ਇਨ੍ਹਾਂ ਆਸਾਨ ਟਿਪਸਾਂ ਨਾਲ ਕਰੋ ਛੋਟੇ ਕਮਰੇ ਦੀ ਸਜਾਵਟ
Published : Jun 6, 2018, 5:47 pm IST
Updated : Jul 10, 2018, 10:58 am IST
SHARE ARTICLE
bedroom
bedroom

ਹਰ ਘਰ ਵਿਚ ਕਮਰਾ ਕਾਫ਼ੀ ਮਹੱਤਵਪੂਰਣ ਹੁੰਦਾ ਹੈ ਪਰ ਜੇਕਰ ਕਮਰਾ ਛੋਟਾ ਹੋਵੇ ਤਾਂ ਉੱਥੇ ਫਰਨੀਚਰ ਰੱਖਣ ਵਿਚ ਥੋੜ੍ਹੀ ਮੁਸ਼ਕਲ ਦਾ ਸਾਹਮਣਾ....

ਹਰ ਘਰ ਵਿਚ ਕਮਰਾ ਕਾਫ਼ੀ ਮਹੱਤਵਪੂਰਣ ਹੁੰਦਾ ਹੈ ਪਰ ਜੇਕਰ ਕਮਰਾ ਛੋਟਾ ਹੋਵੇ ਤਾਂ ਉੱਥੇ ਫਰਨੀਚਰ ਰੱਖਣ ਵਿਚ ਥੋੜ੍ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਤੁਹਾਡੇ ਲਈ ਕੁੱਝ ਅਜਿਹੇ ਸੁਝਾਅ ਲੈ ਕੇ ਆਏ ਹਾਂ, ਜਿਸ ਵਿਚ ਛੋਟੇ ਕਮਰੇ ਨੂੰ ਸਜਾਉਣ ਲਈ ਤੁਹਾਨੂੰ ਬਹੁਤ ਹੀ ਸਿੰਪਲ ਟਿਪਸ ਦਿੱਤੇ ਗਏ ਹਨ। ਇਸ ਨਾਲ ਨਾ ਕੇਵਲ ਤੁਹਾਡਾ ਕਮਰਾ ਆਕਾਰ ਵਿਚ ਵੱਡਾ ਦਿਖਾਈ ਦੇਵੇਗਾ ਬਲਕਿ ਆਰਾਮਦਾਇਕ ਵੀ ਹੋਵੇਗਾ। ਦੀਵਾਰਾਂ ਉਤੇ ਕੋਈ ਅਜਿਹਾ ਪੇਂਟ ਕਰਵਾਉ ਜੋ ਰਾਤ ਨੂੰ ਸ਼ਾਂਤੀ ਪ੍ਰਦਾਨ ਕਰੇ ਅਤੇ ਦਿਨ ਵਿਚ ਤਾਜ਼ਗੀ ਦਾ ਅਹਿਸਾਸ ਕਰਵਾਏ। ਛੋਟੇ ਕਮਰਿਆਂ ਵਿਚ ਸਫੇਦ, ਕਰੀਮ ਅਤੇ ਬਿੰਜ ਪੇਂਟ ਜਿਆਦਾ ਖਿਲਦੇ ਹਨ।

bedroombedroomਛੋਟੇ ਕਮਰਿਆ ਵਿਚ ਗੂੜੇ ਰੰਗਾਂ ਦਾ ਪ੍ਰਯੋਗ ਬਿਲਕੁਲ ਵੀ ਨਹੀਂ ਕਰਣਾ ਚਾਹੀਦਾ। ਆਪਣੇ ਬੈਡ ਦੇ ਕੋਲ ਲਾਈਟ ਫਿਕਸ ਕਰੋ। ਤੁਸੀਂ ਜ਼ਮੀਨ ਉੱਤੇ ਲੈਂਪ ਨਾ ਰੱਖ ਕਰ ਕੇ ਉਸ ਨੂੰ ਸੀਲਿੰਗ ਨਾਲ ਹੈਂਗ ਕਰਾ ਸਕਦੇ ਹੋ। ਇਸ ਨਾਲ ਤੁਹਾਡੇ ਕਮਰੇ ਵਿਚ ਕਾਫ਼ੀ ਜਗ੍ਹਾ ਬਚੇਗੀ। ਕਮਰੇ ਦੇ ਆਕਾਰ ਦਾ ਖਿਆਲ ਰੱਖਦੇ ਹੋਏ ਬੈਡ ਦੀ ਚੋਣ ਕਰੋ। ਅਜਿਹਾ ਬੈਡ ਖਰੀਦੋ, ਜਿਸ ਦੇ ਅਦੰਰ ਕਾਫ਼ੀ ਸਮਾਨ ਰੱਖਿਆ ਜਾ ਸਕੇ।  ਇਸ ਤੋਂ ਇਲਾਵਾ ਤੁਸੀਂ ਫੋਲਡ ਕਰਨ ਵਾਲੇ ਬੈਡ ਵੀ ਕਮਰੇ ਵਿਚ ਲਗਾ  ਸਕਦੇ ਹੋ। 

household tipshousehold tipsਇਸ ਨਾਲ ਤੁਹਾਡੇ ਕਮਰੇ ਵਿਚ ਕਾਫ਼ੀ ਜਗ੍ਹਾ ਵੱਧ ਜਾਵੇਗੀ। ਇਕ ਹਾਈ ਲੇਵਲ ਦਾ ਕੈਬੀਨਟ ਖਰੀਦੋ, ਜਿਸ ਵਿਚ ਜਿਆਦਾ ਜਗ੍ਹਾ ਉਪਲਬਧ ਹੋਵੇ। ਕੈਬੀਨਟ ਵਿਚ ਕੱਪੜੇ ਅਤੇ ਹੋਰ ਵਸਤੂਆਂ ਰੱਖਣ ਲਈ ਜਗ੍ਹਾ ਬਹੁਤ ਜ਼ਰੂਰੀ ਹੈ। ਦੀਵਾਰਾਂ ਵਿਚ ਛੋਟੀਆਂ ਛੋਟੀਆਂ ਅਲਮਾਰੀਆਂ ਬਣਵਾ ਲਉ, ਜਿਸ ਉਤੇ ਸਜਾਵਟ ਦਾ ਸਾਮਾਨ ਰੱਖਿਆ ਜਾ ਸਕੇ। ਇਸ ਨਾਲ ਤੁਸੀਂ ਜਿਆਦਾ ਜਗ੍ਹਾ ਬਚਾ ਸਕਦੇ ਹੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement