ਮਹਿੰਦੀ ਦਾ ਗੂੜ੍ਹਾ ਰੰਗ ਚੜ੍ਹਾਉਣ ਲਈ ਔਰਤਾਂ ਅਪਣਾਉਣ ਇਹ ਨੁਸਖ਼ੇ
Published : Aug 8, 2022, 3:04 pm IST
Updated : Aug 8, 2022, 3:04 pm IST
SHARE ARTICLE
mehndi
mehndi

ਲੌਂਗ ਦੇ ਧੂੰਏ ਨਾਲ ਵੀ ਮਹਿੰਦੀ ਦਾ ਰੰਗ ਬਹੁਤ ਗੂੜਾ ਹੁੰਦਾ ਹੈ

 

 ਮੁਹਾਲੀ : ਘਰ ਵਿਚ ਵਿਆਹ ਦਾ ਸੰਗੀਤ ਹੋਵੇ ਜਾਂ ਕੋਈ ਖ਼ਾਸ ਤਿਉਹਾਰ, ਕੁੜੀਆਂ ਅਤੇ ਔਰਤਾਂ ਹਮੇਸ਼ਾ ਮਹਿੰਦੀ ਲਗਾਉਣ ਦਾ ਮੌਕਾ ਲੱਭਦੀਆਂ ਰਹਿੰਦੀਆਂ ਹਨ। ਭਾਰਤ ਵਿਚ ਔਰਤਾਂ ਲਈ ਮਹਿੰਦੀ ਲਗਾਉਣਾ ਸ਼ਿੰਗਾਰ ਦਾ ਹਿੱਸਾ ਹੈ। ਉਨ੍ਹਾਂ ਲਈ ਤਿਉਹਾਰ ਅਪਣੇ ਹੱਥਾਂ ’ਤੇ ਮਹਿੰਦੀ ਲਗਾਏ ਬਿਨਾਂ ਅਧੂਰੇ ਹਨ। ਅੱਜਕਲ ਬਾਜ਼ਾਰ ਵਿਚ ਕਈ ਤਰ੍ਹਾਂ ਦੀ ਮਹਿੰਦੀ ਮਿਲਦੀ ਹੈ ਜਿਸ ਨੂੰ ਕੁੱਝ ਸਮੇਂ ਲਈ ਲਗਾਉਣ ’ਤੇ ਹੀ ਹੱਥਾਂ ’ਤੇ ਗੂੜ੍ਹਾ ਰੰਗ ਆ ਜਾਂਦਾ ਹੈ ਪਰ ਜੋ ਰੰਗਤ ਅਤੇ ਖ਼ੁਸ਼ਬੂ ਰਵਾਇਤੀ ਮਹਿੰਦੀ ਵਿਚ ਹੁੰਦੀ ਹੈ, ਉਹ ਟੈਟੂ ਵਾਲੀ ਮਹਿੰਦੀ ਵਿਚ ਦਿਖਾਈ ਨਹੀਂ ਦਿੰਦੀ। 

 

Mehndi DesignMehndi Design

 

ਮਹਿੰਦੀ ਦੇ ਰੰਗ ਨੂੰ ਲੈ ਕੇ ਕਈ ਮਾਨਤਾਵਾਂ ਹਨ ਜਿਸ ਕਾਰਨ ਹਰ ਕਿਸੇ ਦੀ ਨਜ਼ਰ ਇਕ-ਦੂਜੇ ਦੀ ਮਹਿੰਦੀ ਦੇ ਰੰਗ ’ਤੇ ਟਿਕ ਜਾਂਦੀ ਹੈ। ਜਿਸ ਦੀ ਮਹਿੰਦੀ ਗੂੜ੍ਹੀ ਹੋਵੇ ਓਨੀ ਹੀ ਚੰਗੀ ਸਮਝੀ ਜਾਂਦੀ ਹੈ। ਇਸੇ ਲਈ ਮਹਿੰਦੀ ਲਗਾਉਣ ਤੋਂ ਬਾਅਦ, ਸਾਰੀਆਂ ਔਰਤਾਂ ਅਕਸਰ ਇਸ ਦੇ ਰੰਗ ਨੂੰ ਲੈ ਕੇ ਚਿੰਤਤ ਰਹਿੰਦੀਆਂ ਹਨ। ਆਉ ਜਾਣਦੇ ਹਾਂ ਕੁੱਝ ਆਸਾਨ ਨੁਸਖ਼ੇ ਜਿਨ੍ਹਾਂ ਨੂੰ ਅਪਣਾ ਕੇ ਤੁਹਾਡੀ ਮਹਿੰਦੀ ਦੀ ਹਰ ਪਾਸੇ ਚਰਚਾ ਹੋ ਜਾਵੇਗੀ।

 

 

Mehndi Design Mehndi Design

 

ਸੱਭ ਤੋਂ ਪਹਿਲਾਂ, ਮਹਿੰਦੀ ਨੂੰ ਸੁਕਣ ਤੋਂ ਬਾਅਦ ਵੀ, ਇਸ ਨੂੰ ਕੁੱਝ ਘੰਟਿਆਂ ਲਈ ਪਾਣੀ ਤੋਂ ਦੂਰ ਰੱਖੋ ਅਤੇ ਧੋਣ ਤੋਂ ਪਹਿਲਾਂ ਹੱਥਾਂ ’ਤੇ ਤੇਲ ਲਗਾਉ। ਮਹਿੰਦੀ ਸੁਕਣ ਤੋਂ ਬਾਅਦ ਹੱਥਾਂ ਦੀ ਮਹਿੰਦੀ ’ਤੇ ਰੂੰ ਦੀ ਮਦਦ ਨਾਲ ਨਿੰਬੂ ਦਾ ਰਸ ਅਤੇ ਚੀਨੀ ਦਾ ਮਿਸ਼ਰਣ ਲਗਾਉ ਅਤੇ ਸੁਕਣ ਦਿਉ। ਇਸ ਘੋਲ ਨੂੰ ਮਹਿੰਦੀ ਨੂੰ ਧੋਣ ਤੋਂ ਪਹਿਲਾਂ ਕਈ ਵਾਰ ਲਗਾਇਆ ਜਾ ਸਕਦਾ ਹੈ। ਮਹਿੰਦੀ ਨੂੰ ਸੁਕਣ ਤੋਂ ਬਾਅਦ, ਅਚਾਰ ਵਿਚ ਮੌਜੂਦ ਸਰ੍ਹੋਂ ਦਾ ਤੇਲ ਲਗਾਉ ਅਤੇ ਕੁੱਝ ਦੇਰ ਲਈ ਛੱਡ ਦਿਉ।

Mehndi Design Mehndi Design

ਤਵੇ ਨੂੰ ਘੱਟ ਅੱਗ ’ਤੇ ਰੱਖੋ ਅਤੇ ਇਸ ਵਿਚ ਚਾਰ-ਪੰਜ ਲੌਂਗ ਰੱਖ ਕੇ ਧੂੰਆਂ ਆਉਣ ’ਤੇ ਹੱਥਾਂ ਦੀ ਮਹਿੰਦੀ ਨੂੰ ਇਸ ਧੂੰਏਂ ਉਪਰ ਕਰ ਲਵੋ। ਲੌਂਗ ਦੇ ਧੂੰਏ ਨਾਲ ਮਹਿੰਦੀ ਦਾ ਰੰਗ ਨਿਖਰਦਾ ਹੈ। ਮਹਿੰਦੀ ਨੂੰ ਸੁਕਾ ਕੇ ਉਸ ’ਤੇ ਚੂਨਾ ਰਗੜਨ ਨਾਲ ਰੰਗ ਗੂੜ੍ਹਾ ਹੋ ਜਾਂਦਾ ਹੈ। ਮਹਿੰਦੀ ਸੁਕਣ ਤੋਂ ਬਾਅਦ ਰੂੰ ਦੀ ਮਦਦ ਨਾਲ ਹੱਥਾਂ ’ਤੇ ਸਰ੍ਹੋਂ ਦਾ ਤੇਲ ਜਾਂ ਪੁਦੀਨੇ ਦਾ ਤੇਲ ਲਗਾਉ। ਵਿਕਸ ਅਤੇ ਆਇਉਡੈਕਸ ਵਰਗੇ ਬਾਮ ਗਰਮ ਹੁੰਦੇ ਹਨ, ਇਸ ਲਈ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਇਨ੍ਹਾਂ ਦੀ ਗਰਮੀ ਨਾਲ ਮਹਿੰਦੀ ਦਾ ਰੰਗ ਸੰਘਣਾ ਅਤੇ ਗੂੜ੍ਹਾ ਹੋ ਜਾਂਦਾ ਹੈ।

Mehndi Design Mehndi Design

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement