ਇਮਿਊਨਿਟੀ ਵਧਾਉਣ ਦੇ ਨਾਲ ਨਾਲ ਭਾਰ ਵੀ ਕਾਬੂ ਕਰਦੀ ਹੈ ਹਲਦੀ ਚਾਹ 
Published : Aug 5, 2020, 3:49 pm IST
Updated : Aug 5, 2020, 3:49 pm IST
SHARE ARTICLE
Turmeric tea
Turmeric tea

ਜਾਣੋ ਹਲਦੀ ਵਾਲੀ ਚਾਹ ਦੇ ਫਾਇਦੇ

ਕੋਰੋਨਾ ਵਾਇਰਸ ਤੋਂ ਬਚਾਅ ਕਰਨਾ ਹੈ ਤਾਂ ਆਪਣੇ ਆਪ ਨੂੰ ਮਜਬੂਤ ਬਣਾਉਣਾ ਹੀ ਹੋਵੇਗਾ। ਆਪਣੀ ਇਮਿਊਨਿਟੀ ਨੂੰ ਬੂਸਟ ਕਰਨਾ ਹੀ ਹੋਵੇਗਾ। ਹਲਦੀ ਇਕ ਅਜਿਹਾ ਇਮਿਊਨਿਟੀ ਬੂਸਟਰ ਹਰਮਨਪਿਆਰਾ ਮਸਾਲਾ ਹੈ ਜੋ ਸਦੀਆਂ ਤੋਂ ਭਾਰਤੀ ਆਯੁਰਵੈਦ ਵਿਚ ਹੋਰ ਚੀਨੀ ਦਵਾਈਆਂ ਵਿਚ ਇਸਤੇਮਾਲ ਹੁੰਦਾ ਹੈ। ਕਈ ਅਧਿਐਨਾਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਹਲਦੀ ਵਿਚ ਸਭ ਤੋਂ ਪ੍ਰਭਾਵੀ ਗੁਣ ਮੌਜੂਦ ਹੈ ਜੋ ਕਈ ਬਿਮਾਰੀਆਂ ਦੇ ਇਲਾਜ ਵਿਚ ਉਪਯੋਗੀ ਹੈ।

Turmeric teaTurmeric tea

ਹਲਦੀ ਵਿਚ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਅਤੇ ਇਮਿਊਨਿਟੀ ਵਧਾਉਣ ਵਾਲੇ ਗੁਣ ਮੌਜੂਦ ਹੁੰਦੇ ਹਨ। ਗੁਣਾਂ ਨਾਲ ਭਰਪੂਰ ਹਲਦੀ ਦੀ ਚਾਹ ਕਾਫੀ ਹਰਮਨਪਿਆਰੀ ਕਾੜ੍ਹਾ ਹੈ ਜੋ ਨਾ ਸਿਰਫ਼ ਸਿਹਤ ਨੂੰ ਕਈ ਅਰਥਾਂ ਵਿਚ ਬਿਹਤਰ ਬਣਾਉਂਦੀ ਹੈ ਬਲਕਿ ਵਜ਼ਨ ਘਟਾਉਣ ਵਿਚ ਵੀ ਮਦਦ ਕਰਦੀ ਹੈ। ਕੋਰੋਨਾ ਕਾਲ ਵਿਚ ਹਲਦੀ ਸਭ ਤੋਂ ਬੈਸਟ ਰੈਮਿਡੀ ਹੈ ਜੋ ਆਪਣੇ ਇਮਿਊਨ ਸਿਸਟਮ ਨੂੰ ਮਜਬੂਤ ਬਣਾਉਂਦੀ ਹੈ। ਇਹ ਤੁਹਾਡੇ ਪੇਟ ਦੀ ਚਰਬੀ ਨੂੰ ਤੇਜ਼ੀ ਨਾਲ ਘੱਟ ਕਰਦੀ ਹੈ। ਹਲਦੀ ਦਾ ਕਾੜ੍ਹਾ ਤੁਹਾਡੀ ਸਿਹਤ ਲਈ ਕਿਸ ਤਰ੍ਹਾਂ ਫਾਇਦੇਮੰਦ ਹੈ, ਆਓ ਜਾਣਦੇ ਹਾਂ।

Turmeric teaTurmeric tea

ਦਿਲ ਦੀ ਸਿਹਤ ਲਈ ਹਲਦੀ ਕਾੜ੍ਹਾ- ਕਈ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਹਲਦੀ ਵਿਚ ਮੌਜੂਦ ਕਰਕਊਮਿਨ ਐਂਟੀਆਕਸੀਡੈਂਟ ਦਿਲ ਦੀ ਸਿਹਤ ਲਈ ਬੇਹੱਦ ਫਾਇਦੇਮੰਦ ਹੈ।

Turmeric teaTurmeric tea

ਕੈਂਸਰ ਦੀ ਰੋਕਥਾਮ- ਹਲਦੀ ਕੈਂਸਰ ਨੂੰ ਰੋਕਣ ਵਿਚ ਮਦਦ ਕਰ ਸਕਦੀ ਹੈ। ਕਰਕਊਮਿਨ ਟਿਊਮਰ ਦੇ ਵਿਕਾਸ ਅਤੇ ਕੈਂਸਰ ਕੋਸ਼ਿਕਾਵਾਂ ਦੇ ਪ੍ਰਸਾਰ ਨੂੰ ਸੀਮਤ ਕਰ ਸਕਦਾ ਹੈ।

Turmeric teaTurmeric tea

ਭਾਰ ਘੱਟ ਕਰਨਾ- ਚੂਹਿਆਂ ’ਤੇ ਕੀਤੇ ਗਏ ਕਈ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਹਲਦੀ ਤੁਹਾਡੇ ਮੋਟਾਪੇ ਨੂੰ ਵੱਧਣ ਤੋਂ ਰੋਕਦੀ ਹੈ। ਇਹ ਪੇਟ ਦੀ ਚਰਬੀ ਨੂੰ ਬਾਲਣ ਵਿਚ ਮਦਦ ਕਰਦੀ ਹੈ।

Turmeric teaTurmeric tea

ਸ਼ੂਗਰ ਦੀ ਰੋਕਥਾਮ- ਇਨਸਾਨ ਅਤੇ ਪੰਛੀਆਂ ’ਤੇ ਕੀਤੇ ਗਏ ਇਕ ਅਧਿਐਨ ਵਿਚ ਖੁਲਾਸਾ ਹੋਇਆ ਹੈ ਕਿ ਹਲਦੀ ਵਿਚ ਮੌਜੂਦ ਕਰਕਊਮਿਨ ਸ਼ੂਗਰ ’ਤੇ ਵੀ ਕੰਟਰੋਲ ਕਰਦਾ ਹੈ।

Turmeric teaTurmeric tea

ਗਠੀਆ ਦਰਦ ਤੋਂ ਦਿੰਦਾ ਹੈ ਛੁਟਕਾਰਾ- ਹਲਦੀ ਵਿਚ ਮੌਜੂਦ ਐਂਟੀ ਇੰਫਲਾਮੈਟਰੀ ਗੁਣ ਗਠੀਆ ਦੇ ਲੱਛਣਾਂ ਨੂੰ ਘੱਟ ਕਰਨ ਵਿਚ ਮਦਦ ਕਰ ਸਕਦੇ ਹਨ।

ਵਜ਼ਨ ਘਟਾਉਣ ਅਤੇ ਚੰਗੀ ਸਿਹਤ ਨੂੰ ਪਾਉਣ ਲਈ ਹਲਦੀ ਡਿਟਾਕਸ ਚਾਹ ਬੇਹੱਦ ਫਾਇਦੇਮੰਦ ਹੈ। ਆਓ ਜਾਣਦੇ ਹਨ ਕਿ ਅਸੀਂ ਕਿਵੇਂ ਇਸ ਦੀ ਚਾਹ ਬਣਾਈਏ।
ਵਿਧੀ
3-4 ਕੱਪ ਪਾਣੀ ਉਬਾਲੋ
ਉਬਲਦੇ ਪਾਣੀ ਵਿਚ 1 ਤੋਂ 2 ਚਮਚ ਪੀਸੀ ਹੋਈ ਹਲਦੀ ਪਾਊਡਰ ਮਿਲਾਓ।
ਲਗਪਗ 10 ਮਿੰਟ ਲਈ ਮਿਸ਼ਰਣ ਨੂੰ ਉਬਲਣ ਦਿਓ।

Turmeric teaTurmeric tea

ਇਕ ਬਰਤਨ ਵਿਚ ਚਾਹ ਨੂੰ ਕੱਢ ਲਓ ਅਤੇ ਇਸ ਨੂੰ 5 ਮਿੰਟ ਲਈ ਠੰਢਾ ਹੋਣ ਦਿਓ।
ਤੁਸੀਂ ਚਾਹ ਦੇ ਸਵਾਦ ਨੂੰ ਹੋਰ ਬਿਹਤਰ ਬਣਾਉਣ ਲਈ ਕੱਦੂਕਸ ਕੀਤੀ ਹੋਈ ਅਦਰਕ ਅਤੇ ਸ਼ਹਿਦ ਦਾ ਇਕ ਛੋਟਾ ਜਿਹਾ ਚਮਚ ਪਾ ਸਕਦੇ ਹਨ। ਇਸ ਨਾਲ ਤੁਹਾਡੀ ਚਾਹ ਦੇ ਐਂਟੀ ਮਾਇਕਰੋਬਿਅਲ ਗੁਣਾਂ ਵਿਚ ਵੀ ਵਾਧਾ ਹੋਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

jaswinder bhalla ਦੇ chhankata ਦੇ producer ਨੇ ਬਿਆਨ ਕੀਤੇ ਜਜ਼ਬਾਤ|Bahadur Singh Bhalla|Bhalla Death News

22 Aug 2025 3:15 PM

Bal Mukand Sharma Emotional On jaswinder bhalla Death 'ਜਿਗਰੀ ਯਾਰ ਨਾਲ ਬਿਤਾਏ ਪਲ ਯਾਦ ਕਰ ਭਰ ਆਈਆਂ ਅੱਖਾਂ'

22 Aug 2025 3:15 PM

'ਭੱਲਾ ਸਾਬ੍ਹ ਦੀਆਂ ਯਾਦਾਂ ਸਾਨੂੰ ਹਸਾਉਂਦੀਆਂ ਰਹਿਣਗੀਆਂ' Jaswinder bhalla ਦੇ ਕਰੀਬੀ ਪਹੁੰਚੇ ਦੁੱਖ ਵੰਡਾਉਣ | RIP

22 Aug 2025 3:14 PM

Uppal Farm Girl Viral Video : ਉੱਪਲ ਫਾਰਮ ਵਾਲੀ ਕੁੜੀ ਦੀ ਵੀਡੀਓ ਵਾਇਰਲ ਮਾਮਲੇ 'ਤੇ ਜਲੰਧਰ SSP ਨੇ ਕੀਤੇ ਖ਼ੁਲਾਸੇ

21 Aug 2025 3:28 PM

Uppal Farm Girl Update : ਵਕੀਲ ਨੇ ਵੀਡੀਓ ਵਾਇਰਲ ਕਰਨ ਵਾਲੇ ਮੁੰਡੇ ਨੂੰ ਦਿੱਤੀ WARNING !

21 Aug 2025 3:27 PM
Advertisement