
ਪਿਆਜ਼ ਦਾ ਪਾਣੀ ਸਰੀਰ ਨੂੰ ਐਨਰਜੀ ਦਿੰਦਾ ਹੈ ਅਤੇ ਬਾਰਿਸ਼ ਵਿਚ ਵਾਇਰਲ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।
ਮਾਨਸੂਨ ਦਾ ਸੀਜ਼ਨ ਅਪਣੇ ਨਾਲ ਕਈ ਬਿਮਾਰੀਆਂ ਨੂੰ ਲੈ ਕੇ ਆਉਂਦਾ ਹੈ। ਬਾਰਿਸ਼ ਵਿਚ ਗਿੱਲੇ ਹੋ ਜਾਣ ’ਤੇ ਖੰਘ- ਬੁਖ਼ਾਰ ਹੋਣ ਦਾ ਡਰ ਰਹਿੰਦਾ ਹੈ। ਉਥੇ ਹੀ ਮੱਛਰਾਂ ਦੇ ਕੱਟਣ ਅਤੇ ਗੰਦਗੀ ਨਾਲ ਡੇਂਗੂ ਅਤੇ ਮਲੇਰੀਆ ਹੋਣ ਦਾ ਖ਼ਤਰਾ ਰਹਿੰਦਾ ਹੈ। ਅਜਿਹੇ ’ਚ ਇਸ ਮੌਸਮ ਵਿਚ ਅਪਣੇ ਆਪ ਦਾ ਬਚਾਅ ਕਰਨਾ ਵੀ ਬਹੁਤ ਜ਼ਰੂਰੀ ਹੈ। ਬਸ ਇਸ ਲਈ ਤੁਹਾਨੂੰ ਥੋੜ੍ਹਾ-ਜਿਹਾ ਸੁਚੇਤ ਹੋਣਾ ਪਵੇਗਾ।
ਇਸ ਮੌਸਮ ਵਿਚ ਜੇਕਰ ਤੁਸੀ ਖੰਘ ਦੀ ਚਪੇਟ ਵਿਚ ਆ ਗਏ ਹੋ ਅਤੇ ਇਹ ਤੁਹਾਡਾ ਪਿੱਛਾ ਹੀ ਨਹੀਂ ਛੱਡ ਰਹੀ ਤਾਂ ਪਿਆਜ਼ ਦੇ ਪਾਣੀ ਦਾ ਇਸਤੇਮਾਲ ਕਰ ਇਸ ਤੋਂ ਰਾਹਤ ਪਾਈ ਜਾ ਸਕਦੀ ਹੈ। ਪਿਆਜ਼ ਦਾ ਪਾਣੀ ਸਰੀਰ ਨੂੰ ਐਨਰਜੀ ਦਿੰਦਾ ਹੈ ਅਤੇ ਬਾਰਿਸ਼ ਵਿਚ ਵਾਇਰਲ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।
ਪਿਆਜ ਦਾ ਪਾਣੀ ਇਸ ਤਰ੍ਹਾਂ ਕਰੋ ਤਿਆਰ
ਇਕ ਪਿਆਜ਼ ਨੂੰ ਬਰੀਕ ਟੁਕੜਿਆਂ ਵਿਚ ਕੱਟ ਲਵੋ। ਇਨ੍ਹਾਂ ਟੁਕੜਿਆਂ ਨੂੰ ਇਕ ਕਟੋਰੀ ਪਾਣੀ ਵਿਚ ਪਾ ਦਿਉ ਅਤੇ 6-8 ਘੰਟੇ ਤਕ ਛੱਡ ਦਿਉ। ਦਿਨ ਵਿਚ ਦੋ ਵਾਰ 2-3 ਚਮਚ ਪਾਣੀ ਪੀ ਸਕਦੇ ਹੋ। ਇਸ ਨੂੰ ਸਵਾਦਿਸ਼ਟ ਕਰਨ ਲਈ ਇਸ ਵਿਚ ਥੋੜ੍ਹਾ ਸ਼ਹਿਦ ਵੀ ਮਿਲਾ ਸਕਦੇ ਹੋ। ਪਿਆਜ਼ ਦੇ ਪਾਣੀ ਦੇ ਫ਼ਾਇਦੇ: ਠੰਢ ਤੋਂ ਬਚਾਉਂਦਾ ਹੈ। ਵਾਇਰਲ ਨਾਲ ਲੜਨ ਵਿਚ ਸਹਾਇਕ ਹੁੰਦਾ ਹੈ। ਬਲਗ਼ਮ ਨੂੰ ਬਾਹਰ ਕਢਦਾ ਹੈ। ਇੰਮੀਊਨਿਟੀ ਵਧਾਉਂਦਾ ਹੈ। ਸਰੀਰ ਵਿਚ ਪਾਣੀ ਦੀ ਕਮੀ ਨੂੰ ਰੋਕਦਾ ਹੈ।