
ਭਾਰਤ ਵਿਚ ਸਭ ਤੋਂ ਜ਼ਿਆਦਾ ਚੱਲਣ ਵਾਲੀ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਜਲਦ ਇਕ ਨਵਾਂ ਫੀਚਰ ਲਾਂਚ ਕਰਨ ਵਾਲੀ ਹੈ।
ਨਵੀਂ ਦਿੱਲੀ: ਭਾਰਤ ਵਿਚ ਸਭ ਤੋਂ ਜ਼ਿਆਦਾ ਚੱਲਣ ਵਾਲੀ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਜਲਦ ਇਕ ਨਵਾਂ ਫੀਚਰ ਲਾਂਚ ਕਰਨ ਵਾਲੀ ਹੈ। ਫੇਸਬੁੱਕ ਅਪਣੇ ਮੈਸੇਂਜਰ ਐਪ ਲਈ ਨਵੇਂ ਫੀਚਰ ਦੀ ਟੈਸਟਿੰਗ ਕਰ ਰਹੀ ਹੈ। ਇਸ ਫੀਚਰ ਨਾਲ ਮੈਸੇਂਜਰ ਐਪ ਦੇ ਯੂਜ਼ਰਸ ਨੂੰ ਐਡੀਸ਼ਨਲ ਸਕਿਓਰਿਟੀ ਮਿਲੇਗੀ।
Facebook
ਇਕ ਰਿਪੋਰਟ ਅਨੁਸਾਰ ਇਸ ਫੀਚਰ ਨਾਲ ਮੈਸੇਂਜਰ ਐਪ ਨੂੰ ਬਾਇਓਮੈਟ੍ਰਿਕ ਪ੍ਰਮਾਣੀਕਰਨ ਟੂਲ ਮਿਲੇਗਾ, ਜਿਸ ਦੀ ਵਰਤੋਂ ਫੇਸ ਆਈਡੀ ਜਾਂ ਫਿੰਗਰ ਪ੍ਰਿੰਟ ਦੇ ਜ਼ਰੀਏ ਕਰ ਸਕਣਗੇ। ਦੱਸ ਦਈਏ ਕਿ ਇਹ ਫੀਚਰ ਵਟਸਐਪ ਵਿਚ ਪਹਿਲਾਂ ਤੋਂ ਹੀ ਮੌਜੂਦ ਹੈ। ਇਸ ਦੇ ਜ਼ਰੀਏ ਯੂਜ਼ਰ ਐਪ ਵਿਚ ਲੌਕ ਦੀ ਟਾਇਮਿੰਗ ਵੀ ਸੈੱਟ ਕਰ ਸਕਣਗੇ ਜਿਵੇਂ ਵਟਸਐਪ ਵਿਚ ਹੁੰਦਾ ਹੈ।
Facebook
ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਨੂੰ ਐਪ ਨੂੰ ਲੌਕ ਕਰਨ ਲਈ 4 ਆਪਸ਼ਨ ਮਿਲਦੇ ਹਨ। ਇਸ ਵਿਚ ਇਕ ਆਪਸ਼ਨ ‘ਆਫਟਰ ਆਈ ਲੀਵ ਮੈਸੇਂਜਰ’ ਦਾ ਹੈ। ਯਾਨੀ ਜਿਵੇਂ ਹੀ ਤੁਸੀਂ ਐਪ ਤੋਂ ਬਾਹ ਨਿਕਲੋਗੇ ਤਾਂ ਐਪ ਅਨਲੌਕ ਹੋ ਜਾਵੇਗਾ। ਇਸ ਤੋਂ ਇਲਾਵਾ ਤੁਸੀਂ 1 ਮਿੰਟ, 15 ਮਿੰਟ ਅਤੇ 1 ਘੰਟੇ ਦਾ ਆਪਸ਼ਨ ਚੁਣ ਸਕਦੇ ਹੋ। ਮੈਸੇਂਜਰ ‘ਤੇ ਇਹ ਫੀਚਰ ਠੀਕ ਉਸੇ ਤਰ੍ਹਾਂ ਕੰਮ ਕਰੇਗਾ, ਜਿਵੇਂ ਵਟਸਐਪ ‘ਤੇ ਕਰਦਾ ਹੈ।
Facebook
ਹਾਲਾਂਕਿ ਵਟਸਐਪ ‘ਤੇ ਯੂਜ਼ਰ ਨੂੰ ਐਪ ਲੌਕ ਕਰਨ ਲਈ ਤਿੰਨ ਆਪਸ਼ਨ ਮਿਲਦੇ ਹਨ ਪਰ ਮੈਸੇਂਜਰ ਵਿਚ ਇਸ ਦੇ ਲਈ ਤੁਹਾਨੂੰ ਚਾਰ ਆਪਸ਼ਨ ਮਿਲਣਗੇ। ਫੇਸਬੁੱਕ ਦੇ ਬੁਲਾਰੇ ਮੁਤਾਬਕ ਹਾਲੇ ਇਹ ਫੀਚਰ ਟੈਸਟਿੰਗ ਪੜਾਅ ਵਿਚ ਹੈ ਅਤੇ ਕੁਝ iOS ਯੂਜ਼ਰਸ ਇਸ ਦੀ ਵਰਤੋਂ ਕਰ ਸਕਦੇ ਹਨ। ਜਲਦੀ ਹੀ ਇਹ ਫੀਚਰ ਐਂਡਰਾਇਡ ਯੂਜ਼ਰ ਲਈ ਉਪਲਬਧ ਹੋਵੇਗਾ।