ਰਾਤ ਨੂੰ ਜਾਗਦੇ ਰਹਿਣ ਅਤੇ ਦਿਨ ਸਮੇਂ ਸੌਣ ਨਾਲ ਛੇਤੀ ਬੁੱਢਾ ਹੋ ਜਾਂਦੇ ਦਿਮਾਗ਼ : Study
Published : Jun 2, 2025, 7:00 am IST
Updated : Jun 2, 2025, 7:34 am IST
SHARE ARTICLE
Staying awake at night and sleeping during the day causes the brain to age faster Study News in punjabi
Staying awake at night and sleeping during the day causes the brain to age faster Study News in punjabi

ਇਹ ਖੋਜ ‘ਦਿ ਜਰਨਲ ਆਫ ਪ੍ਰੀਵੈਨਸ਼ਨ ਆਫ ਅਲਜ਼ਾਈਮਰ ਡਿਜ਼ੀਜ਼’ ’ਚ ਪ੍ਰਕਾਸ਼ਿਤ ਹੋਈ ਹੈ।

Staying awake at night and sleeping during the day causes the brain to age faster News: ਇਕ ਅਧਿਐਨ ’ਚ ਪਾਇਆ ਗਿਆ ਹੈ ਕਿ ਰਾਤ ਨੂੰ ਦੇਰ ਨੂੰ ਸੌਣ ਵਾਲੇ ਵਿਅਕਤੀ ਨੂੰ ਉਮਰ ਦੇ ਨਾਲ ਬੌਧਿਕ ਗਿਰਾਵਟ ਦਾ ਖਤਰਾ ਸਵੇਰੇ ਛੇਤੀ ਉੱਠਣ ਵਾਲੇ ਵਿਅਕਤੀ ਦੀ ਤੁਲਨਾ ’ਚ ਜ਼ਿਆਦਾ ਹੁੰਦਾ ਹੈ।

ਨੀਦਰਲੈਂਡਜ਼ ਦੇ ਯੂਨੀਵਰਸਿਟੀ ਮੈਡੀਕਲ ਸੈਂਟਰ ਗ੍ਰੋਨਿੰਗਨ ਦੀ ਲੇਖਕ ਐਨਾ ਵੇਨਜ਼ਲਰ ਨੇ ਕਿਹਾ ਕਿ 10 ਸਾਲਾਂ ਦੀ ਮਿਆਦ ’ਚ ਇਕ ਦਿਮਾਗੀ ਟੈਸਟ ’ਤੇ ਲਗਭਗ 23,800 ਭਾਗੀਦਾਰਾਂ ਦੀ ਕਾਰਗੁਜ਼ਾਰੀ ਦਾ ਵਿਸ਼ਲੇਸ਼ਣ ਕਰਦਿਆਂ ਅਧਿਐਨ ’ਚ ਪਾਇਆ ਗਿਆ ਕਿ ਰਾਤ ਦੇਰ ਨਾਲ ਸੌਣ ਵਾਲੇ ਲੋਕ ਸਵੇਰੇ ਛੇਤੀ ਉੱਠਣ ਵਾਲੇ ਲੋਕਾਂ ਨਾਲੋਂ ਬੌਧਿਕ ਤੌਰ ’ਤੇ ਛੇਤੀ ਬਜ਼ੁਰਗ ਹੁੰਦੇ ਹਨ। ਇਹ ਖੋਜ ‘ਦਿ ਜਰਨਲ ਆਫ ਪ੍ਰੀਵੈਨਸ਼ਨ ਆਫ ਅਲਜ਼ਾਈਮਰ ਡਿਜ਼ੀਜ਼’ ’ਚ ਪ੍ਰਕਾਸ਼ਿਤ ਹੋਈ ਹੈ।

ਵੈਨਜ਼ਲਰ ਨੇ ਕਿਹਾ ਕਿ ਗੈਰ-ਸਿਹਤਮੰਦ ਵਿਵਹਾਰ ਜਿਵੇਂ ਕਿ ਸਿਗਰਟ ਪੀਣਾ, ਸ਼ਰਾਬ ਪੀਣਾ ਅਤੇ ਗੈਰ-ਸਿਹਤਮੰਦ ਖਾਣਾ ਸ਼ਾਮ ਨੂੰ ਅਕਸਰ ਹੁੰਦਾ ਹੈ। ਵੈਨਜ਼ਲਰ ਨੇ ਕਿਹਾ ਕਿ ਬੌਧਿਕ ਸਮਰਥਾ ’ਚ ਇਹ ਗਿਰਾਵਟ ਉਨ੍ਹਾਂ ਦੀ ਨੀਂਦ ਦੀ ਖਰਾਬ ਤਾਲ ਨਾਲ ਸਬੰਧਤ ਹੋ ਸਕਦੀ ਹੈ। (ਪੀਟੀਆਈ)

 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM
Advertisement