
ਅਜਿਹੇ ਜੈਵਿਕ ਕਣਾਂ ਨੂੰ ਹਟਾਉਣ ਲਈ ਬਾਹਰ ਤੋਂ ਚੁੰਬਕੀ ਖੇਤਰ ਦੀ ਮਦਦ ਨਾਲ ਡਿਵਾਈਸ ਵਿਚ ਕੰਪਨ ਪੈਦਾ ਕੀਤਾ ਜਾਂਦਾ ਹੈ।
ਮੁਹਾਲੀ: ਦੁਨੀਆਂ ਭਰ ਵਿਚ ਅੰਨ੍ਹੇਪਣ ਦਾ ਦੂਜੀ ਸੱਭ ਤੋਂ ਵੱਡੀ ਮੰਨੀ ਜਾਣ ਵਾਲੀ ਬੀਮਾਰੀ ਗਲੂਕੋਮਾ ਮਤਲਬ ਕਾਲਾ ਮੋਤੀਆ ਦੇ ਪੀੜਤਾਂ ਲਈ ਉਮੀਦ ਦੀ ਨਵੀਂ ਕਿਰਨ ਦਿਸੀ ਹੈ।
eyes
ਵਿਗਿਆਨੀਆਂ ਨੇ ਇਕ ਅਜਿਹਾ ਸਮਾਰਟ ਡਿਵਾਈਸ ਤਿਆਰ ਕੀਤਾ ਹੈ ਜੋ ਗਲੂਕੋਮਾ ਦੇ ਮਰੀਜ਼ਾਂ ਦੀ ਨਜ਼ਰ ਨੂੰ ਬਣਾਈ ਰਖਣ ਵਿਚ ਮਦਦ ਕਰਦਾ ਹੈ। ਗਲੂਕੋਮਾ ਦੇ ਮਰੀਜ਼ਾਂ ਵਿਚ ਆਪਰੇਸ਼ਨ ਜ਼ਰੀਏ ਲਾਏ ਜਾਣ ਵਾਲੇ ਡਰੇਨੇਜ ਡਿਵਾਈਸ ਪਿਛਲੇ ਕਈ ਸਾਲਾਂ ਤੋਂ ਮਸ਼ਹੂਰ ਹਨ।
Eyes
ਹਾਲਾਂਕਿ ਇਨ੍ਹਾਂ ਵਿਚੋਂ ਕੁੱਝ ਹੀ ਡਿਵਾਈਸ ਹਨ ਜੋ ਪੰਜ ਸਾਲ ਤੋਂ ਜ਼ਿਆਦਾ ਅਸਰਦਾਰ ਰਹਿ ਪਾਉਂਦੇ ਹਨ। ਇਸ ਦਾ ਕਾਰਨ ਹੈ ਕਿ ਆਪਰੇਸ਼ਨ ਤੋਂ ਪਹਿਲਾਂ ਅਤੇ ਬਾਅਦ ਵਿਚ ਡਿਵਾਈਸ ਉਤੇ ਕੁੱਝ ਮਾਇਕਰੋਆਰਗੇਨਿਜ਼ਮ (ਸੂਖਮ ਜੈਵਿਕ ਕਣ) ਇਕੱਠੇ ਹੋ ਜਾਂਦੇ ਹਨ।
eyes
ਇਸ ਕਰ ਕੇ ਡਿਵਾਈਸ ਹੌਲੀ-ਹੌਲੀ ਕੰਮ ਕਰਨਾ ਬੰਦ ਕਰ ਦਿੰਦਾ ਹੈ। ਅਮਰੀਕਾ ਦੀ ਪਰਡਿਊ ਯੂਨੀਵਰਸਟੀ ਦੇ ਯੋਵੋਨ ਲੀ ਅਨੁਸਾਰ ਨਵੀਂ ਮਾਇਕਰੋਟੇਕਨੋਲਾਜੀ ਦੀ ਮਦਦ ਨਾਲ ਇਹ ਡਿਵਾਈਸ ਖ਼ੁਦ ਨੂੰ ਅਜਿਹੇ ਸੂਖਮ ਜੈਵਿਕ ਕਣਾਂ ਤੋਂ ਆਜ਼ਾਦ ਕਰ ਲੈਂਦਾ ਹੈ।
ਅਜਿਹੇ ਜੈਵਿਕ ਕਣਾਂ ਨੂੰ ਹਟਾਉਣ ਲਈ ਬਾਹਰ ਤੋਂ ਚੁੰਬਕੀ ਖੇਤਰ ਦੀ ਮਦਦ ਨਾਲ ਡਿਵਾਈਸ ਵਿਚ ਕੰਪਨ ਪੈਦਾ ਕੀਤਾ ਜਾਂਦਾ ਹੈ। ਇਹ ਤਕਨੀਕ ਜ਼ਿਆਦਾ ਸੁਰੱਖਿਅਤ ਅਤੇ ਕਾਰਗਰ ਹੈ।