
ਗਰਮੀ ਤੋਂ ਰਾਹਤ ਪਾਉਣ ਲਈ ਲੋਕ ਠੰਢੀਆਂ ਚੀਜ਼ਾਂ ਪੀਣਾ ਪਸੰਦ ਕਰਦੇ ਹਨ ਜਿਵੇਂ ਸ਼ਿਕੰਜਵੀ, ਕੋਲਡ ਡਰਿੰਕ, ਸ਼ਰਬਤ ਆਦਿ। ਲੋਕ ਗਰਮੀਆਂ 'ਚ ਜਲਜੀਰਾ ਪੀਣਾ
ਗਰਮੀ ਤੋਂ ਰਾਹਤ ਪਾਉਣ ਲਈ ਲੋਕ ਠੰਢੀਆਂ ਚੀਜ਼ਾਂ ਪੀਣਾ ਪਸੰਦ ਕਰਦੇ ਹਨ ਜਿਵੇਂ ਸ਼ਿਕੰਜਵੀ, ਕੋਲਡ ਡਰਿੰਕ, ਸ਼ਰਬਤ ਆਦਿ। ਲੋਕ ਗਰਮੀਆਂ 'ਚ ਜਲਜੀਰਾ ਪੀਣਾ ਪਸੰਦ ਕਰਦੇ ਹਨ ਕਿਉਂਕਿ ਇਹ ਸਿਹਤ ਲਈ ਲਾਭਕਾਰੀ ਹੁੰਦਾ ਹੈ। ਇਸ ਨੂੰ ਪੀਣ ਨਾਲ ਗਰਮੀ ਘੱਟ ਮਹਿਸੂਸ ਹੁੰਦੀ ਹੈ। ਇਸ 'ਚ ਮੌਜੂਦ ਤੱਤ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ।
Jal-jeera
ਜਲਜੀਰਾ ਪਾਣੀ ਸਰੀਰ ਦੇ ਰੋਗਾਂ ਨਾਲ ਲੜਨ ਦੀ ਤਾਕਤ ਨੂੰ ਠੀਕ ਰਖਦਾ ਹੈ। ਇਸ ਨਾਲ ਸਰਦੀ-ਖੰਘ ਤੋਂ ਬਚਾਅ ਰਹਿੰਦਾ ਹੈ। ਜਲਜੀਰਾ ਪਾਣੀ ਭਾਰ ਘਟਾਉਣ ਲਈ ਵੀ ਮਦਦਗਾਰ ਹੈ। ਜਲਜੀਰਾ ਬਣਾਉਣ ਦਾ ਤਰੀਕਾ ਵੀ ਆਸਾਨ ਹੈ: ਜਲਜੀਰਾ ਪੀਣ ਦਾ ਰੋਜ਼ਾਨਾ ਸੇਵਨ ਅਨੀਮੀਆ ਦੀ ਸਮੱਸਿਆ ਨੂੰ ਦੂਰ ਕਰਨ 'ਚ ਫ਼ਾਇਦੇਮੰਦ ਹੋਵੇਗਾ ਨਾਲ ਹੀ ਖ਼ੂਨ ਦੀ ਕਮੀ ਦੂਰ ਹੋਵੇਗੀ। ਜਲਜੀਰਾ ਪੀਣ ਨਾਲ ਸਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਵਧਦੀ ਹੈ।
Jal-jeera
ਇਸ 'ਚ ਵਿਟਾਮਿਨ-ਸੀ ਭਰਪੂਰ ਮਾਤਰਾ 'ਚ ਹੁੰਦਾ ਹੈ, ਜਿਸ ਨਾਲ ਤੁਰਤ ਊਰਜਾ ਮਿਲਦੀ ਹੈ। ਜਲਜੀਰਾ ਪੀਣ ਭਾਰ ਘਟਾਉਣ ਲਈ ਮਦਦਗਾਰ ਹੈ। ਜਲਜੀਰੇ 'ਚ ਕੈਲੋਰੀ ਬਹੁਤ ਘੱਟ ਹੁੰਦੀ ਹੈ ਅਤੇ ਇਹ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕਢਦਾ ਹੈ, ਜਿਸ ਕਰ ਕੇ ਸਾਡੇ ਸਰੀਰ ਦਾ ਭਾਰ ਘੱਟ ਹੁੰਦਾ ਹੈ। ਇਸ ਨੂੰ ਪੀਣ ਨਾਲ ਸਰੀਰ 'ਚ ਨਮੀ ਬਣੀ ਰਹਿੰਦੀ ਹੈ, ਜਿਸ ਨਾਲ ਗਰਮੀ ਦਾ ਅਸਰ ਘੱਟ ਜਾਂਦਾ ਹੈ। ਜਲਜੀਰੇ 'ਚ ਥਾਇਮਾਲ ਹੁੰਦਾ ਹੈ।
Jal-jeera
ਇਸ ਨੂੰ ਪੀਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਜਲਜੀਰੇ 'ਚ ਆਇਰਨ ਅਤੇ ਕੈਲਸ਼ੀਅਮ ਦੀ ਮਾਤਰਾ ਵਧੇਰੇ ਪਾਈ ਜਾਂਦੀ ਹੈ। ਇਸ ਨੂੰ ਪੀਣ ਨਾਲ ਦਿਮਾਗ ਤੇਜ਼ ਹੁੰਦਾ ਹੈ। ਗਰਮੀ 'ਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਵੀ ਹੁੰਦੀ ਹੈ। ਜਲਜੀਰਾ ਇਸ 'ਚ ਵੀ ਫ਼ਾਇਦੇਮੰਦ ਹੁੰਦਾ ਹੈ। ਇਹ ਆਂਤੜੀਆਂ ਨੂੰ ਠੀਕ ਰਖਦਾ ਹੈ।