ਘਰ ਵਿਚ ਪਾਲਣ ਲਈ ਸਭ ਤੋਂ ਵਧੀਆ ਹੁੰਦੇ ਹਨ ਇਸ ਨਸਲ ਦੇ ਕੁੱਤੇ
Published : Jun 5, 2018, 5:51 pm IST
Updated : Jul 10, 2018, 11:11 am IST
SHARE ARTICLE
pug dog
pug dog

ਕਹਿੰਦੇ ਹਨ ਕਿ ਕੁੱਤੇ ਇਨਸਾਨ ਦੇ ਸਭ ਤੋਂ ਵਫਾਦਾਰ ਹੁੰਦੇ ਹਨ ਅਤੇ ਸਾਡੇ ਸਭ ਤੋਂ ਕਰੀਬੀ ਦੋਸਤ ਵੀ ਹੁੰਦੇ ਹਨ। ਕੁੱਤੇ ਹਜ਼ਾਰਾਂ....

ਕਹਿੰਦੇ ਹਨ ਕਿ ਕੁੱਤੇ ਇਨਸਾਨ ਦੇ ਸਭ ਤੋਂ ਵਫਾਦਾਰ ਹੁੰਦੇ ਹਨ ਅਤੇ ਸਾਡੇ ਸਭ ਤੋਂ ਕਰੀਬੀ ਦੋਸਤ ਵੀ ਹੁੰਦੇ ਹਨ।  ਕੁੱਤੇ ਹਜ਼ਾਰਾਂ ਸਾਲਾਂ ਤੋਂ ਇਨਸਾਨਾਂ ਦੇ ਕਰੀਬ ਰਹੇ ਹਨ ਅਤੇ ਕਿਸੇ ਨਾ ਕਿਸੇ ਤਰ੍ਹਾਂ ਨਾਲ ਸਾਡੀ ਮਦਦ ਕਰਦੇ ਰਹੇ ਹਨ। ਫਿਰ ਚਾਹੇ ਉਹ ਆਰਮੀ ਵਿਚ ਟਰੈਨੇਡ ਸਨਿਫਰ ਡੌਗਸ ਹੋਣ ਜਾਂ ਬੰਬ ਲੱਭਣ ਵਿਚ ਪੁਲਿਸ ਦੀ ਮਦਦ ਕਰਨ ਵਾਲੇ ਕੁੱਤੇ ਹੋਣ। ਕੁੱਤੇ ਸਾਡੇ ਘਰ ਵਿਚ ਰਹਿ ਕੇ ਵੀ ਸਾਡੀ ਚੋਰਾਂ ਤੋਂ ਰੱਖਿਆ ਕਰਦੇ ਹਨ। 

sniffer dogsniffer dogਇਨ੍ਹਾਂ ਸਭ ਕੰਮਾਂ ਵਿਚ ਕੁਤਿਆਂ ਤੋਂ ਬਿਹਤਰ ਕੋਈ ਨਹੀਂ ਹੈ ਅਤੇ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਇਹੀ ਕੁੱਤੇ ਸਾਡੇ ਬੱਚਿਆਂ ਦੀ ਪੜ੍ਹਾਈ ਵਿਚ ਵੀ ਉਨ੍ਹਾ ਦੀ ਮਦਦ ਕਰ ਸਕਦੇ ਹਨ ਤਾਂ ਆਉ ਜਾਣਦੇ ਹਾਂ ਕਿ ਵਿਦਿਆਰਥੀਆਂ ਲਈ ਕਿਹੜੇ ਕੁੱਤੇ ਚੰਗੇ ਹੁੰਦੇ ਹਨ। ਇਨ੍ਹਾਂ ਕੁੱਤਿਆਂ ਨੂੰ ਸਿਰਫ਼ ਤੁਹਾਡਾ ਥੋੜ੍ਹਾ ਪਿਆਰ ਚਾਹੀਦਾ ਹੈ ਅਤੇ ਫਿਰ ਵੇਖੋ ਇਹ ਤੁਹਾਨੂੰ ਬਦਲੇ ਵਿਚ ਕਿੰਨਾ ਸਾਰਾ ਪਿਆਰ ਦਿੰਦੇ ਹਨ। ਇਹ ਕੁੱਤੇ ਬਹੁਤ ਹੀ ਮਿਲਣ ਸਾਰ ਹੁੰਦੇ ਹਨ। ਪੱਗ ਕੁੱਤੇ ਕਾਫ਼ੀ ਅਕਲਮੰਦ ਹੁੰਦੇ ਹਨ ਨਾਲ ਹੀ ਤੇਜ਼ ਵੀ, ਇਹ ਕਾਫ਼ੀ ਜਲਦੀ ਇਨਸਾਨਾਂ ਦੀ ਭਾਸ਼ਾ ਸਮਝ ਜਾਂਦੇ ਹਨ। ਇਸ ਨਸਲ ਦਾ ਕੁੱਤਾ ਪਰਿਵਾਰ ਵਿਚ ਰਹਿਣ ਲਈ ਕਾਫ਼ੀ ਚੰਗੀ ਨਸਲ ਦਾ ਕੁੱਤਾ ਮੰਨਿਆ ਜਾਂਦਾ ਹੈ।

pug dogpug dog

ਇਹ ਕੁੱਤਾ ਬਹੁਤ ਹੀ ਸਟਾਈਲਿਸ਼ ਕੁੱਤਾ ਮੰਨਿਆ ਜਾਂਦਾ ਹੈ। ਇਸ ਨੂੰ ਕੁੜੀਆਂ ਕਾਫ਼ੀ ਪਸੰਦ ਕਰਦੀਆਂ ਹਨ। ਇਹ ਬਹੁਤ ਹੀ ਕਿਊਟ ਹੁੰਦੇ ਹਨ ਜਿਸ ਕਰਕੇ ਇਨ੍ਹਾਂ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਇਹ ਕੁੱਤੇ ਵੋਡਾਫੋਨ ਦੇ ਇਸ਼ਤਿਹਾਰਾਂ ਤੋਂ ਬਾਅਦ ਇੰਨਾ ਜ਼ਿਆਦਾ ਹਰਮਨ-ਪਿਆਰੇ ਹੋ ਗਏ ਕਿ ਇੰਨ੍ਹਾਂ ਨੂੰ ਪਿਆਰ ਕਰਨ ਵਾਲਿਆਂ ਅਤੇ ਪਾਲਣ ਵਾਲਿਆਂ ਦੀ ਕਮੀ ਨਹੀਂ ਹੈ। ਇਹ ਬਹੁਤ ਫੁਰਤੀਲੇ ਅਤੇ ਖ਼ੁਸ਼ ਮਿਜਾਜ਼ ਦੇ ਹੁੰਦੇ ਹਨ। ਇਹ ਕੁੱਤੇ ਛੋਟੇ ਹੁੰਦੇ ਹਨ ਅਤੇ ਬਹੁਤ ਖ਼ੂਬਸੂਰਤ ਹੁੰਦੇ ਹਨ। ਇਨ੍ਹਾਂ ਨੂੰ ਬੱਚੇ ਵੀ ਬਹੁਤ ਪਿਆਰ ਕਰਦੇ ਹਨ। ਇਨ੍ਹਾਂ ਨੂੰ ਆਸਾਨੀ ਨਾਲ ਘਰ ਵਿਚ ਰੱਖਿਆ ਜਾ ਸਕਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement