ ਹੈ ਪਰ ਬਾਅਦ ਵਿੱਚ ਵਧਿਆ ਕਲੈਸਟ੍ਰੋਲ ਸਾਡੇ ਸਰੀਰ ਲਈ ਮਾੜਾ ਹੈ।

Lemon, Ginger, Garlic Lemon, Ginger, Garlic

ਕਲੈਸਟ੍ਰੋਲ ਖ਼ੂਨ ਵਿੱਚ ਨਹੀਂ ਘੁਲ਼ਦਾ, ਨਾੜੀਆਂ ਵਿਚ ਜੰਮ ਜਾਂਦਾ ਹੈ। ਜਿਸ ਦੀ ਵਜ੍ਹਾ ਕਾਰਨ ਨਾੜੀਆਂ ਵਿੱਚੋਂ ਖ਼ੂਨ ਦਾ ਲੰਘਣਾ ਔਖਾ ਹੋ ਜਾਂਦਾ ਹੈ, ਉਸ ਨੂੰ ਲੰਘਾਉਣ ਲਈ ਦਿਲ ਨੂੰ ਹੋਰ ਜ਼ਿਆਦਾ ਦਬਾਅ ਬਣਾਉਣਾ ਪੈਂਦਾ ਹੈ ਜਿਸ ਦੇ ਚੱਲਦੇ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਧੜਕਣ ਘਟਨੀ ਵਧਣੀ ਸ਼ੁਰੂ ਹੋ ਜਾਂਦੀ ਹੈ। ਜੇ ਜ਼ਿਆਦਾ ਵਧ ਜਾਵੇ ਤਾਂ ਨਾੜੀਆਂ ਵਿੱਚ ਬੁਲਾਕੇਜ ਪੈਦਾ ਕਰਕੇ ਹਾਰਟ ਅਟੈਕ ਦਾ ਖ਼ਤਰਾ ਬਣਾ ਦਿੰਦਾ ਹੈ।

Honey and Dal ChiniHoney and Dal Chini

ਕਲੈਸਟ੍ਰੋਲ ਨੂੰ ਘਰੇਲੂ ਤਰੀਕਿਆਂ ਰਾਹੀਂ ਘੱਟ ਕਰਨ ਬਾਰੇ ਤਾਂ ਜੋ ਤੁਹਾਨੂੰ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਹੋ ਸਕੇ। ਇਸ ਤੋਂ ਇਲਾਵਾ ਇਹ ਵੀ ਦੱਸਾਂਗੇ ਜੇ ਕਲੈਸਟ੍ਰੋਲ ਵਧਿਆ ਹੈ ਕਿੰਨਾਂ ਚੀਜ਼ਾਂ ਦਾ ਪਰਹੇਜ਼ ਰੱਖਣਾ ਹੈ। ਕਲੈਸਟ੍ਰੋਲ ਘਟਾਉਣ ਲਈ ਅਤੇ ਨਾੜਾਂ ਵਿੱਚੋਂ ਬੁਲਾਕੇਜ ਖ਼ਤਮ ਕਰਨ ਵਾਲੇ ਇਸ ਨੁਸਖੇ ਲਈ ਸਾਨੂੰ ਚਾਰ ਚੀਜ਼ਾਂ ਦੀ ਜ਼ਰੂਰਤ ਪਵੇਗੀ।

ਇਹ ਹਨ ਨਿੰਬੂ, ਲਸਣ, ਅਦਰਕ ਅਤੇ ਦਾਲਚੀਨੀ।

ਪਹਿਲਾਂ 2 ਨਿੰਬੂ ਕੱਟੋ ਪਰ ਯਾਦ ਰੱਖੋ ਨਿੰਬੂ ਦਾ ਛਿਲਕਾ ਨਹੀਂ ਉਤਾਰਨਾ

ਇਸ ਤੋਂ ਬਾਅਦ 10-15 ਪੋਥੀਆਂ ਲੱਸਣ ਦੀਆ,

100 ਗ੍ਰਾਮ ਬਰੀਕ ਕੱਟਿਆ ਹੋਇਆ ਅਦਰਕ,

20 ਤੋਂ 30 ਗ੍ਰਾਮ ਦਾਲ ਚੀਨੀ।

ਸਭ ਤੋਂ ਪਹਿਲਾਂ 4 ਗਿਲਾਸ ਪਾਣੀ ਵਿੱਚ ਉੱਪਰ ਦੱਸੀ ਹੋਈ ਮਾਤਰਾ ਅਨੁਸਾਰ ਕੱਟਿਆ ਹੋਇਆ ਨਿੰਬੂ, ਲਸਣ ਅਤੇ ਅਦਰਕ ਪਾਓ। ਇਸ ਪਾਣੀ ਨੂੰ ਗਰਮ ਕਰੋ, ਜਦੋਂ ਉਬਲਣ ਲੱਗ ਜਾਵੇ ਫਿਰ ਇਸ ਅੰਦਰ ਦਾਲਚੀਨੀ ਪਾਓ ਇਸ ਨੂੰ ਉਦੋਂ ਤੱਕ ਗਰਮ ਕਰਦੇ ਰਹੋ ਜਦੋਂ ਪਾਣੀ 4 ਗਲਾਸ ਤੋਂ ਘੱਟ ਕੇ 2 ਗਲਾਸ ਨਾ ਰਹਿ ਜਾਵੇ।

ਉਸ ਤੋਂ ਬਾਅਦ ਇਸ ਨੂੰ ਠੰਡਾ ਕਰਨ ਲਈ ਰੱਖ ਦਿਓ ਅਤੇ ਠੰਡਾ ਹੋ ਜਾਣ ਤੇ ਮਿਕਸਰ ਵਿੱਚ ਗਰਾਈਂਡ ਕਰ ਲਵੋ ਤਾਂ ਜੋ ਲੱਸਣ, ਅਦਰਕ, ਨਿੰਬੂ ਅਤੇ ਦਾਲਚੀਨੀ ਚੰਗੀ ਤਰ੍ਹਾਂ ਪਾਣੀ ਵਿੱਚ ਘੁਲ ਜਾਣ।

ਹੁਣ ਕਲੈਸਟਰੋਲ ਘੱਟ ਕਰਨ ਅਤੇ ਨਾੜਾਂ ਵਿੱਚੋਂ ਚਰਬੀ ਖੋਰਨ ਵਾਲਾ ਡ੍ਰਿੰਕ ਬਿਲਕੁੱਲ ਤਿਆਰ ਹੈ ਇਸ ਨੂੰ ਠੰਡਾ ਹੋ ਜਾਣ ਲਈ ਰੱਖ ਦਿਓ, ਉਹਦੇ ਠੰਡਾ ਹੋ ਜਾਣ ਤੋਂ ਮਗਰੋਂ ਰੋਜ਼ਾਨਾ ਇਸ ਦਾ ਅੱਧਾ ਗਲਾਸ ਸੇਵਨ ਕਰੋ।

ਜੇ ਇਹ ਡ੍ਰਿੰਕ ਕੌੜਾ ਲੱਗੇ ਤਾਂ ਇਸ ਨੂੰ ਸੁਆਦ ਬਣਾਉਣ ਲਈ ਇਸ ਵਿੱਚ ਥੋੜ੍ਹਾ ਜਿਹਾ ਸ਼ਹਿਦ ਆਪਣੇ ਸੁਆਦ ਅਨੁਸਾਰ ਮਿਲਾਇਆ ਜਾ ਸਕਦਾ ਹੈ ਤਾਂ ਜੋ ਪੀਣ ਵਿੱਚ ਆਸਾਨੀ ਰਹੇ।

ਲੱਗਭੱਗ 7 ਤੋਂ 10 ਦਿਨਾਂ ਦੇ ਵਿੱਚ ਵਿੱਚ ਇਕ ਕਲੈਸਟ੍ਰੋਲ ਘੱਟ ਕਰ ਦੇਵੇਗਾ ਅਤੇ ਇੱਕ ਤੋਂ ਡੇਢ ਮਹੀਨੇ ਤੱਕ ਜੰਮੀਆਂ ਹੋਈਆਂ ਨਾੜਾਂ ਅੰਦਰ ਲੱਖ ਲੈ ਸਟਾਲ ਵੀ ਖਤਮ ਕਰ ਦੇਵੇਗਾ ਅਤੇ ਨਾੜਾਂ ਦੀ ਬਲਾਕੇਜ ਖੋਲ੍ਹ ਦੇਵੇਗਾ।

ਕੀ-ਕੀ ਖਾਣਾ ਚਾਹੀਦਾ ਹੈ

ਵੱਧ ਤੋਂ ਵੱਧ ਫ਼ਸਲ ਤੇ ਹਰੀਆਂ ਸਬਜ਼ੀਆਂ ਖਾਓ, ਜਿਵੇਂ ਪਪੀਤਾ, ਸੇਬ,  ਅਨਾਰ, ਮੁਸੱਮੀ, ਜੂਸ, ਪਾਲਕ, ਗਾਜ਼ਰ, ਤੇ ਹੋਰ ਵੀ ਹਰੀਆਂ ਸਬਜ਼ੀਆਂ

ਹੁਣ ਗੱਲ ਕਰਦੇ ਹਾਂ ਪ੍ਰਹੇਜ਼ ਦੀ

ਜਿੰਨੇ ਦਿਨ ਤੱਕ ਕਲੈਸਟ੍ਰੋਲ ਨਾਰਮਲ ਨਹੀਂ ਹੁੰਦਾ ਨਾੜਾਂ ਲਈ ਬਲਾਕੇਜ ਨਹੀਂ ਖਤਮ ਹੁੰਦੀ ਓਨੀ ਦੇਰ ਤੱਕ ਤੁਸੀਂ ਕਲੈਸਟਰੋਲ ਵਧਾਉਣ ਵਾਲੀ ਕੋਈ ਵੀ ਚੀਜ਼ ਨਹੀਂ ਖਾਣੀ ਜਿਵੇਂ ਨਾਰੀਅਲ, ਘਿਓ, ਬਰਗਰ, ਕੁਲਚੇ ਤੇ ਹੋਰ ਤਲੀਆਂ ਹੋਈਆਂ ਚੀਜ਼ਾਂ, ਆਂਡਾ ਮੀਟ, ਸ਼ਰਾਬ ਤੇ ਵੱਧ ਚਰਬੀ ਵਾਲੀ ਜਾਂ ਕੋਈ ਤਲੀ ਹੋਈ ਚੀਜ਼ ਇਨ੍ਹਾਂ ਸਭ ਦਾ ਪਰਹੇਜ਼ ਹੀ ਰੱਖਣਾ ਹੈ। ਸਿਹਤ ਸੰਬੰਧੀ ਹੋਰ ਖ਼ਬਰਾਂ ਪੜ੍ਹਨ ਲਈ ਸਾਡਾ Rozana Spokesman ਫੇਸਬੁੱਕ ਪੇਜ ਲਾਈਕ ਕਰੋ ਜੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement