ਧੁੱਪ ਦੀਆਂ ਐਨਕਾਂ ਖ਼ਰੀਦਦੇ ਸਮੇਂ ਰੱਖੋ ਧਿਆਨ, ਨਹੀਂ ਤਾਂ ਹੋ ਸਕਦੇ ਹੋ ਅੰਨ੍ਹੇ
Published : Jun 2, 2018, 4:57 pm IST
Updated : Jun 2, 2018, 4:58 pm IST
SHARE ARTICLE
sunglasses
sunglasses

ਗਰਮੀਆਂ ਦੇ ਮੌਸਮ ਵਿਚ ਧੁੱਪ ਦੀਆਂ ਐਨਕਾਂ ਜਿਥੇ ਫ਼ੈਸ਼ਨ ਦੇ ਲਿਹਾਜ਼ ਨਾਲ ਜ਼ਰੂਰੀ ਹੈ ਉਥੇ ਹੀ ਇਹ ਅੱਖਾਂ ਦੀ ਵੀ ਰਖਿਆ ਕਰਦੇ ਹਨ। ਧੁੱਪ ਦੀਆਂ ਐਨਕਾਂ ਯਾਨੀ ਸਨਗਲਾਸਿਜ਼..

ਗਰਮੀਆਂ ਦੇ ਮੌਸਮ ਵਿਚ ਧੁੱਪ ਦੀਆਂ ਐਨਕਾਂ ਜਿਥੇ ਫ਼ੈਸ਼ਨ ਦੇ ਲਿਹਾਜ਼ ਨਾਲ ਜ਼ਰੂਰੀ ਹੈ ਉਥੇ ਹੀ ਇਹ ਅੱਖਾਂ ਦੀ ਵੀ ਰਖਿਆ ਕਰਦੇ ਹਨ।  ਧੁੱਪ ਦੀਆਂ ਐਨਕਾਂ ਯਾਨੀ ਸਨਗਲਾਸਿਜ਼ ਗਰਮੀਆਂ ਲਈ ਇਕ ਜ਼ਰੂਰੀ ਸਹਾਇਕ ਉਪਕਰਣ ਹੁੰਦੇ ਹਨ ਪਰ ਅੱਜਕੱਲ ਇਨ੍ਹਾਂ ਨੂੰ ਇਕ ਫ਼ੈਸ਼ਨ ਚਿੰਨ੍ਹ ਸਮਝਿਆ ਜਾਂਦਾ ਹੈ। ਸਨਗਲਾਸਿਜ਼ ਸੂਰਜ ਦੀਆਂ ਕਿਰਨਾਂ ਤੋਂ ਨਿਕਲਣ ਵਾਲੀ ਖ਼ਤਰਨਾਕ ਅਲਟ੍ਰਾਵਾਇਲੇਟ ਕਿਰਨਾਂ ਤੋਂ ਹੋਣ ਵਾਲੀ ਮੋਤੀਆਬਿੰਦ ਰੋਗ ਦੀ ਰੋਕਥਾਮ ਵਿਚ ਵੀ ਕਾਫ਼ੀ ਹੱਦ ਤਕ ਮਦਦਗਾਰ ਸਾਬਤ ਹੁੰਦੇ ਹਨ।

wear sunglasseswear sunglasses

ਡਾਕਟਰਾਂ ਦਾ ਮੰਨਣਾ ਹੈ ਕਿ ਅਲਟਰਾ ਵਾਇਲੇਟ ਕਿਰਨਾਂ ਅਤੇ ਸੂਰਜ ਦੀ ਤੇਜ਼ ਰੋਸ਼ਨੀ ਮੋਤੀਆਬਿੰਦ ਦਾ ਮੁੱਖ ਕਾਰਨ ਹੈ, ਜਿਸ ਦੀ ਰੋਕਥਾਮ ਧੁੱਪ ਦੀਆਂ ਐਨਕਾਂ ਦੇ ਨੇਮੀ ਵਰਤੋਂ ਨਾਲ ਕੀਤੀ ਜਾ ਸਕਦੀ ਹੈ। ਸਧਾਰਣ ਧੁੱਪ ਦੀਆਂ ਐਨਕਾਂ ਦੀ ਵਤੋਂ ਅੱਖਾਂ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ। ਧੁੱਪ ਦੀਆਂ ਐਨਕਾਂਦੀ ਵਧਦੀ ਮੰਗ ਨੂੰ ਦੇਖਦੇ ਹੋਏ ਅੱਜ ਬਾਜ਼ਾਰ 'ਚ ਕਈ ਤਰ੍ਹਾਂ ਦੇ ਡਿਜ਼ਾਈਨਰ ਧੁੱਪ ਦੀਆਂ ਐਨਕਾਂ ਉਪਲਬਧ ਹਨ, ਜੋ ਕਿ ਚੀਨ ਨਿਰਮਤ ਹਨ। ਬਰੈਂਡਿਡ ਧੁੱਪ ਦੀਆਂ ਐਨਕਾਂ ਦੇ ਮੁਕਾਬਲੇ ਚੀਨੀ ਐਨਕਾਂ ਦੀ ਕੀਮਤ ਖਾਸੀ ਘੱਟ ਹੁੰਦੀ ਹੈ।

trendy sunglassestrendy sunglasses

ਇਹ ਲੋਕਲ ਦੁਕਾਨਾਂ ਅਤੇ ਵਿਕਰੇਤਾਵਾਂ ਕੋਲੋਂ ਆਸਾਨੀ ਨਾਲ ਮਿਲ ਜਾਂਦੇ ਹਨ। ਲਗਭੱਗ 70 ਫ਼ੀ ਸਦੀ ਭਾਰਤੀ ਜਾਂ ਇੰਝ ਕਹੋ ਕਿ ਦਸ ਵਿਚੋਂ ਸੱਤ ਲੋਕ ਲੋਕਲ ਜਾਂ ਚੀਨ 'ਚ ਨਿਰਮਿਤ ਐਨਕਾਂ ਪ੍ਰਯੋਗ ਕਰਦੇ ਹਨ। ਹਾਲਾਂਕਿ ਇਹ ਸਨਗਲਾਸਿਜ਼ ਦੀ ਤਰ੍ਹਾਂ ਹੀ ਦਿਖਾਈ ਦਿੰਦੇ ਹਨ ਪਰ ਇਹ ਸੂਰਜ ਦੀ ਕਿਰਨਾਂ ਤੋਂ ਕਿਸੇ ਤਰ੍ਹਾਂ ਦੀ ਸੁਰੱਖਿਆ ਪ੍ਰਦਾਨ ਨਹੀਂ ਕਰਦੇ। ਸਗੋਂ ਇਹ ਐਨਕਾਂ ਅੱਖਾਂ ਨੂੰ ਖ਼ਤਰਨਾਕ ਅਲਟ੍ਰਾਵਾਇਲੇਟ ਰੋਸ਼ਨੀ ਦੇ ਸੰਪਰਕ ਵਿਚ ਲੈ ਆਉਂਦੇ ਹਨ।

good quality sunglassesgood quality sunglasses

ਇਸ ਨਾਲ ਸਮਾਂ ਗੁਜ਼ਾਰਨ ਦੇ ਨਾਲ ਮੋਤੀਆਬਿੰਦ, ਲੈਂਸ ਦਾ ਧੁੰਧਲਾ ਹੋਣਾ ਅਤੇ ਮੈਕਿਊਲਨ ਡੀਜਨਰੇਸ਼ਨ ਵਰਗੀ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ, ਜੋ ਕਿ ਬੁਢਾਪੇ ਵਿਚ ਅੱਖਾਂ ਦੀ ਰੋਸ਼ਨੀ ਗੁਆਚਣ ਦੇ ਮੁੱਖ ਕਾਰਨ ਹਨ। ਤੇਜ਼ ਰੋਸ਼ਨੀ ਵਿਚ ਅੱਖਾਂ ਦੀ ਪੁਤਲੀਆਂ ਸੰਗੜ ਜਾਂਦੀਆਂ ਹਨ ਅਤੇ ਘੱਟ ਰੋਸ਼ਨੀ ਵਿਚ ਇਹ ਫੈਲ ਜਾਂਦੀਆਂ ਹਨ। ਅਜਿਹੇ ਵਿਚ ਜਦੋਂ ਤੁਸੀਂ ਧੁੱਪ ਦੇ ਚਸ਼ਮੇ ਪਾਉਂਦੇ ਹੋ ਤਾਂ ਅੱਖਾਂ ਦੀਆਂ ਪੁਤਲੀਆਂ ਫੈਲ ਜਾਂਦੀਆਂ ਹਨ।  ਬਿਨਾਂ ਸਮਰਥ ਅਲਟ੍ਰਾਵਾਇਲੇਟ ਸੁਰੱਖਿਆ ਦੇ ਖ਼ਤਰਨਾਕ ਅਲਟ੍ਰਾਵਾਇਲੇਟ ਕਿਰਣਾਂ ਅੱਖਾਂ ਵਿਚ ਸਿੱਧੇ ਪਰਵੇਸ਼ ਕਰਦੀਆਂ ਹਨ ਅਤੇ ਨੁਕਸਾਨ ਪਹੁੰਚਾਉਂਦੀਆਂ ਹਨ।

sunglasses protect eyessunglasses protect eyes

ਇਹ ਜਾਣਨਾ ਜ਼ਰੂਰੀ ਹੈ ਕਿ ਅਲਟ੍ਰਾਵਾਇਲੇਟ ਪ੍ਰੋਟੈਕਸ਼ਨ ਲਈ ਲੈਂਸ ਦੀ ਇਕ ਉਪਯੁਕਤ ਮੋਟਾਈ ਹੋਣਾ ਬਹੁਤ ਜ਼ਰੂਰੀ ਹੈ। ਜਦਕਿ ਨਕਲੀ ਐਨਕਾਂ ਬੇਹੱਦ ਪਤਲੇ ਹੁੰਦੇ ਹਨ। ਸਸਤੇ ਨਕਲੀ ਐਨਕਾਂ ਵਿਚ ਵਿਗੜਿਆ ਹੋਇਆ ਲੈਂਸ ਵੀ ਹੋ ਸਕਦੇ ਹਨ,  ਜਿਸ ਨਾਲ ਦੇਖਣ ਦੀ ਸਮਰਥਾ ਵਿਚ ਸਮੱਸਿਆ ਪੈਦਾ ਹੋ ਸਕਦੀਆਂ ਹਨ ਅਤੇ ਨਜ਼ਰ ਘੱਟ ਹੋਣ ਕਾਰਨ ਸਿਰ ਦਰਦ ਵੀ ਹੋਣ ਲਗਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement