ਕਿੰਨੀ ਮਾਤਰਾ 'ਚ ਰੋਜ਼ ਪੀਣੀ ਚਾਹੀਦੀ ਹੈ ਗਲੋਅ
Published : Jun 7, 2020, 12:11 pm IST
Updated : Jun 7, 2020, 12:11 pm IST
SHARE ARTICLE
File Photo
File Photo

ਸਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਵਧਾਉਣ ਵਿਚ ਗਲੋਅ ਬਹੁਤ ਪ੍ਰਭਾਵਸ਼ਾਲੀ ਹੈ।

ਸਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਵਧਾਉਣ ਵਿਚ ਗਲੋਅ ਬਹੁਤ ਪ੍ਰਭਾਵਸ਼ਾਲੀ ਹੈ। ਇਹ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਦਿੰਦਾ ਹੈ। ਕੋਰੋਨਾ ਵਾਇਰਸ ਤੋਂ ਬਚਣ ਲਈ ਤੁਹਾਡੇ ਅੰਦਰ ਰੋਗਾਂ ਨਾਲ ਲੜਨ ਦੀ ਤਾਕਤ ਹੋਣਾ ਮਹੱਤਵਪੂਰਨ ਹੈ। ਇਸ ਲਈ ਇਹ ਮਹੱਤਵਪੂਰਨ ਹੈ ਕਿ ਤੁਸੀਂ ਹਰ ਦਿਨ ਇਕ ਨਿਸ਼ਚਿਤ ਮਾਤਰਾ ਵਿਚ ਗਲੋਅ ਦਾ ਸੇਵਨ ਕਰੋ।

DengueDengue

ਗਲੋਅ ਦੇ ਜੂਸ ਦਾ ਨਿਯਮਿਤ ਸੇਵਨ ਬੁਖਾਰ, ਫਲੂ, ਡੇਂਗੂ, ਮਲੇਰੀਆ, ਪੇਟ ਦੀਆਂ ਸਮੱਸਿਆਵਾਂ, ਖੂਨ ਵਿਚ ਖ਼ਰਾਬੀ, ਘੱਟ ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ, ਟੀ.ਬੀ., ਪੇਟ ਦੀਆਂ ਬਿਮਾਰੀਆਂ, ਸ਼ੂਗਰ ਅਤੇ ਚਮੜੀ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦਾ ਹੋ। ਗਲੋਅ ਭੁੱਖ ਵੀ ਵਧਾਉਂਦਾ ਹੈ।
ਗਲੋਅ ਦੇ ਨਿਯਮਤ ਸੇਵਨ ਨਾਲ ਗਠੀਏ ਵਿਚ ਰਾਹਤ ਮਿਲਦੀ ਹੈ।

PhotoPhoto

ਜੇ ਤੁਸੀਂ ਬਾਰ ਬਾਰ ਬਿਮਾਰ ਹੋ ਜਾਂਦੇ ਹੋ, ਤਾਂ ਇਸ ਦਾ ਮਤਲਬ ਹੈ ਕਿ ਤੁਹਾਡੀ ਰੋਗਾਂ ਨਾਲ ਲੜਨ ਵਾਲੀ ਅੰਦਰੂਨੀ ਤਾਕਤ ਕਮਜ਼ੋਰ ਹੈ। ਗਲੋਅ ਤੰਦਰੁਸਤ ਸੈੱਲਾਂ ਨੂੰ ਕਾਇਮ ਰਖਦਾ ਹੈ ਅਤੇ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਫ਼ਰੀ ਰੈਡੀਕਲਜ਼ ਨਾਲ ਲੜ ਕੇ ਰੋਗਾਂ ਨਾਲ ਲੜਨ ਦੀ ਤਾਕਤ ਵਧਾਉਂਦਾ ਹੈ।                     ਗਲੋਅ ਤਣਾਅ ਦੇ ਪੱਧਰ ਨੂੰ ਘਟਾਉਣ ਲਈ ਵੀ ਪ੍ਰਭਾਵਸ਼ਾਲੀ ਹੈ।

PhotoPhoto

ਅਜਿਹੇ ਲੋਕ ਜੋ ਲੰਮੇ ਸਮੇਂ ਤੋਂ ਬਿਮਾਰ ਹਨ। ਉਨ੍ਹਾਂ ਲਈ ਗਿਲੋਅ ਬਹੁਤ ਫ਼ਾਇਦੇਮੰਦ ਹੈ। ਇਹ ਖ਼ੂਨ ਦੇ ਪਲੇਟਲੈਟਸ ਨੂੰ ਵਧਾਉਣ ਅਤੇ ਘਾਤਕ ਬਿਮਾਰੀਆਂ ਨਾਲ ਲੜਨ ਵਿਚ ਸਹਾਇਤਾ ਕਰਦਾ ਹੈ। ਗਲੋਅ ਵਿਚ ਐਂਟੀ-ਇਨਫ਼ਲੇਮੇਟਰੀ ਗੁਣ ਹਨ। ਗਲੋਅ ਦਮਾ ਦਾ ਇਲਾਜ ਵੀ ਕਰਦਾ ਹੈ। ਦਮਾ ਦੇ ਮਰੀਜ਼ਾਂ ਨੂੰ ਗਲੋਅ ਦੀ ਜੜ੍ਹ ਚਬਾਉਣ ਦੀ ਸਲਾਹ ਦਿਤੀ ਜਾਂਦੀ ਹੈ। ਸਾਹ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਜ਼ੁਕਾਮ, ਸਰਦੀ, ਟੌਨਸਿਲ, ਕਫ਼ ਆਦਿ ਗਲੋਅ ਦੇ ਸੇਵਨ ਨਾਲ ਠੀਕ ਹੋ ਸਕਦੇ ਹਨ।

PhotoPhoto

ਗਲੋਅ ਇਕ ਰੋਗਾਂ ਨਾਲ ਲੜਨ ਦੀ ਤਾਕਤ ਵਧਾਉਣ ਵਾਲੀ ਜੜੀ ਬੂਟੀ ਹੈ। ਪਰ ਤੁਹਾਨੂੰ ਇਸ ਦੀ ਵਰਤੋਂ ਆਯੁਰਵੈਦ ਦੇ ਡਾਕਟਰ ਦੀ ਸਲਾਹ ਤੋਂ ਬਿਨਾਂ ਨਹੀਂ ਕਰਨੀ ਚਾਹੀਦੀ। ਇਕ ਦਿਨ ਵਿਚ 20 ਗ੍ਰਾਮ ਗਲੋਅ ਦੀ ਖਪਤ ਕੀਤੀ ਜਾ ਸਕਦੀ ਹੈ। ਜੇ ਤੁਸੀਂ ਗਲੋਅ ਦਾ ਜੂਸ ਪੀ ਰਹੇ ਹੋ, ਤਾਂ ਇਸ ਦੀ ਮਾਤਰਾ 20 ਮਿ.ਲੀ. ਤੋਂ ਵੱਧ ਨਹੀਂ ਹੋਣੀ ਚਾਹੀਦੀ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM
Advertisement