ਅੱਖਾਂ ਦੀ ਰੌਸ਼ਨੀ ਲਈ ਫ਼ਾਇਦੇਮੰਦ ਹੈ ਜੈਫਲ
Published : Jun 10, 2020, 1:51 pm IST
Updated : Jun 10, 2020, 1:53 pm IST
SHARE ARTICLE
Nutmeg
Nutmeg

ਭਾਰਤੀ ਰਸੋਈ 'ਚ ਬਹੁਤ ਸਾਰੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ

ਭਾਰਤੀ ਰਸੋਈ 'ਚ ਬਹੁਤ ਸਾਰੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਨ੍ਹਾਂ 'ਚੋਂ ਇਕ ਹੈ ਜੈਫਲ। ਜੈਫਲ ਦੀ ਵਰਤੋਂ ਮਸਾਲੇ ਦੇ ਰੂਪ 'ਚ ਕੀਤੀ ਜਾਂਦੀ ਹੈ। ਇਹ ਭਾਰਤੀ ਗਰਮ ਮਸਾਲੇ ਦਾ ਮਹੱਤਵਪੂਰਨ ਹਿੱਸਾ ਹੈ। ਸਵਾਦ ਅਤੇ ਸੁਗੰਧ ਵਧਾਉਣ ਦੇ ਨਾਲ  ਨਾਲ ਇਹ ਸਿਹਤ ਲਈ ਵੀ ਕਾਫ਼ੀ ਫ਼ਾਇਦੇਮੰਦ ਹੈ। ਪਾਚਨ ਤੰਤਰ ਲਈ ਫ਼ਾਇਦੇਮੰਦ: ਜੈਫਲ ਦੀ ਵਰਤੋਂ ਭਾਰਤੀ ਮਸਾਲਿਆਂ ਦੀ ਭੋਜਨ 'ਚ ਵਰਤੋਂ ਸੁਗੰਧ ਅਤੇ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ ਪਰ ਜੈਫ਼ਲ ਕਈ ਤਰ੍ਹਾਂ ਦੇ ਰੋਗਾਂ 'ਚ ਵੀ ਫ਼ਾਇਦੇਮੰਦ ਹੁੰਦਾ ਹੈ।

NutmegNutmeg

ਜੈਫ਼ਲ ਖਾਣ ਨਾਲ ਤੁਹਾਡਾ ਪਾਚਨ ਤੰਤਰ ਠੀਕ ਰਹਿੰਦਾ ਹੈ। ਅਪਣੇ ਰੋਜ਼ਾਨਾ ਦੇ ਖਾਣੇ 'ਚ ਤੁਸੀਂ ਜੈਫ਼ਲ ਦੇ ਟੁਕੜਿਆਂ ਨੂੰ ਵੀ ਪਾ ਸਕਦੇ ਹੋ ਤੇ ਇਸ ਦੇ ਪਾਊਡਰ ਨੂੰ ਵੀ ਮਿਲਾ ਸਕਦੇ ਹੋ। ਜੈਫ਼ਲ ਖ਼ਾਣ ਨਾਲ ਭੁੱਖ ਵਧਦੀ ਹੈ ਅਤੇ ਪੇਟ ਦੇ ਸਾਰੇ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ। ਛੂਤ ਦੇ ਰੋਗ ਰਹਿਣਗੇ ਕੋਹਾਂ ਦੂਰ: ਜੈਫ਼ਲ 'ਚ ਐਂਟੀ-ਬੈਕਟੀਰੀਅਲ ਤੇ ਐਂਟੀ-ਫੰਗਲ ਗੁਣ ਹੁੰਦੇ ਹਨ। ਇਸ ਲਈ ਇਹ ਸਰੀਰ ਨੂੰ ਹਾਨੀਕਾਰਕ ਬੈਕਟੀਰੀਆ ਅਤੇ ਵਾਇਰਸ ਤੋਂ ਬਚਾਉਂਦਾ ਹੈ।

NutmegNutmeg

ਇਸ ਦੀ ਵਰਤੋਂ ਨਾਲ ਸਰੀਰ ਨੂੰ ਕੋਰੋਨਾ ਵਾਇਰਸ ਵਰਗੇ ਛੂਤ ਰੋਗਾਂ ਤੋਂ ਖ਼ਤਰੇ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ ਤੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵੱਧ ਜਾਂਦੀ ਹੈ। ਜੈਫ਼ਲ ਦੇ ਪਾਊਡਰ ਨੂੰ ਕਿਸੇ ਵੀ ਇਨਫ਼ੈਕਸ਼ਨ ਵਾਲੀ ਥਾਂ 'ਤੇ ਰਗੜਨ ਨਾਲ ਰਾਹਤ ਮਿਲਦੀ ਹੈ ਤੇ ਇਸ ਨੂੰ ਖਾਣ 'ਚ ਸਰੀਰ 'ਚੋਂ ਇਨ੍ਹਾਂ ਇਨਫ਼ੈਕਸ਼ਨਜ਼ ਦਾ ਅਸਰ ਘੱਟ ਹੁੰਦਾ ਹੈ। ਮੂੰਹ 'ਚੋਂ ਬਦਬੋ: ਮੂੰਹ 'ਚੋਂ ਬਦਬੋ ਆਉਣ 'ਤੇ ਜੈਫ਼ਲ ਦੀ ਵਰਤੋਂ ਖ਼ਾਸ ਲਾਭਕਾਰੀ ਹੈ। ਮੂੰਹ 'ਚੋਂ ਬਦਬੋ ਦਾ ਮੁੱਖ ਕਾਰਨ ਵਾਇਰਸ ਅਤੇ ਬੈਕਟੀਰੀਆ ਹੁੰਦੇ ਹਨ ਜੋ ਗਲੇ ਦੇ ਆਸਪਾਸ ਦੇ ਹਿੱਸੇ 'ਚ ਜੰਮੇ ਰਹਿੰਦੇ ਹਨ ਤੇ ਤੇਜ਼ੀ ਨਾਲ ਵਧਦੇ ਰਹਿੰਦੇ ਹਨ।

NutmegNutmeg

ਜੈਫਲ 'ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ ਇਸ ਲਈ ਇਹ ਮੂੰਹ 'ਚ ਮੌਜੂਦ ਬੈਕਟੀਰੀਆ ਖ਼ਤਮ ਕਰਦਾ ਹੈ ਤੇ ਇਸ ਦੀ ਖ਼ੁਸ਼ਬੂ ਨਾਲ ਮੂੰਹ ਦੀ ਬਦਬੂ ਘੱਟ ਹੁੰਦੀ ਜਾਂਦੀ ਹੈ। ਅੱਖਾਂ ਲਈ ਫ਼ਾਇਦੇਮੰਦ: ਜੈਫਲ ਅੱਖਾਂ ਲਈ ਕਾਫ਼ੀ ਫਾਇਦੇਮੰਦ ਹੈ। ਜੈਫਲ 'ਚ ਕਈ ਅਜਿਹੇ ਐਂਟੀ-ਆਕਸੀਡੈਂਟਸ ਤੇ ਵਿਟਾਮਿਨ ਹੁੰਦੇ ਹਨ ਜਿਹੜੇ ਅੱਖਾਂ ਨਾਲ ਸਬੰਧਤ ਰੋਗਾਂ ਤੋਂ ਸਾਨੂੰ ਬਚਾਉਂਦੇ ਹਨ ਤੇ ਅੱਖਾਂ ਦੀ ਰੌਸ਼ਨੀ ਵੀ ਵਧਾਉਂਦੇ ਹਨ। ਜੇਕਰ ਤੁਹਾਡੀਆਂ ਅੱਖਾਂ 'ਚ ਦਰਦ, ਜਲਨ ਜਾਂ ਸੋਜ਼ਿਸ਼ ਹੈ ਤਾਂ ਜੈਫਲ ਨੂੰ ਪਾਣੀ ਨਾਲ ਪੱਧਰ 'ਤੇ ਘਸਾ ਕੇ ਇਸ ਦਾ ਲੇਪ ਤਿਆਰ ਕਰ ਲਉ ਅਤੇ ਫਿਰ ਇਸ ਨੂੰ ਅਪਣੀਆਂ ਅੱਖਾਂ ਦੀ ਬਾਹਰੀ ਚਮੜੀ 'ਤੇ ਲਾਉ।

NutmegNutmeg

ਧਿਆਨ ਰਖਿਉ ਜੈਫਲ ਅੱਖਾਂ ਅੰਦਰ ਨਾ ਚਲਾ ਜਾਵੇ ਨਹੀਂ ਤਾਂ ਜਲਨ ਦੀ ਸਮੱਸਿਆ ਹੋ ਸਕਦੀ ਹੈ। ਝੁਰੜੀਆਂ ਤੇ ਛਾਈਆਂ ਲਈ ਫ਼ਾਇਦੇਮੰਦ: ਝੁਰੜੀਆਂ ਤੇ ਛਾਈਆਂ 'ਚ ਵੀ ਜੈਫਲ ਫ਼ਾਇਦੇਮੰਦ ਹੈ। ਛਾਹੀਆਂ ਤੇ ਝੁਰੜੀਆਂ ਹਟਾਉਣ ਲਈ ਤੁਹਾਨੂੰ ਜੈਫਲ ਨੂੰ ਪਾਣੀ ਨਾਲ ਪੱਥਰ 'ਤੇ ਘਸਾਉਣਾ ਚਾਹੀਦਾ ਹੈ। ਘਸਾਉਣ ਤੋਂ ਬਾਅਦ ਇਸ ਦਾ ਲੇਪ ਬਣਾ ਲਉ ਤੇ ਇਸ ਲੇਪ ਨੂੰ ਛਾਈਆਂ ਤੇ ਝੁਰੜੀਆਂ 'ਤੇ ਲਾਉ। ਇਸ ਨਾਲ ਤੁਹਾਡੀ ਚਮੜੀ 'ਚ ਨਿਖਾਰ ਆਵੇਗਾ ਤੇ ਉਮਰ ਦਾ ਅਸਰ ਵੀ ਘੱਟ ਹੋਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement