
ਇਕ ਦਿਨ ਵਿਚ 771 ਮੌਤਾਂ, ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 11.86 ਲੱਖ ਹੋਈ
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਲਾਗ ਦੇ ਇਕ ਦਿਨ ਵਿਚ 52972 ਮਾਮਲੇ ਸਾਹਮਣੇ ਆਉਣ ਮਗਰੋਂ ਸੋਮਵਾਰ ਨੂੰ ਕੋਰੋਨਾ ਵਾਇਰਸ ਲਾਗ ਦੇ ਕੁਲ ਮਾਮਲੇ 18 ਲੱਖ ਦੇ ਪਾਰ ਪਹੁੰਚ ਗਏ ਜਦਕਿ ਸਿਹਤਯਾਬ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ 11.86 ਲੱਖ ਤੋਂ ਵੱਧ ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿਤੀ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਕੇ 1803695 ਹੋ ਗਏ ਜਦਕਿ ਬੀਮਾਰੀ ਨਾਲ ਇਕ ਦਿਨ ਵਿਚ 771 ਹੋਰ ਲੋਕਾਂ ਦੇ ਦਮ ਤੋੜਨ ਮਗਰੋਂ ਮਰਨ ਵਾਲਿਆਂ ਦੀ ਕੁਲ ਗਿਣਤੀ 38135 ਹੋ ਗਈ।
Corona virus
ਲਾਗ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ ਵੱਧ ਕੇ 1186203 ਹੋ ਗਈ ਜਦਕਿ ਦੇਸ਼ ਵਿਚ 579357 ਲੋਕ ਹਾਲੇ ਵੀ ਬੀਮਾਰੀ ਦੀ ਲਪੇਟ ਵਿਚ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਬੀਮਾਰੀ ਤੋਂ ਠੀਕ ਹੋਣ ਦੀ ਦਰ 65.44 ਫ਼ੀ ਸਦੀ ਹੋ ਗਈ ਹੈ ਜਦਕਿ ਮੌਤ ਦਰ ਘੱਟ ਕੇ 2.11 ਫ਼ੀ ਸਦੀ ਰਹਿ ਗਈ ਹੈ। ਲਾਗ ਦੇ ਕੁਲ ਮਾਮਲਿਆਂ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਇਹ ਲਗਾਤਾਰ ਪੰਜਵਾਂ ਦਿਨ ਹੈ ਜਦ ਦੇਸ਼ ਵਿਚ ਕੋਰੋਨਾ ਵਾਇਰਸ ਦੇ 50 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਹਨ।
Corona Virus
ਭਾਰਤ ਵਿਚ ਐਤਵਾਰ ਨੂੰ ਕੋਰੋਨਾ ਦੇ ਮਾਮਲੇ 17 ਲੱਖ ਦੇ ਪਾਰ ਹੋ ਗਏ ਸਨ। ਇੰਡੀਅਨ ਮੈਡੀਕਲ ਰਿਸਰਚ ਕੌਂਸਲ ਮੁਤਾਬਕ ਇਕ ਅਗੱਸਤ ਤਕ ਦੇਸ਼ ਵਿਚ ਕੁਲ 20202858 ਨਮੂਨਿਆਂ ਦੀ ਜਾਂਚ ਕੀਤੀ ਜਾ ਚੁਕੀ ਹੈ ਜਿਨ੍ਹਾਂ ਵਿਚੀ 381027 ਨਮੂਨਿਆਂ ਦੀ ਜਾਂਚ ਐਤਵਾਰ ਨੂੰ ਕੀਤੀ ਗਈ। ਲਾਗ ਨਾਲ 771 ਹੋਰ ਲੋਕਾਂ ਦੀ ਮੌਤ ਦੇ ਮਾਮਲਿਆਂ ਵਿਚ 260 ਲੋਕਾਂ ਦੀ ਮੌਤ ਹੋਈ ਹੈ।
Corona Virus
ਮਹਾਰਾਸ਼ਟਰ ਵਿਚ, 98 ਤਾਮਿਲਨਾਡੂ ਵਿਚ, 84 ਕਰਨਾਟਕ ਵਿਚ, 67 ਆਂਧਰਾ ਪ੍ਰਦੇਸ਼ ਵਿਚ, 53 ਯੂਪੀ ਵਿਚ, 49 ਪਛਮੀ ਬੰਗਾਲ ਵਿਚ, 22 ਗੁਜਰਾਤ ਵਿਚ, 18 ਪੰਜਾਬ ਵਿਚ, 15 ਦਿੱਲੀ ਵਿਚ, 13 ਰਾਜਸਥਾਨ ਵਿਚ, ਤੇਲੰਗਾਨਾ, ਮੱਧ ਪ੍ਰਦੇਸ਼ ਅਤੇ ਉੜੀਸਾ ਵਿਚ 10-10 ਅਤੇ ਜੰਮੂ ਕਸ਼ਮੀਰ ਵਿਚ ਅੱਠ ਜਣਿਆਂ ਦੀ ਮੌਤ ਹੋਈ ਹੈ।
Corona virus
ਹਰਿਆਣਾ, ਗੋਆ ਅਤੇ ਝਾਰਖੰਡ ਵਿਚ ਪੰਜ-ਪੰਜ, ਆਸਾਮ ਅਤੇ ਤ੍ਰਿਪੁਰਾ ਵਿਚ ਚਾਰ-ਚਾਰ, ਛੱਤੀਸਗੜ੍ਹ ਅਤੇ ਉਤਰਾਖੰਡ ਵਿਚ ਤਿੰਨ-ਤਿੰਨ, ਚੰਡੀਗੜ੍ਹ, ਅੰਡੇਮਾਨ ਅਤੇ ਨਿਕੋਬਾਰ, ਮਣੀਪੁਰ ਅਤੇ ਕੇਰਲਾ ਵਿਚ ਇਕ ਇਕ ਮਰੀਜ਼ਾਂ ਦੀ ਮੌਤ ਹੋ ਗਈ। ਕੁਲ 38135 ਮੌਤਾਂ ਵਿਚੋਂ ਸੱਭ ਤੋਂ ਵੱਧ 15576 ਮੌਤਾਂ ਮਹਾਰਾਸ਼ਟਰ ਵਿਚ ਹੋਈਆਂ ਹਨ।
Corona Virus
ਭਾਰਤ ਵਿਚ ਕੋਰੋਨਾ ਦੇ ਟੈਸਟਾਂ ਦੀ ਗਿਣਤੀ 2 ਕਰੋੜ ਦੇ ਪਾਰ- ਭਾਰਤ ਵਿਚ ਕੋਰੋਨਾ ਵਾਇਰਸ ਦੀ ਲਾਗ ਦਾ ਪਤਾ ਲਾਉਣ ਲਈ ਹੋਣ ਵਾਲੇ ਟੈਸਟਾਂ ਦੀ ਕੁਲ ਗਿਣਤੀ ਦੋ ਕਰੋੜ ਦੇ ਪਾਰ ਹੋ ਚੁਕੀ ਹੈ। ਇੰਡੀਅਨ ਮੈਡੀਕਲ ਰਿਸਰਚ ਕੌਂਸਲ ਨੇ ਦਸਿਆ ਕਿ ਦੋ ਅਗੱਸਤ ਤਕ ਕੁਲ 20202858 ਨਮੂਨਿਆਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 381027 ਨਮੂਨਿਆਂ ਦੀ ਜਾਂਚ ਐਤਵਾਰ ਨੂੰ ਹੋਈ। ਭਾਰਤ ਵਿਚ 6 ਜੁਲਾਈ ਨੂੰ ਟੈਸਟਾਂ ਦੀ ਗਿਣਤੀ ਇਕ ਕਰੋੜ ਦਾ ਅੰਕੜਾ ਪਾਰ ਕਰ ਗਈ ਸੀ। ਦੇਸ਼ ਵਿਚ 1248 ਜਾਂਚ ਲੈਬਾਂ ਹਨ ਜਿਨ੍ਹਾਂ ਵਿਚ 914 ਸਰਕਾਰੀ ਅਤੇ 434 ਨਿਜੀ ਹਨ ਜਿਥੇ ਟੈਸਟ ਹੋ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।