HouseHold Tips: ਲੋਹੇ ਦੇ ਭਾਂਡਿਆਂ ਤੋਂ ਇੰਜ ਸਾਫ਼ ਕਰੋ ਜੰਗਾਲ
Published : Feb 8, 2024, 7:06 am IST
Updated : Feb 8, 2024, 7:56 am IST
SHARE ARTICLE
Jalal clean the ingots from the iron vessels HouseHold Tips news in punjabi
Jalal clean the ingots from the iron vessels HouseHold Tips news in punjabi

HouseHold Tips: ਲੋਹੇ ਦੇ ਭਾਂਡੇ ਤੋਂ ਜੰਗਾਲ ਹਟਾਉਣ ਲਈ ਬੇਕਿੰਗ ਸੋਡੇ ਦੀ ਵਰਤੋਂ ਵੀ ਕਰ ਸਕਦੇ ਹੋ

Jalal clean the ingots from the iron vessels HouseHold Tips news in punjabi : ਲੋਹੇ ਦੇ ਭਾਂਡਿਆਂ ਵਿਚ ਖਾਣਾ ਪਕਾ ਕੇ ਖਾਣਾ ਸਿਹਤ ਲਈ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਪਰ ਇਨ੍ਹਾਂ ਭਾਂਡਿਆਂ ਦੀ ਇਕ ਸਮੱਸਿਆ ਇਹ ਹੈ ਕਿ ਇਨ੍ਹਾਂ ਨੂੰ ਆਸਾਨੀ ਨਾਲ ਜੰਗਾਲ ਲੱਗ ਜਾਂਦਾ ਹੈ। ਜੇਕਰ ਇਸ ਦੀ ਜਲਦੀ ਸਫ਼ਾਈ ਨਾ ਕੀਤੀ ਜਾਵੇ ਤਾਂ ਇਹ ਇੰਨੇ ਗੰਦੇ ਹੋ ਜਾਂਦੇ ਹਨ ਕਿ ਇਨ੍ਹਾਂ ਨੂੰ ਸਾਫ਼ ਕਰਨਾ ਅਸੰਭਵ ਲਗਦਾ ਹੈ ਅਤੇ ਹੌਲੀ-ਹੌਲੀ ਲੋਹੇ ਦੇ ਭਾਂਡੇ ਖ਼ਰਾਬ ਹੋ ਜਾਂਦੇ ਹਨ। ਅੱਜ ਅਸੀ ਤੁਹਾਨੂੰ ਇਸ ਸਮੱਸਿਆ ਨੂੰ ਦੂਰ ਕਰਨ ਲਈ ਘਰੇਲੂ ਨੁਸਖ਼ੇ ਦਸਾਂਗੇ। ਤੁਸੀਂ ਬੇਕਿੰਗ ਸੋਡੇ ਦੀ ਮਦਦ ਨਾਲ ਜੰਗਾਲ ਨੂੰ ਆਸਾਨੀ ਨਾਲ ਸਾਫ਼ ਕਰ ਸਕਦੇ ਹੋ ਅਤੇ ਬਰਤਨਾਂ ਨੂੰ ਖ਼ਰਾਬ ਹੋਣ ਤੋਂ ਬਚਾਅ ਸਕਦੇ ਹੋ। 

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (8 ਫਰਵਰੀ 2024)

ਲੋਹੇ ਦੇ ਭਾਂਡੇ ਤੋਂ ਜੰਗਾਲ ਹਟਾਉਣ ਲਈ ਬੇਕਿੰਗ ਸੋਡੇ ਦੀ ਵਰਤੋਂ ਵੀ ਕਰ ਸਕਦੇ ਹੋ। ਸੱਭ ਤੋਂ ਪਹਿਲਾਂ, ਦੋ ਕੱਪ ਪਾਣੀ ਨੂੰ ਹਲਕਾ ਜਿਹਾ ਗਰਮ ਕਰੋ ਅਤੇ ਇਸ ਵਿਚ 2 ਚਮਚ ਬੇਕਿੰਗ ਸੋਡਾ ਪਾਉ। ਹੁਣ ਇਸ ’ਚ 1 ਚਮਚ ਨਿੰਬੂ ਦਾ ਰਸ ਪਾ ਕੇ ਮਿਕਸ ਕਰੋ। ਹੁਣ ਇਸ ਮਿਸ਼ਰਣ ਵਿਚ ਪੁਰਾਣੇ ਟੂਥਬਰੱਸ਼ ਨੂੰ ਡੁਬੋ ਕੇ ਜੰਗਾਲ ਵਾਲੀ ਥਾਂ ’ਤੇ ਚੰਗੀ ਤਰ੍ਹਾਂ ਰਗੜੋ ਅਤੇ ਕੁੱਝ ਦੇਰ ਲਈ ਛੱਡ ਦਿਉ।

ਇਹ ਵੀ ਪੜ੍ਹੋ: Editorial: ਸਾਰੇ ਧਰਮਾਂ ਲਈ ਇਕ ਕਾਨੂੰਨ - ਅਮਰੀਕਾ ਵਰਗਾ ਜਾਂ ਮੁਸਲਿਮ ਦੇਸ਼ਾਂ ਵਰਗਾ?

ਬਰਤਨ ਨੂੰ 20 ਮਿੰਟ ਰੱਖਣ ਤੋਂ ਬਾਅਦ ਸੈਂਡ ਪੇਪਰ ਦੀ ਮਦਦ ਨਾਲ ਬਰਤਨ ’ਤੇ ਲੱਗੇ ਜੰਗਾਲ ਨੂੰ ਰਗੜੋ। ਤੁਸੀਂ ਦੇਖੋਗੇ ਕਿ ਹੌਲੀ-ਹੌਲੀ ਸਾਰਾ ਜੰਗਾਲ ਸਾਫ਼ ਹੁੰਦਾ ਜਾ ਰਿਹਾ ਹੈ। ਹੁਣ ਇਸ ਨੂੰ ਪਾਣੀ ਨਾਲ ਧੋ ਲਉ। ਧੋਣ ਤੋਂ ਬਾਅਦ, ਭਾਂਡਿਆਂ ਨੂੰ ਦੁਬਾਰਾ ਪੂੰਝੋ ਅਤੇ ਭਾਂਡਿਆਂ ਨੂੰ 20 ਮਿੰਟ ਲਈ ਧੁੱਪ ਵਿਚ ਰੱਖੋ। ਜੇਕਰ ਬਹੁਤ ਜ਼ਿਆਦਾ ਜੰਗਾਲ ਦੇ ਧੱਬੇ ਹਨ, ਤਾਂ ਤੁਸੀਂ ਬੇਕਿੰਗ ਸੋਡੇ ਨਾਲ ਚੂਨੇ ਦਾ ਮਿਸ਼ਰਣ ਬਣਾ ਸਕਦੇ ਹੋ। ਚੂਨਾ ਜੰਗਾਲ ਨੂੰ ਨਰਮ ਬਣਾ ਦਿੰਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਦਕਿ ਬੇਕਿੰਗ ਸੋਡਾ ਇਸ ਨੂੰ ਸਾਫ਼ ਕਰਨ ਵਿਚ ਮਦਦ ਕਰਦਾ ਹੈ। ਇਸ ਲਈ 2 ਚਮਚ ਨਿੰਬੂ ਰਸ ਅਤੇ 1 ਚਮਚ ਬੇਕਿੰਗ ਸੋਡੇ ’ਚ ਪਾਣੀ ਦੀਆਂ ਕੁੱਝ ਬੂੰਦਾਂ ਮਿਲਾ ਕੇ ਪੇਸਟ ਬਣਾ ਲਉ। ਹੁਣ ਇਸ ਨੂੰ ਜੰਗਾਲ ਵਾਲੀ ਥਾਂ ਉਤੇ ਚੰਗੀ ਤਰ੍ਹਾਂ ਲਗਾਉ ਅਤੇ 15 ਮਿੰਟ ਲਈ ਛੱਡ ਦਿਉ। ਜੰਗਾਲ ਦੇ ਧੱਬੇ ਆਸਾਨੀ ਨਾਲ ਗ਼ਾਇਬ ਹੋ ਜਾਣਗੇ।  

(For more Punjabi news apart from Jalal clean the ingots from the iron vessels HouseHold Tips News in punjabi   , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM

Police ਨੇ ਠੋਕੇ Mani Bouncer ਦਾ ਕਤਲ ਕਰਨ ਵਾਲੇ ਸ਼ੂਟਰ.. Encounter ਦੀਆਂ ਸਿੱਧੀਆਂ ਤਸਵੀਰਾਂ!

09 May 2024 3:56 PM

Captain Amarinder ਦੀ ਚਾਚੀ ਕਰੇਗੀ Preneet Kaur ਖਿਲਾਫ਼ ਪ੍ਰਚਾਰ! ਕਹਿੰਦੇ, 'ਇਨ੍ਹਾਂ ਨੇ ਮੇਰੇ ਨਾਲ ਮਾੜੀ ਕੀਤੀ !'

09 May 2024 3:19 PM

?Debate Live : 'ਹਰਨਾਮ ਸਿੰਘ ਧੂੰਮਾ ਖੁਦ ਵੀ ਵਿਆਹ ਕਰਵਾਉਣ ਤੇ ਪੰਥ ਨੂੰ ਵਧਾਉਣ ਲਈ 2-4 ਬੱਚੇ ਪੈਦਾ ਕਰਨ'..

09 May 2024 11:16 AM

Big Breaking : ਸਪੋਕਸਮੈਨ ਦੀ ਖ਼ਬਰ 'ਤੇ ਲੱਗੀ ਮੋਹਰ, ਫਿਰੋਜ਼ਪੁਰ ਤੋਂ ਕੈਪਟਨ ਦੇ ਖ਼ਾਸ ਰਾਣਾ ਸੋਢੀ ਨੂੰ ਮਿਲੀ ਟਿਕਟ

09 May 2024 10:02 AM
Advertisement