
Beauty tips: ਚਿਹਰੇ ਨੂੰ ਠੰਢੇ ਪਾਣੀ ਨਾਲ ਧੋਣ ਨਾਲ ਖੁੱਲ੍ਹੇ ਛੇਕ ਬੰਦ ਹੋ ਜਾਂਦੇ ਹਨ
Wash your face with cold water Beauty tips News in punjabi : ਸੌਂ ਕੇ ਉਠਣ ਤੋਂ ਬਾਅਦ ਚਿਹਰੇ ’ਤੇ ਹਲਕੀ ਸੋਜ ਆ ਜਾਂਦੀ ਹੈ। ਕਦੇ-ਕਦੇ ਚਿਹਰੇ ’ਤੇ ਛੋਟੇ-ਛੋਟੇ ਮੁਹਾਂਸੇ ਵੀ ਹੋਣ ਲਗਦੇ ਹਨ। ਤਣਾਅ, ਠੀਕ ਤਰ੍ਹਾਂ ਨਾ ਸੌਣਾ ਅਤੇ ਕਦੇ-ਕਦੇ ਖਾਣ ਦੀ ਕੁੱਝ ਐਲਰਜੀ ਦੀ ਵਜ੍ਹਾ ਨਾਲ ਵੀ ਇਹ ਮੁਹਾਂਸੇ ਹੋ ਸਕਦੇ ਹਨ। ਸਵੇਰੇ-ਸਵੇਰੇ ਚਿਹਰੇ ’ਤੇ ਠੰਢੇ ਪਾਣੀ ਦੇ ਛਿੱਟੇ ਤੁਹਾਨੂੰ ਚਮੜੀ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾ (Wash your face with cold water Beauty tips ) ਸਕਦੇ ਹਨ। ਆਉ ਜਾਣਦੇ ਹਾਂ ਠੰਢੇ ਪਾਣੀ ਨਾਲ ਚਿਹਰਾ ਧੋਣ ਦੇ ਫ਼ਾਇਦਿਆਂ ਬਾਰੇ :
ਜਿਵੇਂ ਚਿਹਰੇ ’ਤੇ ਆਈਸ ਕਿਊਬ ਰਗੜਣਾ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ ਠੀਕ ਉਸੇ ਤਰ੍ਹਾਂ ਠੰਢੇ ਪਾਣੀ ਨਾਲ ਚਿਹਰਾ ਧੋਣਾ ਵੀ ਇਕ ਚੰਗਾ ਨੁਸਖ਼ਾ ਮੰਨਿਆ ਜਾਂਦਾ ਹੈ। ਇਹ ਦੋਵੇਂ ਚੀਜ਼ਾਂ ਚਮੜੀ ਨੂੰ ਜਵਾਨ ਬਣਾਉਂਦੀਆਂ ਹਨ।
ਚਿਹਰੇ ਨੂੰ ਠੰਢੇ ਪਾਣੀ ਨਾਲ ਧੋਣ ਨਾਲ ਚਮੜੀ ਬਿਲਕੁਲ ਤਾਜ਼ਾ ਹੋ ਜਾਂਦੀ ਹੈ। ਥੋੜ੍ਹਾ ਜਿਹਾ ਠੰਢਾ ਪਾਣੀ ਤੁਹਾਡੀ ਚਮੜੀ ਨੂੰ ਫਿਰ ਤੋਂ ਜਵਾਨ ਬਣਾ ਸਕਦਾ ਹੈ ਅਤੇ ਤੁਹਾਨੂੰ ਜ਼ਿਆਦਾ ਊਰਜਾਵਾਨ ਮਹਿਸੂਸ ਕਰਵਾ ਸਕਦਾ ਹੈ। ਠੰਢੇ ਪਾਣੀ ਨਾਲ ਖ਼ੂਨ ਦਾ ਸਰਕੁਲੇਸ਼ਨ ਤੇਜ਼ ਹੁੰਦਾ ਹੈ ਜਿਸ ਨਾਲ ਚਿਹਰੇ ’ਤੇ ਚਮਕ ਆਉਂਦੀ ਹੈ।
ਚਿਹਰੇ ਨੂੰ ਠੰਢੇ ਪਾਣੀ ਨਾਲ ਧੋਣ ਨਾਲ ਖੁੱਲ੍ਹੇ ਛੇਕ ਬੰਦ ਹੋ ਜਾਂਦੇ ਹਨ। ਗਰਮ ਪਾਣੀ ਨਾਲ ਅਪਣਾ ਚਿਹਰਾ ਧੋਣ ਤੋਂ ਬਾਅਦ, ਉਨ੍ਹਾਂ ਛੇਕਾਂ ਨੂੰ ਬੰਦ ਕਰਨ ਲਈ ਉਸ ’ਤੇ ਥੋੜ੍ਹਾ ਠੰਢਾ ਪਾਣੀ ਛਿੜਕੋ, ਅੱਖਾਂ ਵਿਚ ਠੰਢੇ ਪਾਣੀ ਦੇ ਛਿੱਟੇ ਮਾਰਨ ਨਾਲ ਵੀ ਚਮੜੀ ਨੂੰ ਠੰਢਕ ਮਹਿਸੂਸ ਹੁੰਦੀ ਹੈ।
(For more news apart from 'Wash your face with cold water Beauty tips News in punjabi ' stay tuned to Rozana Spokesman)