
ਪਾਚਨ ਕਿਰਿਆ ਵੀ ਬਿਹਤਰ ਹੁੰਦੀ ਹੈ
ਮੁਹਾਲੀ: ਤੇਲ ਦਾ ਕੁਰਲਾ: ਕਿਸੇ ਵੀ ਤੇਲ ਨਾਲ ਰੋਜ਼ ਸਵੇਰੇ ਕੁਰਲਾ ਕਰਨਾ ਨਾ ਸਿਰਫ਼ ਦੰਦਾਂ ’ਚੋਂ ਕੀਟਾਣੂਆਂ ਨੂੰ ਖ਼ਤਮ ਕਰ ਦਿੰਦਾ ਹੈ ਬਲਕਿ ਇਹ ਜਬਾੜਿਆਂ ਲਈ ਵੀ ਚੰਗੀ ਕਸਰਤ ਹੁੰਦੀ ਹੈ। ਇਹ ਰਸਾਇਣ ਮੁਕਤ ਮਾਊਥਵਾਸ਼ ਹੁੰਦਾ ਹੈ ਅਤੇ ਜੋ ਲੋਕ ਰਾਤ ਸੌਂਦੇ ਸਮੇਂ ਦੰਦ ਰਗੜਦੇ ਹਨ ਉਨ੍ਹਾਂ ਲਈ ਵੀ ਚੰਗਾ ਸਾਬਤ ਹੁੰਦਾ ਹੈ।
brush teeth twice
ਕਸਰਤ: ਜੇਕਰ ਤੁਹਾਡੇ ਕੋਲ ਛੇਤੀ ਉੱਠਣ ਦਾ ਸਮਾਂ ਹੈ ਤਾਂ ਕਸਰਤ ਜ਼ਰੂਰ ਕਰੋ। ਸਾਰਾ ਦਿਨ ਕੁਰਸੀ ’ਤੇ ਬੈਠਣਾ ਹੈ ਤਾਂ ਰੋਜ਼ ਕੁੱਝ ਸਮਾਂ ਕਸਰਤ ਲਈ ਦਿਉ।
ਨਿੰਬੂ ਪਾਣੀ ਪੀਉ: ਸਾਧਾਰਣ ਤਾਪਮਾਨ ’ਤੇ ਨਿੰਬੂ ਪਾਣੀ ਪੀਣ ਨਾਲ ਸਿਹਤ ਨੂੰ ਕਈ ਲਾਭ ਮਿਲਦੇ ਹਨ। ਇਸ ਨਾਲ ਸਰੀਰ ’ਚ ਪਾਣੀ ਦੀ ਮਾਤਰਾ ਤਾਂ ਪੂਰੀ ਹੁੰਦੀ ਹੀ ਹੈ ਸਗੋਂ ਤੁਹਾਨੂੰ ਵਿਟਾਮਿਨ ਸੀ ਵੀ ਮਿਲਦਾ ਹੈ ਜੋ ਸਿਹਤਮੰਦ ਚਮੜੀ ਲਈ ਜ਼ਰੂਰੀ ਹੈ। ਇਸ ਨਾਲ ਤੁਹਾਡੀ ਪਾਚਨ ਕਿਰਿਆ ਵੀ ਬਿਹਤਰ ਹੁੰਦੀ ਹੈ ਅਤੇ ਖ਼ੁਸ਼ਮਿਜ਼ਾਜੀ ਬਣੀ ਰਹਿੰਦੀ ਹੈ।
Lemon Juice
ਵਿਟਾਮਿਨ ਖਾਉ: ਊਰਜਾ ਲਈ ਵਿਟਾਮਿਨ ਬੀ12 ਖਾਉ, ਮਿਜ਼ਾਜ ਅਤੇ ਮਾਸਪੇਸ਼ੀਆਂ ਲਈ ਓਮੇਗਾ-3 ਲਉ ਅਤੇ ਵਾਲਾਂ, ਚਮੜੀ ਅਤੇ ਨਹੁੰਆਂ ਨੂੰ ਸਿਹਤਮੰਦ ਰੱਖਣ ਲਈ ਵਿਟਾਮਿਨ ਈ ਲਉ।