ਇਕੱਲੇ ਮਾਂ ਜਾਂ ਪਿਤਾ ਰੱਖਣ ਇਨ੍ਹਾਂ ਗਲਾਂ ਦਾ ਧਿਆਨ
Published : Jun 5, 2018, 6:01 pm IST
Updated : Jul 10, 2018, 11:06 am IST
SHARE ARTICLE
Single parent
Single parent

ਇਕੱਲੇ ਮਾਂ ਜਾਂ ਪਿਤਾ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਗੁਜ਼ਰਨਾ ਪੈਂਦਾ ਹੈ, ਇਹਨਾਂ ਵਿਚ ਮੁੱਖ ਹੈ ਬੱਚੇ ਦਾ ਪਾਲਣ ਪੋਸ਼ਣ। ਬੱਚੇ ਦਾ ਪਾਲਣ ਪੋਸ਼ਣ ਵੀ ਇਕੱਲੇ....

ਇਕੱਲੇ ਮਾਂ ਜਾਂ ਪਿਤਾ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਗੁਜ਼ਰਨਾ ਪੈਂਦਾ ਹੈ, ਇਹਨਾਂ ਵਿਚ ਮੁੱਖ ਹੈ ਬੱਚੇ ਦਾ ਪਾਲਣ ਪੋਸ਼ਣ। ਬੱਚੇ ਦਾ ਪਾਲਣ ਪੋਸ਼ਣ ਵੀ ਇਕੱਲੇ ਕੀਤਾ ਜਾ ਸਕਦਾ ਹੈ ਪਰ ਇਕੱਲੇ ਰਹਿ ਕੇ ਆਰਥਕ ਦਿੱਕਤਾਂ ਦਾ ਸਾਹਮਣਾ ਵੀ ਘੱਟ ਨਹੀਂ ਹੁੰਦਾ। ਬੱਚੇ ਨੂੰ ਇਕੱਲੇ ਸੰਭਾਲਣਾ, ਬੱਚੇ ਦੀ ਚੰਗੀ ਪਾਲਣ ਪੋਸ਼ਣ ਕਰਨਾ, ਬੱਚੇ ਦੀਆਂ ਫ਼ਰਮਾਇਸ਼ਾਂ ਨੂੰ ਪੂਰਾ ਕਰਨਾ, ਬੱਚੇ ਦੇ ਸਵਾਲਾਂ ਦੇ ਜਵਾਬ ਦੇਣਾ ਆਦਿ ਇਕੱਲੇ  ਮਾਂ ਜਾਂ ਪਿਤਾ ਨੂੰ ਕਈ ਵਾਰ ਮੁਸ਼ਕਲ 'ਚ ਫ਼ਸਾ ਸਕਦਾ ਹੈ। ਤਲਾਕ ਤੋਂ ਬਾਅਦ ਖ਼ੁਦ ਉਸ ਤੋਂ ਉਭਰ ਕੇ ਬੱਚੇ ਨੂੰ ਮਾਤਾ - ਪਿਤਾ ਦੋਹਾਂ ਦਾ ਪਿਆਰ ਦੇਣਾ ਕਈ ਵਾਰ ਮੁਸ਼ਕਲ ਹੋ ਜਾਂਦਾ ਹੈ।

play with childplay with child

ਕਈ ਵਾਰ ਇਕੱਲੇ ਰਹਿੰਦੇ - ਰਹਿੰਦੇ, ਬੱਚੇ ਦਾ ਪਾਲਣ ਪੋਸ਼ਣ ਕਰਦੇ - ਕਰਦੇ ਕਿਸੇ ਅਜਿਹੇ ਸਾਥੀ ਦੀ ਤਲਾਸ਼ ਕਰਨਾ ਜ਼ਰੂਰਤ ਬਣ ਜਾਂਦੀ ਹੈ ਜਿਸ ਨਾਲ ਅਪਣੀ ਗੱਲਾਂ, ਅਪਣੇ ਜਜ਼ਬਾਤ ਨੂੰ ਵਿਸ਼ਵਾਸ ਕਰ ਕੇ ਵੰਡਿਆ ਜਾ ਸਕੇ। ਬੱਚਾ ਜਦੋਂ ਵੱਡਾ ਹੋਣ ਲਗਦਾ ਹੈ ਤਾਂ ਉਸ ਨੂੰ ਨਿਯਮ 'ਚ ਰਹਿਣ ਦੀ ਆਦਤ ਪਾਉ। ਹੁਣ ਛੋਟਾ ਹੈ ਬਾਅਦ ਵਿਚ ਸਿਖ ਜਾਵੇਗਾ ਇਹ ਵਰਤਾਰਾ ਖ਼ਰਾਬ ਹੈ।  ਉਨ੍ਹਾਂ ਨੂੰ ਸ਼ੁਰੂ ਤੋਂ ਸਲੀਕੇ 'ਚ ਰਹਿਣਾ ਸਿਖਾਉ। ਕੁੱਝ ਇਕੱਲੇ ਬੱਚਿਆਂ ਨੂੰ ਛੋਟੀ - ਛੋਟੀ ਗੱਲਾਂ 'ਤੇ ਨਿਰਦੇਸ਼ ਦੇਣ ਲਗਦੇ ਹਨ ਅਤੇ ਉਨ੍ਹਾਂ ਦੇ ਨਾਂਅ ਸਮਝਣ 'ਤੇ ਲੜਣ ਲਗਦੇ ਹਨ, ਕੁੱਝ ਮਾਤਾ - ਪਿਤਾ ਉਨ੍ਹਾਂ ਨੂੰ ਮਾਰਦੇ ਵੀ ਹਨ।

single parentsingle parent

ਇਹ ਤਰੀਕਾ ਵੀ ਗ਼ਲਤ ਹੈ। ਉਹ ਹੁਣ ਛੋਟੇ ਹੈ, ਤੁਹਾਡਾ ਇਹ ਤਰੀਕਾ ਉਨ੍ਹਾਂ ਨੂੰ ਪਾਗਲ ਅਤੇ ਬਾਗ਼ੀ ਬਣਾ ਸਕਦਾ ਹੈ। ਉਨ੍ਹਾਂ ਨਾਲ ਸਮਾਂ ਬਿਤਾਉ, ਕੰਮਕਾਰ ਵਾਲੇ ਮਾਂ ਜਾਂ ਪਿਤਾ ਦੇ ਕੰਮ 'ਤੇ ਜਾਣ ਨਾਲ ਇਹ ਸਮੱਸਿਆ ਹੁੰਦੀ ਹੈ ਕਿ ਉਨ੍ਹਾਂ ਕੋਲ ਅਪਣੇ ਬੱਚਿਆਂ ਨਾਲ ਬਿਤਾਉਣ ਲਈ ਸਮਾਂ ਨਹੀਂ ਮਿਲ ਪਾਉਂਦਾ। ਅਜਿਹੇ ਮਾਤਾ - ਪਿਤਾ ਅਪਣੇ ਵੀਕਐਂਡਸ ਅਪਣੇ ਬੱਚਿਆਂ ਲਈ ਰੱਖਣ ਅਤੇ ਇਕੋ ਜਿਹੇ ਦਿਨਾਂ 'ਚ ਵੀ ਉਨ੍ਹਾਂ ਦੇ ਵਰਤਾਰੇ 'ਤੇ ਧਿਆਨ ਦਿਉ ਕਿ ਉਹ ਕੀ ਕਰਦੇ ਹਨ,  ਉਨ੍ਹਾਂ ਦੇ ਦੋਸਤ ਕੌਣ ਹਨ ਆਦਿ।

caring caring

ਉਨ੍ਹਾਂ ਨਾਲ ਦੋਸਤਾਨਾ ਸੁਭਾਅ ਰੱਖੋ ਅਤੇ ਹੁਣ ਉਹ ਸਮਾਂ ਨਹੀਂ ਰਿਹਾ ਜਦੋਂ ਮਾਤਾ - ਪਿਤਾ ਨੇ ਜੋ ਕਹਿ ਦਿਤਾ ਉਹੀ ਠੀਕ ਹੈ। ਹੁਣ ਸਮਾਂ ਬਦਲ ਗਿਆ ਹੈ, ਬੱਚੇ ਬੜਬੋਲੇ ਹੋ ਗਏ ਹਨ। ਉਨ੍ਹਾਂ ਦਾ ਅਪਣਾ ਨਜ਼ਰੀਆ ਹੈ। ਮਾਤਾ - ਪਿਤਾ ਨੂੰ ਇਹ ਕਰਨਾ ਹੈ ਕਿ ਬੱਚਿਆਂ ਨਾਲ ਬਾਸ ਜਾਂ ਹਿਟਲਰ ਦੀ ਤਰ੍ਹਾਂ ਨਹੀਂ ਸਗੋਂ ਦੋਸਤ ਬਣ ਕੇ ਰਹਿਣ। ਤੁਹਾਡਾ ਇਹ ਤਰੀਕਾ ਬੱਚਿਆਂ ਨੂੰ ਤੁਹਾਡੇ ਕਰੀਬ ਲਿਆਵੇਗਾ। ਉਹ ਤੁਹਾਡੇ ਨਾਲ ਖੁੱਲ ਕੇ ਗੱਲ ਕਰ ਪਾਉਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement