ਉਮਰ ਤੋਂ ਪਹਿਲਾਂ ਤੁਹਾਨੂੰ ਬੁੱਢਾ ਕਰ ਰਿਹਾ ਹੈ ਮੋਬਾਈਲ ਫ਼ੋਨ
Published : Jan 7, 2021, 10:16 am IST
Updated : Jan 7, 2021, 10:16 am IST
SHARE ARTICLE
Mobile User
Mobile User

ਸੂਰਜ ਦੀਆਂ ਕਿਰਨਾਂ ਵਾਂਗ ਸਮਾਰਟਫ਼ੋਨ ਵੀ ਨੀਲੇ ਰੰਗ ਦੀ ਉੱਚ ਊਰਜਾ ਵਾਲਾ ਪ੍ਰਕਾਸ਼ ਛਡਦਾ ਹੈ ਜੋ ਚਮੜੀ ਲਈ ਠੀਕ ਨਹੀਂ ਹੈ

ਮੁਹਾਲੀ:ਬੱਚਾ ਹੋਵੇ ਜਾਂ ਵੱਡਾ, ਜਵਾਨ ਹੋਵੇ ਜਾਂ ਬੁੱਢਾ, ਅੱਜ ਮੋਬਾਈਲ ਦਾ ਇਸਤੇਮਾਲ ਲਗਭਗ ਹਰ ਕੋਈ ਕਰ ਰਿਹਾ ਹੈ। ਭਾਵੇਂ ਇਸ ਦਾ ਇਸਤੇਮਾਲ ਕੰਮ ਲਈ ਹੋਵੇ ਜਾਂ ਸਿਰਫ਼ ਮਨੋਰੰਜਨ ਲਈ। ਭਾਵੇਂ ਕਈ ਘੰਟਿਆਂ ਦਾ ਕੰਮ ਫ਼ੋਨ ’ਤੇ ਮਿੰਟਾਂ ਵਿਚ ਹੋ ਰਿਹਾ ਹੈ, ਉਥੇ ਨਾਲ ਹੀ ਨਾਲ ਇਹ ਟੀ.ਵੀ. ਵਰਗਾ ਮਨੋਰੰਜਨ ਵੀ ਕਰ ਰਿਹਾ ਹੈ ਪਰ ਇਸ ਦਾ ਜ਼ਰੂਰਤ ਤੋਂ ਜ਼ਿਆਦਾ ਇਸਤੇਮਾਲ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੈ। ਇਸ ਤੋਂ ਨਿਕਲਣ ਵਾਲੀ ਰੌਸ਼ਨੀ ਸਿਰਫ਼ ਤੁਹਾਡੀਆਂ ਅੱਖਾਂ ਲਈ ਹੀ ਨੁਕਸਾਨਦਾਇਕ ਨਹੀਂ ਸਗੋਂ ਇਹ ਤੁਹਾਡੀ ਚਮੜੀ ਨੂੰ ਵੀ ਪ੍ਰਭਾਵਤ ਕਰਦੀ ਹੈ ਜੋ ਗੰਭੀਰ ਚਿੰਤਾ ਦਾ ਕਾਰਨ ਹੈ।

Mobile User Mobile User

ਚਮੜੀ ਨੂੰ ਸੂਰਜ ਦੀ ਪਰਾਬੈਂਗਨੀ ਕਿਰਨਾਂ ਤੋਂ ਬਚਾਉਣ ਲਈ ਸਨਸਕਰੀਨ ਲੋਸ਼ਨ ਦਾ ਇਸਤੇਮਾਲ ਕੀਤਾ ਜਾਂਦਾ ਹੈ ਹਾਲਾਂਕਿ ਘਰ ਬੈਠੇ ਇਸ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਪਰ ਇਹ ਭੁੱਲੋ ਨਾ ਕਿ ਘਰ ਬੈਠੇ ਜੇਕਰ ਤੁਸੀਂ ਫ਼ੋਨ ਦਾ ਇਸਤੇਮਾਲ ਕਰ ਰਹੇ ਹੋ ਤਾਂ ਤੁਹਾਡੀ ਚਮੜੀ ਨੂੰ ਫ਼ੋਨ ਤੋਂ ਨਿਕਲਣ ਵਾਲੀ ਨੀਲੀ ਰੌਸ਼ਨੀ ਦੀ ਖੁਰਾਕ ਮਿਲ ਰਹੀ ਹੈ।

Mobile UsersMobile Users

ਸੂਰਜ ਦੀਆਂ ਕਿਰਨਾਂ ਵਾਂਗ ਸਮਾਰਟਫ਼ੋਨ ਵੀ ਨੀਲੇ ਰੰਗ ਦੀ ਉੱਚ ਊਰਜਾ ਵਾਲਾ ਪ੍ਰਕਾਸ਼ ਛਡਦਾ ਹੈ ਜੋ ਚਮੜੀ ਲਈ ਠੀਕ ਨਹੀਂ ਹੈ। ਲੰਮੇ ਸਮੇਂ ਤਕ ਮੋਬਾਈਲ ਦੀ ਰੌਸ਼ਨੀ ਦੇ ਸੰਪਰਕ ਵਿਚ ਰਹਿਣ ਵਾਲੇ ਸਕਿਨ ਪੇਂਗਮੈਂਟਸ਼ਨ ਅਤੇ ਲਾਲਗੀ ਵਰਗੀਆਂ ਸਮੱਸਿਆਵਾਂ ਸਾਹਮਣੇ ਆਈਆਂ ਹਨ।

mobile usersmobile users

ਇਹ ਨੀਲੀ ਰੌਸ਼ਨੀ ਯੂ.ਵੀ.ਏ. ਕਿਰਨਾਂ ਵਰਗਾ ਅਸਰ ਹੀ ਚਮੜੀ ਉਤੇ ਛਡਦੀ ਹੈ ਜੋ ਚਮੜੀ ਨੂੰ ਝੁਰੜੀਆਂ ਤੋਂ ਆਜ਼ਾਦ ਰਖਣ ਵਾਲੇ ਪ੍ਰੋਟੀਨ (ਕੋਲੇਜਨ ਅਤੇ ਐਲਿਸਟਿਨ) ਨੂੰ ਪ੍ਰਭਾਵਤ ਕਰ ਕੇ ਨੁਕਸਾਨ ਪਹੁੰਚਾਉਂਦੀ ਹੈ ਜਿਸ ਨਾਲ ਚਮੜੀ ਉਮਰ ਤੋਂ ਪਹਿਲਾਂ ਹੀ ਬੁੱਢੀ ਹੋਣ ਲਗਦੀ ਹੈ। ਉਸੇ ਤਰ੍ਹਾਂ ਇਹ ਅੱਖਾਂ ਲਈ ਵੀ ਨੁਕਸਾਨਦੇਹ ਹੈ। ਇਸ ਦਾ ਜ਼ਿਆਦਾ ਇਸਤੇਮਾਲ ਅੱਖਾਂ ਦੇ ਆਲੇ-ਦੁਆਲੇ ਕਾਲੇ ਘੇਰੇ, ਸਕਿਨ ਉਤੇ ਪਏ ਕਾਲੇ ਧੱਬੇ ਅਤੇ ਝੁਰੜੀਆਂ ਦੀ ਵਜ੍ਹਾ ਬਣ ਸਕਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement