
ਵਾਈਟ ਬ੍ਰੈੱਡ ਅਤੇ ਪਾਸਤਾ ਖਾਣ ਨਾਲ ਤੁਸੀਂ ਡਿਪ੍ਰੈਸ਼ਨ ਦੇ ਸ਼ਿਕਾਰ ਹੋ ਸਕਦੇ ਹੋ
ਵਾਈਟ ਬ੍ਰੈੱਡ ਅਤੇ ਪਾਸਤਾ ਖਾਣ ਨਾਲ ਤੁਸੀਂ ਡਿਪ੍ਰੈਸ਼ਨ ਦੇ ਸ਼ਿਕਾਰ ਹੋ ਸਕਦੇ ਹੋ। ਵਧੇਰੇ ਮਾਤਰਾ ਵਿਚ ਕਾਰਬੋਹਾਈਡ੍ਰੇਟ ਤੁਹਾਡੇ ਅੰਦਰ ਚਿੜਚਿੜਾਪਨ ਅਤੇ ਚਿੰਤਾ ਵਧਾ ਸਕਦਾ ਹੈ।
Bread and Pasta
ਇਕ ਖੋਜ ਅਨੁਸਾਰ ਵਾਈਟ ਬ੍ਰੈੱਡ, ਚੌਲ ਅਤੇ ਪਾਸਤਾ ਵਰਗੇ ਖਾਧ ਪਦਾਰਥ ਤੁਹਾਨੂੰ ਡਿਪ੍ਰੈਸ਼ਨ ਦਾ ਸ਼ਿਕਾਰ ਬਣਾ ਸਕਦੇ ਹਨ ਪਰ ਇਸ ਖ਼ਤਰੇ ਨੂੰ ਅਨਾਜ ਅਤੇ ਹਰੀਆਂ ਸਬਜ਼ੀਆਂ ਘੱਟ ਕਰ ਸਕਦੀਆਂ ਹਨ।
Bread and Pasta
ਵਾਈਟ ਬ੍ਰੈੱਡ ਅਤੇ ਚਿੱਟੇ ਚੌਲ ਖਾਣ ਨਾਲ ਸਰੀਰ ਵਿਚ ਹਾਰਮੋਨਲ ਪ੍ਰਤੀਕਿਰਿਆ ਹੁੰਦੀ ਹੈ, ਜੋ ਬਲੱਡ ਸ਼ੂਗਰ ਨੂੰ ਘਟਾਉਂਦੀ ਹੈ ਜਿਸ ਕਾਰਨ ਚਿੜਚਿੜਾਪਨ, ਥਕਾਵਟ ਅਤੇ ਡਿਪ੍ਰੈਸ਼ਨ ਦੇ ਕਈ ਲੱਛਣ ਲੋਕਾਂ ਵਿਚ ਦੇਖਣ ਨੂੰ ਮਿਲ ਰਹੇ ਹਨ।
Bread and Pasta
ਇਕ ਖੋਜ ਅਨੁਸਾਰ ਬ੍ਰਿਟੇਨ ਵਿਚ ਪ੍ਰਤੀ 100 ਵਿਚੋਂ ਤਿੰਨ ਵਿਅਕਤੀ ਡਿਪ੍ਰੈਸ਼ਨ ਦੇ ਸ਼ਿਕਾਰ ਹਨ, ਜੋ ਕਿ ਵਾਈਟ ਬ੍ਰੈੱਡ ਅਤੇ ਪਾਸਤਾ ਵਰਗੇ ਬੁਰੇ ਕਾਰਬੋਹਾਈਡ੍ਰੇਟਸ ਕਾਰਨ ਵੀ ਹੁੰਦੇ ਹਨ। ਇਨ੍ਹਾਂ ਬੁਰੇ ਕਾਰਬੋਹਾਈਡ੍ਰੇਟਸ ਕਾਰਨ ਮੋਟਾਪਾ, ਥਕਾਵਟ ਅਤੇ ਉਨੀਂਦਰੇ ਵਰਗੀਆਂ ਬੀਮਾਰੀਆਂ ਦੇ ਖ਼ਤਰੇ ਵੱਧ ਸਕਦੇ ਹਨ।
Bread and Pasta
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।