
ਸਾਡੇ ਆਲੇ-ਦੁਆਲੇ ਅਨੇਕਾਂ ਹੀ ਪ੍ਰਕਾਰ ਦੇ ਛੋਟੇ-ਵੱਡੇ ਪੌਦੇ ਮੌਜੂਦ ਹਨ। ਇਨ੍ਹਾਂ ਪੌਦਿਆਂ ਵਿਚੋਂ ਹੀ ਇਕ ਲਾਜਵੰਤੀ ਦਾ ਪੌਦਾ ਹੈ। ਇਸ ਪੌਦੇ ਦੇ ਪੱਤਿਆਂ ਨੂੰ ਅੰਗਰੇਜ਼ੀ ...
ਸਾਡੇ ਆਲੇ-ਦੁਆਲੇ ਅਨੇਕਾਂ ਹੀ ਪ੍ਰਕਾਰ ਦੇ ਛੋਟੇ-ਵੱਡੇ ਪੌਦੇ ਮੌਜੂਦ ਹਨ। ਇਨ੍ਹਾਂ ਪੌਦਿਆਂ ਵਿਚੋਂ ਹੀ ਇਕ ਲਾਜਵੰਤੀ ਦਾ ਪੌਦਾ ਹੈ। ਇਸ ਪੌਦੇ ਦੇ ਪੱਤਿਆਂ ਨੂੰ ਅੰਗਰੇਜ਼ੀ ਵਿਚ 'ਟਚ ਮੀ ਨਾਟ' ਕਿਹਾ ਜਾਂਦਾ ਹੈ। ਇਸ ਪੌਦੇ ਦੇ ਪੱਤੇ ਹੱਥ ਲਾਉਂਦੇ ਸਾਰੇ ਮੁਰਝਾ ਜਾਂਦੇ ਹਨ। ਇਸ ਦਾ ਮੁੱਖ ਕਾਰਨ ਸਾਡੀਆਂ ਉਂਗਲਾਂ ਦੇ ਹਲਕੇ ਦਬਾਉਣ ਨਾਲ ਪੌਦੇ ਦੀਆਂ ਟਹਿਣੀਆਂ ਦਾ ਪਾਣੀ ਤਣੇ ਵਿਚ ਚਲਾ ਜਾਂਦਾ ਹੈ
File Photo
ਜਿਸ ਕਾਰਨ ਇਸ ਦੇ ਸੈੱਲ ਸੁੰਗੜ ਜਾਂਦੇ ਹਨ ਅਤੇ ਇਹ ਪੱਤੇ ਸੁੱਟ ਦਿੰਦਾ ਹੈ। ਜਦੋਂ ਅਸੀ ਹੱਥ ਚੁੱਕ ਲੈਂਦੇ ਹਾਂ ਤਾਂ ਕੁੱਝ ਮਿੰਟਾਂ ਬਾਅਦ ਹੀ ਸੈੱਲ ਦੋਬਾਰਾ ਫੈਲ ਜਾਂਦੇ ਹਨ ਅਤੇ ਲਾਜਵੰਤੀ ਪੌਦੇ ਦੇ ਪੱਤੇ ਮੁੜ ਖੜੇ ਹੋ ਜਾਂਦੇ ਹਨ। ਇਹੀ ਇਸ ਦਾ ਵਿਗਿਆਨਕ ਕਾਰਨ ਹੁੰਦਾ ਹੈ।
-ਪ੍ਰਿੰਸੀਪਲ ਅਵਤਾਰ ਸਿੰਘ 'ਕਰੀਰ', ਸੰਪਰਕ : 82838-00190
File Photo
ਕੀ ਹੈ ਕੋਲੇਸਟ੍ਰਾਲ?
ਬੱਚਿਉ, ਕੋਲੇਸਟ੍ਰਾਲ ਇਕ ਚੀਕਣਾ, ਨਰਮ ਅਤੇ ਚਿੱਟੇ ਰੰਗ ਦਾ ਪਦਾਰਥ ਹੈ। ਇਹ ਜਿਗਰ ਵਿਚ ਬਣਦਾ ਹੈ। ਕੋਲੇਸਟ੍ਰਾਲ ਨੂੰ ਲਿਪੋਪ੍ਰੋਟੀਨ ਲਹੂ ਰਾਹੀਂ ਸਰੀਰ ਦੇ ਵੱਖ-ਵੱਖ ਅੰਗਾਂ ਤਕ ਲੈ ਕੇ ਜਾਂਦੀ ਹੈ। ਇਹ ਦੋ ਪ੍ਰਕਾਰ ਦੀ ਹੁੰਦੀ ਹੈ। ਘੱਟ ਘਣਤਾ ਲਿਪੋਪ੍ਰੋਟੀਨ (ਐਲ.ਡੀ.ਐਲ.): ਇਸ ਨੂੰ ਮਾੜਾ ਕੋਲੇਸਟ੍ਰਾਲ ਵੀ ਕਹਿੰਦੇ ਹਨ। ਜੇ ਇਸ ਦੀ ਮਾਤਰਾ ਵੱਧ ਜਾਵੇ ਤਾਂ ਨਾੜੀਆਂ ਵਿਚ ਚਰਬੀ ਨੂੰ ਜਮਾਉਣ ਲੱਗ ਜਾਂਦਾ ਹੈ।
File Photo
ਲਹੂ ਵਹਿਣੀਆਂ ਤੰਗ ਅਤੇ ਸਖ਼ਤ ਹੋ ਜਾਂਦੀਆਂ ਹਨ, ਜਿਸ ਕਾਰਨ ਦਿਲ ਦੇ ਰੋਗ ਹੋਣ ਦੇ ਖ਼ਤਰੇ ਵੱਧ ਜਾਂਦੇ ਹਨ। ਲਹੂ ਵਿਚ ਇਸ ਦੀ ਮਾਤਰਾ 200 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ ਜਾਂ 5.2 ਮਿਲੀ ਮੋਲ ਪ੍ਰਤੀ ਲੀਟਰ ਹੋਣੀ ਚਾਹੀਦੀ ਹੈ। ਇਸ ਤੋਂ ਵੱਧ ਮਾਤਰਾ ਨਾਲ ਦਿਲ ਦੇ ਰੋਗ ਹੋ ਸਕਦੇ ਹਨ। ਚੰਗਾ ਕੋਲੇਸਟ੍ਰਾਲ ਜਾਂ ਉੱਚ ਘਣਤਾ ਲਿਪੋਪ੍ਰੋਟੀਨ ਕੋਲੇਸਟ੍ਰਾਲ ਨੂੰ ਵਾਪਸ ਜਿਗਰ ਵਿਚ ਭੇਜ ਦਿੰਦਾ ਹੈ।
File Photo
ਇਹ ਨਾੜੀਆਂ ਵਿਚੋਂ ਮਾੜੇ ਕੋਲੇਸਟ੍ਰਾਲ ਨੂੰ ਬਾਹਰ ਕਢਦਾ ਹੈ ਅਤੇ ਜਿਗਰ ਵਿਚ ਵਾਪਸ ਭੇਜ ਦਿੰਦਾ ਹੈ। ਜਿਗਰ ਵਿਚ ਇਹ ਟੁੱਟ ਜਾਂਦਾ ਹੈ ਅਤੇ ਸਰੀਰ ਵਿਚੋਂ ਬਾਹਰ ਨਿਕਲ ਜਾਂਦਾ ਹੈ। ਜੇ ਲਹੂ ਵਿਚ ਇਸ ਦੀ ਮਾਤਰਾ 40 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ ਤੋਂ ਘੱਟ ਹੈ ਤਾਂ ਦਿਲ ਦੇ ਰੋਗ ਲਗ ਸਕਦੇ ਹਨ। ਜੇ ਇਸ ਦੀ ਮਾਤਰਾ 60 ਤੋਂ 70 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ ਹੈ ਤਾਂ ਦਿਲ ਦੇ ਰੋਗ ਨਹੀਂ ਲਗਦੇ।
-ਕਰਨੈਲ ਸਿੰਘ ਰਾਮਗੜ੍ਹ, ਸੰਪਰਕ : 79864-99563