
ਫੁੱਲ ਗੋਭੀ ’ਚ ਵਿਟਾਮਿਨ ਸੀ, ਕੇ, ਫ਼ਾਈਬਰ ਅਤੇ ਵਿਟਾਮਿਨ ਬੀ ਦੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ।
ਬੱਚਿਆਂ ਦੇ ਦਿਮਾਗ਼ੀ ਵਿਕਾਸ ਲਈ ਫੁੱਲ ਗੋਭੀ ਦੀ ਵਰਤੋਂ ਜ਼ਰੂਰ ਕਰੋ। ਇਹ ਯਾਦਦਾਸ਼ਤ ਤੇਜ਼ ਕਰਨ ’ਚ ਮਦਦ ਕਰਦੀ ਹੈ। ਫੁੱਲ ਗੋਭੀ ’ਚ ਕੈਲੋਰੀ ਬਹੁਤ ਹੀ ਘੱਟ ਮਾਤਰਾ ’ਚ ਹੁੰਦੀ ਹੈ। ਇਸ ਲਈ ਜੋ ਲੋਕ ਅਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਫੁੱਲ ਗੋਭੀ ਨੂੰ ਅਪਣੀ ਡਾਈਟ ’ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਨਾਲ ਤੁਹਾਡਾ ਭਾਰ ਆਸਾਨੀ ਨਾਲ ਘੱਟ ਹੋ ਜਾਵੇਗਾ।
ਫੁੱਲ ਗੋਭੀ ’ਚ ਵਿਟਾਮਿਨ ਸੀ, ਕੇ, ਫ਼ਾਈਬਰ ਅਤੇ ਵਿਟਾਮਿਨ ਬੀ ਦੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ। ਇੰਨਾ ਹੀ ਨਹੀਂ ਇਸ ’ਚ ਪੋਟਾਸ਼ੀਅਮ, ਪ੍ਰੋਟੀਨ, ਫ਼ਾਸਫ਼ੋਰਸ, ਮੈਗਨੀਜ਼ ਵਰਗੇ ਤੱਤ ਵੀ ਚੰਗੀ ਮਾਤਰਾ ’ਚ ਮੌਜੂਦ ਹੁੰਦੇ ਹਨ। ਇਸ ਲਈ ਇਹ ਸਰੀਰ ਲਈ ਬਹੁਤ ਲਾਭਦਾਇਕ ਹੁੰਦੀ ਹੈ। ਇਸ ਨਾਲ ਸਰੀਰ ਕਈ ਬੀਮਾਰੀਆਂ ਤੋਂ ਬਚਿਆ ਰਹਿੰਦਾ ਹੈ। ਇਹ ਹਰ ਮੌਸਮ ’ਚ ਆਸਾਨੀ ਨਾਲ ਮਿਲ ਜਾਂਦੀ ਹੈ। ਦਿਲ ਦੇ ਰੋਗੀ ਲਈ ਫ਼ਾਇਦੇਮੰਦ ਫੁੱਲ ਗੋਭੀ ’ਚ ਪੋਟਾਸ਼ੀਅਮ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ ਜੋ ਨਾੜਾਂ ’ਚ ਖ਼ੂਨ ਨੂੰ ਬਲਾਕ ਹੋਣ ਤੋਂ ਰੋਕਦਾ ਹੈ ਅਤੇ ਮਾੜੇ ਕੈਲੇਸਟਰੋਲ ਘੱਟ ਕਰਦਾ ਹੈ।
ਫੁੱਲ ਗੋਭੀ ਦੀ ਵਰਤੋਂ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਘੱਟ ਹੁੰਦਾ ਹੈ। ਫੁੱਲ ਗੋਭੀ ਬ੍ਰੈਸਟ ਕੈਂਸਰ ਦੇ ਖ਼ਤਰੇ ਨੂੰ ਵੀ ਘੱਟ ਕਰਦੀ ਹੈ। ਫੁੱਲ ਗੋਭੀ ਗਰਭ ’ਚ ਪਲ ਰਹੇ ਬੱਚੇ ਦੇ ਵਿਕਾਸ ਲਈ ਬੇਹੱਦ ਫ਼ਾਇਦੇਮੰਦ ਹੁੰਦੀ ਹੈ। ਇਸ ’ਚ ਵਿਟਾਮਿਨ ਬੀ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ, ਜੋ ਗਰਭਵਤੀ ਔਰਤਾਂ ਲਈ ਬਹੁਤ ਹੀ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ।
ਫੁੱਲ ਗੋਭੀ ’ਚ ਵਿਟਾਮਿਨ ਕੇ ਅਤੇ ਸੀ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ, ਜੋ ਹੱਡੀਆਂ ਨੂੰ ਮਜ਼ਬੂਤ ਰਖਦੇ ਹਨ। ਫੁੱਲ ਗੋਭੀ ਦੀ ਨਿਯਮਤ ਰੂਪ ’ਚ ਵਰਤੋਂ ਕਰਨ ਨਾਲ ਹੱਡੀਆਂ ਕਮਜ਼ੋਰ ਨਹੀਂ ਹੁੰਦੀਆਂ। ਪਾਚਨ ਪ੍ਰਕਿਰਿਆ ਲਈ ਫ਼ਾਇਦੇਮੰਦ ਫੁੱਲ ਗੋਭੀ ’ਚ ਫ਼ਾਈਬਰ ਚੰਗੀ ਮਾਤਰਾ ਵਿਚ ਮੌਜੂਦ ਹੁੰਦਾ ਹੈ, ਜੋ ਪਾਚਨ ਕਿਰਿਆ ਨੂੰ ਠੀਕ ਰਖਦਾ ਹੈ।