ਕੀ ਤੁਸੀਂ ਬਿਮਾਰੀਆਂ ਦੇ ਘਰ 'ਤੇ ਸੌਂ ਰਹੇ ਹੋ?
Published : Oct 11, 2019, 11:19 am IST
Updated : Oct 11, 2019, 12:58 pm IST
SHARE ARTICLE
How to clean mattresses?
How to clean mattresses?

ਇਨ੍ਹੀਂ ਦਿਨੀਂ ਮਿਲਣ ਵਾਲੇ ਗੱਦਿਆਂ ਨੂੰ ਤੁਸੀਂ ਹਰ 6 ਮਹੀਨੇ ਵਿਚ ਪਲਟ ਕੇ ਵਿਛਾ ਨਹੀਂ ਸਕਦੇ

ਇਨ੍ਹੀਂ ਦਿਨੀਂ ਮਿਲਣ ਵਾਲੇ ਗੱਦਿਆਂ ਨੂੰ ਤੁਸੀਂ ਹਰ 6 ਮਹੀਨੇ ਵਿਚ ਪਲਟ ਕੇ ਵਿਛਾ ਨਹੀਂ ਸਕਦੇ ਕਿਉਂਕਿ ਹੁਣ ਜ਼ਿਆਦਾਤਰ ਗੱਦੇ ਦਾ ਉਪਰਲਾ ਹਿੱਸਾ ਅਤੇ ਪਿਛਲਾ ਹਿੱਸਾ ਵੱਖੋ-ਵਖਰੇ ਹੁੰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਗੱਦੇ ਨੂੰ ਅਸਾਨੀ ਨਾਲ ਸਾਫ਼ ਕਰਨ ਦੇ ਤਰੀਕਿਆਂ ਬਾਰੇ ਦੱਸ ਰਹੇ ਹਾਂ। ਇਨ੍ਹਾਂ ਅਸਾਨ ਤਰੀਕਿਆਂ ਨੂੰ ਅਪਣਾ ਕੇ ਤੁਸੀਂ ਸਾਫ਼ ਗੱਦੇ 'ਤੇ ਚੈਨ ਦੀ ਨੀਂਦ ਲੈ ਸਕਦੇ ਹੋ।

clean bed mattressclean bed mattress

ਤੁਸੀਂ ਇਕ ਜਾਂ ਦੋ ਹਫ਼ਤੇ ਵਿਚ ਇਕ ਵਾਰ ਤਾਂ ਚਾਦਰ ਬਦਲਦੇ ਹੀ ਹੋਵੋਗੇ। ਬਸ ਇਹੀ ਗੱਦੇ ਸਾਫ਼ ਕਰਨ ਦਾ ਸੱਭ ਤੋਂ ਪਹਿਲਾ ਕਦਮ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਗੱਦਾ ਸਾਫ਼ ਰਹੇ ਤਾਂ ਉਸ 'ਤੇ ਵਿਛੀ ਹੋਈ ਚਾਦਰ ਦਾ ਵੀ ਸਾਫ਼ ਹੋਣਾ ਬੇਹੱਦ ਜ਼ਰੂਰੀ ਹੈ। ਚਾਦਰ ਅਤੇ ਸਿਰਹਾਣੇ ਦੇ ਕਵਰ ਦੀ ਧੁਲਾਈ ਦਾ ਦਿਨ ਨੋਟ ਕਰ ਕੇ ਰੱਖੋ। ਵਾਸ਼ਿੰਗ ਮਸ਼ੀਨ ਵਿਚ ਗਰਮ ਪਾਣੀ ਦੀ ਸੈਟਿੰਗ ਕਰ ਇਨ੍ਹਾਂ ਨੂੰ ਧੋਵੋ। ਚਾਦਰ ਹਟਾਉਣ ਤੋਂ ਬਾਅਦ ਮੈਟਰੈਸ 'ਤੇ ਮੌਜੂਦ ਧੂੜ-ਮਿੱਟੀ ਨੂੰ ਸਾਫ਼ ਕਰਨ ਲਈ ਵੈਕਿਊਮ ਕਲੀਨਰ ਦਾ ਪ੍ਰਯੋਗ ਕਰੋ। ਇਹ ਤੁਹਾਡੇ ਕੰਮ ਨੂੰ ਆਸਾਨ ਬਣਾ ਦੇਵੇਗਾ। ਇਸ ਦੀ ਮਦਦ ਨਾਲ ਖੂੰਜਿਆਂ ਨੂੰ ਵੀ ਜ਼ਰੂਰ ਸਾਫ਼ ਕਰੋ।

clean mattresseclean mattress

ਗੱਦੇ ਨੂੰ ਵੈਕਿਊਮ ਕਲੀਨਰ ਨਾਲ ਸਾਫ਼ ਕਰਨ ਤੋਂ ਬਾਅਦ ਅਗਲੇ ਪੜਾਅ ਵਿਚ ਤੁਸੀ ਵੇਖਣਾ ਹੈ ਕਿ ਕਿਤੇ ਗੱਦੇ 'ਤੇ ਕੋਈ ਦਾਗ਼ ਜਾਂ ਧੱਬਾ ਤਾਂ ਨਹੀਂ ਲਗਿਆ। ਕਿਸੇ ਵੀ ਤਰ੍ਹਾਂ ਦੇ ਦਾਗ ਨੂੰ ਹਟਾਉਣ ਲਈ ਤੁਸੀਂ ਐਂਜ਼ਾਈਮ ਯੁਕਤ ਓਡਰ ਰਿਮੂਵਰ ਜਾਂ ਕਲੀਕਨਰ ਦੀ ਵਰਤੋਂ  ਕਰ ਸਕਦੇ ਹੋ। ਇਸ ਲਈ ਤੁਸੀਂ ਬੇਕਿੰਗ ਸੋਡੇ ਦਾ ਇਸਤੇਮਾਲ ਕਰ ਸਕਦੇ ਹੋ। ਗੱਦੇ 'ਤੇ ਇਸ ਨੂੰ ਛਿੜਕਣ ਤੋਂ ਘਬਰਾਉ ਨਹੀਂ। ਗੱਦੇ 'ਤੇ ਬੇਕਿੰਗ ਸੋਡਾ ਪਾ ਕੇ ਇਸ ਨੂੰ 24 ਘੰਟਿਆਂ ਲਈ ਛੱਡ ਦਿਉ। ਇਸ ਦੌਰਾਨ ਅਪਣੇ ਘਰ ਦੇ ਪਾਲਤੂ ਜਾਨਵਰਾਂ ਨੂੰ ਦੂਰ ਰੱਖੋ। ਇਸ ਦੇ ਸੰਪਰਕ ਵਿਚ ਆਉਣ ਨਾਲ ਉਨ੍ਹਾਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ।

clean mattressclean mattress

ਹੋ ਸਕੇ ਤਾਂ ਗੱਦੇ ਨੂੰ ਧੁੱਪ 'ਚ ਰੱਖ ਦਿਉ ਤਾਕਿ ਇਸ ਦੀ ਸੈਨਿਟਾਈਜ਼ਿੰਗ ਪਾਵਰ ਵੱਧ ਸਕੇ। ਬੇਕਿੰਗ ਸੋਡਾ ਦਾ ਪੜਾਅ ਪੂਰਾ ਕਰਨ ਤੋਂ ਬਾਅਦ ਗੱਦੇ ਨੂੰ ਮੁੜ ਵੈਕਿਊਮ ਕਲੀਨਰ ਨਾਲ ਸਾਫ਼ ਕਰੋ। ਗੱਦੇ 'ਤੇ ਜੋ ਵੀ ਬੇਕਿੰਗ ਸੋਡਾ ਬਚਿਆ ਹੈ ਉਹ ਵੈਕਿਊਮ ਕਲੀਨਰ ਨਾਲ ਸਾਫ਼ ਹੋ ਜਾਵੇਗਾ। ਮੈਟਰੈਸ ਨੂੰ ਨਮੀ ਤੋਂ ਬਚਾਉਣ ਲਈ ਤੁਸੀਂ ਉਸ ਨੂੰ ਢੱਕ ਕੇ ਰੱਖੋ। ਇਸ ਆਸਾਨ ਤਰੀਕੇ ਦੀ ਮਦਦ ਨਾਲ ਤੁਸੀਂ ਆਰਾਮ ਨਾਲ ਬਿਨਾਂ ਕਿਸੇ ਝੰਜਟ ਦੇ ਮੈਟਰੈਸ ਨੂੰ ਘਰ 'ਚ ਹੀ ਸਾਫ਼ ਕਰ ਸਕਦੇ ਹੋ ਅਤੇ ਸਿਹਤਮੰਦ ਨੀਂਦ ਦੀ ਗਰੰਟੀ ਹਾਸਲ ਕਰ ਸਕਦੇ ਹੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement