Health News : ਪੇਟ ਦੇ ਕੀੜੇ ਖ਼ਤਮ ਕਰਨ ਲਈ ਅਪਣਾਉ ਘਰੇਲੂ ਨੁਸਖ਼ੇ

By : GAGANDEEP

Published : Nov 13, 2023, 9:04 am IST
Updated : Nov 13, 2023, 9:04 am IST
SHARE ARTICLE
Health News
Health News

Health News: ਲੱਸਣ ਅਤੇ ਗੁੜ ਬਰਾਬਰ ਮਾਤਰਾ ਵਿਚ ਮਿਲਾ ਕੇ ਖਾਣ ਨਾਲ ਵੀ ਪੇਟ ਦੇ ਕੀੜੇ ਮਰ ਜਾਂਦੇ ਹਨ।

Follow home remedies to get rid of stomach worms: ਕਈ ਵਾਰੀ ਖਾਧਾ ਪੀਤਾ ਸਾਡੇ ਸਰੀਰ ਨੂੰ ਇਸ ਲਈ ਨਹੀਂ ਲਗਦਾ ਕਿਉਂਕਿ ਪੇਟ ਅੰਦਰ ਕੀੜੇ ਹੁੰਦੇ ਹਨ, ਜੋ ਸਾਡੇ ਸਰੀਰਕ ਵਿਕਾਸ ਨੂੰ ਰੋਕਦੇ ਹਨ। ਅੱਜ ਅਸੀ ਪੇਟ ਦੇ ਕੀੜੇ ਮਾਰਨ ਦੇ ਘਰੇਲੂ ਉਪਾਅ ਦੀ ਗੱਲ ਕਰਾਂਗੇ ਜਿਸ ਦੀ ਵਜ੍ਹਾ ਨਾਲ ਸਰੀਰਕ ਵਿਕਾਸ ਨਹੀਂ ਹੋ ਰਿਹਾ ਹੁੰਦਾ।

 ਇਹ ਵੀ ਪੜ੍ਹੋ: Health News : ਸਰਦੀਆਂ ਵਿਚ ਜੇਕਰ ਤੁਹਾਡੀ ਹੱਡੀ ਟੁਟ ਜਾਵੇ ਤਾਂ ਖਾਉ ਇਹ ਚੀਜ਼ਾਂ

ਨਿੰਬੂ ਦੇ ਬੀਜ ਪੀਸ ਕੇ ਉਨ੍ਹਾਂ ਦਾ ਚੂਰਨ ਬਣਾ ਕੇ ਅਤੇ ਇਸ ਚੂਰਨ ਦੀ 1/2 ਚਮਚ ਮਾਤਰਾ ਕੋਸੇ ਪਾਣੀ ਨਾਲ ਲਗਾਤਾਰ 7 ਦਿਨ ਲੈਣ ਨਾਲ ਪੇਟ ਦੇ ਅੰਦਰਲੇ ਕੀੜੇ ਮਰ ਜਾਂਦੇ ਹਨ। 10 ਮਿਲੀਲਿਟਰ ਨਿੰਬੂ ਦੇ ਪੱਤਿਆਂ ਦਾ ਰਸ 10 ਗ੍ਰਾਮ ਸ਼ਹਿਦ ਮਿਲਾ ਕੇ 15-20 ਦਿਨ ਲਗਾਤਾਰ ਲੈਣ ਨਾਲ ਪੇਟ ਦੇ ਕੀੜੇ ਸਮਾਪਤ ਹੁੰਦੇ ਹਨ। ਖ਼ਾਲੀ ਪੇਟ ਕੱਚੀ ਗਾਜਰ ਜਾਂ ਇਸ ਦਾ ਜੂਸ ਪੀਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ।

 ਇਹ ਵੀ ਪੜ੍ਹੋ: Delhi Crackers News: ਦਿੱਲੀ 'ਚ ਸਾਰੀ ਰਾਤ ਚੱਲੇ ਪਟਾਕੇ, ਕਈ ਇਲਾਕਿਆਂ 'ਚ ਵਧਿਆ ਪ੍ਰਦੂਸ਼ਣ, SC ਦੇ ਹੁਕਮਾਂ ਦੀ ਹੋਈ ਉਲੰਘਣਾ

 ਲੱਸਣ ਅਤੇ ਗੁੜ ਬਰਾਬਰ ਮਾਤਰਾ ਵਿਚ ਮਿਲਾ ਕੇ ਖਾਣ ਨਾਲ ਵੀ ਪੇਟ ਦੇ ਕੀੜੇ ਮਰ ਜਾਂਦੇ ਹਨ। ਲੱਸਣ ਦੀ ਚਟਣੀ ਬਣਾ ਕੇ ਉਸ ਅੰਦਰ ਥੋੜ੍ਹਾ ਜਿਹਾ ਸੇਧਾ ਨਮਕ ਮਿਲਾ ਕੇ ਖਾਣ ਨਾਲ ਵੀ ਪੇਟ ਦੇ ਕੀੜਿਆਂ ਤੋਂ ਰਾਹਤ ਮਿਲਦੀ ਹੈ। ਲੱਸਣ ਦੀ ਇਕ ਕਲੀ ਦੇਸੀ ਘਿਉ ਵਿਚ ਭੁੰਨ ਕੇ ਅੱਧਾ ਚਮਚ ਅਜਵਾਇਣ ਅਤੇ 10 ਗ੍ਰਾਮ ਗੁੜ ਵਿਚ ਮਿਲਾ ਕੇ ਖਾਣ ਨਾਲ ਵੀ ਪੇਟ ਦੇ ਕੀੜੇ ਮਰ ਜਾਂਦੇ ਹਨ।

 ਤਾਜ਼ੇ ਆਮਲੇ ਦਾ ਲਗਭਗ 60 ਮਿਲੀਲੀਟਰ ਰਸ 5 ਦਿਨ ਰੋਜ਼ਾਨਾ ਪੀਣ ਨਾਲ ਪੇਟ ਦੇ ਅੰਦਰਲੇ ਸਾਰੇ ਕੀੜੇ ਮਰ ਜਾਂਦੇ ਹਨ।  ਅਨਾਰ ਦੇ ਛਿਲਕਿਆਂ ਦਾ ਚੂਰਨ 1 ਚਮਚ ਦਹੀਂ ਜਾਂ ਲੱਸੀ ਵਿਚ ਘੋਲ ਕੇ ਪੀਣ ਨਾਲ ਵੀ ਲਾਭ ਮਿਲਦਾ ਹੈ। ਅਜਵਾਇਣ ਪੀਸ ਕੇ ਬਣਾਏ ਗਏ ਚੂਰਨ ਦਾ 1-2 ਗ੍ਰਾਮ ਲੱਸੀ ਵਿਚ ਘੋਲ ਕੇ ਪੀਣ ਨਾਲ ਪੇਟ ਦੇ ਕੀੜੇ ਖ਼ਤਮ ਹੁੰਦੇ ਹਨ। ਅਜਵਾਇਣ ਦਾ ਸੇਵਨ ਗੁੜ ਨਾਲ ਕਰਨ ਤੇ ਵੀ ਪੇਟ ਦੇ ਕੀੜਿਆਂ ਤੋਂ ਲਾਭ ਮਿਲਦਾ ਹੈ।  ਕਾਲੀ ਮਿਰਚ ਦੇ 10 ਦਾਣੇ ਅਤੇ 25 ਗ੍ਰਾਮ ਪੁਦੀਨਾ ਪੀਸ ਕੇ ਇਕ ਗਲਾਸ ਪਾਣੀ ਵਿਚ ਮਿਲਾ ਕੇ 4 ਦਿਨ ਤਕ ਰੋਜ਼ਾਨਾ ਪੀਣ ਨਾਲ ਲਾਭ ਹੁੰਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement