ਸਰਦੀਆਂ ‘ਚ ਹੱਥ-ਪੈਰ ਸੁੱਜਣ ਤੇ Skin Problems ਤੋਂ ਬਚਣ ਲਈ ਮਾਹਿਰਾਂ ਦੀ ਸਲਾਹ
Published : Dec 17, 2019, 3:01 pm IST
Updated : Apr 9, 2020, 11:34 pm IST
SHARE ARTICLE
Skin Problems in winter
Skin Problems in winter

ਸਰਦੀਆਂ ਸ਼ੁਰੂ ਹੁੰਦੇ ਹੀ ਸਾਡੀ ਚਮੜੀ ਰੁੱਖੀ ਹੋ ਜਾਂਦੀ ਹੈ। ਚਮੜੀ ਦੇ ਰੁੱਖੇਪਨ ਨੂੰ ਦੂਰ ਕਰਨ ਲਈ ਅਕਸਰ ਅਸੀਂ ਵੱਖ-ਵੱਖ ਤਰੀਕਿਆਂ ਨੂੰ ਅਜ਼ਮਾਉਂਦੇ ਹਨ।

ਚੰਡੀਗੜ੍ਹ: ਸਰਦੀਆਂ ਸ਼ੁਰੂ ਹੁੰਦੇ ਹੀ ਸਾਡੀ ਚਮੜੀ ਰੁੱਖੀ ਹੋ ਜਾਂਦੀ ਹੈ। ਚਮੜੀ ਦੇ ਰੁੱਖੇਪਨ ਨੂੰ ਦੂਰ ਕਰਨ ਲਈ ਅਕਸਰ ਅਸੀਂ ਵੱਖ-ਵੱਖ ਤਰੀਕਿਆਂ ਨੂੰ ਅਜ਼ਮਾਉਂਦੇ ਹਨ। ਚਮੜੀ ਸਾਡੀਆਂ ਗਿਆਨ ਇੰਦਰੀਆਂ ਵਿਚ ਬਹੁਤ ਅਹਿਮ ਮੰਨੀ ਜਾਂਦੀ ਹੈ ਤੇ ਸਰਦੀਆਂ ਦਾ ਮੌਸਮ ਇਸ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ। ਇਸੇ ਕਾਰਨ ਸਰਦੀਆਂ ਸ਼ੁਰੂ ਹੁੰਦਿਆਂ ਹੀ ਹਰ ਕਿਸੇ ਨੂੰ ਅਪਣੀ ਚਮੜੀ ਦੀ ਫਿਕਰ ਲੱਗ ਜਾਂਦੀ ਹੈ।

ਚਮੜੀ ਦੀ ਦੇਖਭਾਲ ਅਤੇ ਸਰਦੀਆਂ ਵਿਚ ਹੋਣ ਵਾਲੀਆਂ ਕਈ ਸਮੱਸਿਆਵਾਂ ਦੇ ਸੰਦਰਭ ਵਿਚ ਸਪੋਕਸਮੈਟ ਟੀਵੀ ਵੱਲੋਂ ਚਮੜੀ ਰੋਗਾਂ ਦੇ ਮਾਹਿਰ ਡਾਕਟਰ ਪਰਮਜੀਤ ਸਿੰਘ ਵਾਲੀਆ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਡਾਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਸਰਦੀਆਂ ਵਿਚ ਚਮੜੀ ਦੇ ਖੁਸ਼ਕ ਹੋਣ ਦਾ ਕਾਰਨ ਵਾਤਾਵਰਨ ਦਾ ਖੁਸ਼ਕ ਹੋਣਾ ਹੈ।

Dr Paramjeet SinghDr Paramjeet Singh

ਇਸ ਤੋਂ ਬਚਣ ਲਈ ਸਾਨੂੰ ਨਹਾਉਣ ਤੋਂ ਬਾਅਦ ਅਪਣੇ ਸਰੀਰ ‘ਤੇ ਤੇਲ ਜਾਂ emollient ਲਗਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇਕਰ ਇਸ ਰੁੱਤ ਦੇ ਫਲਾਂ ਦਾ ਜ਼ਿਆਦਾ ਸੇਵਨ ਕੀਤਾ ਜਾਵੇ ਤਾਂ ਚਮੜੀ ਠੀਕ ਰਹਿੰਦੀ ਹੈ। ਭਾਵ ਜੋ ਲੋਕ ਸਰਦੀਆਂ ਵਿਚ ਫਲਾਂ ਦਾ ਜ਼ਿਆਦਾ ਸੇਵਨ ਕਰਨਗੇ, ਅਪਣੇ ਸਰੀਰ ਨੂੰ moisturize ਕਰਨਗੇ ਤੇ ਜ਼ਿਆਦਾ ਗਰਮ ਪਾਣੀ ਨਾਲ ਨਹੀਂ ਨਹਾਉਣਗੇ, ਉਹਨਾਂ ਦੀ ਚਮੜੀ ਠੀਕ ਰਹੇਗੀ।

ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਰੁੱਖੇਪਨ ਦੇ ਨਾਲ-ਨਾਲ ਚਮੜੀ ਦਾ ਰੰਗ ਕਾਲਾ ਵੀ ਹੋ ਜਾਂਦਾ ਹੈ। ਜਿਹੜੇ ਲੋਕਾਂ ਦੀ ਪੂਰੀ ਚਮੜੀ ਕਾਲੀ ਹੋ ਜਾਂਦੀ ਹੈ ਉਹ ਖੁਸ਼ਕੀ ਨਾਲ ਹੁੰਦੀ ਹੈ ਪਰ ਜਿਹੜੇ ਲੋਕਾਂ ਦੇ ਸਿਰਫ ਹੱਥ, ਪੈਰ ਜਾਂ ਮੂੰਹ ਹੀ ਕਾਲਾ ਹੁੰਦਾ ਹੈ ਉਸ ਦਾ ਕਾਰਨ ਜ਼ਿਆਦਾ ਧੁੱਪ ਵਿਚ ਬੈਠਣਾ ਹੈ। ਇਸ ਦੇ ਉਪਾਅ ਦੇ ਤੌਰ ‘ਤੇ ਉਹਨਾਂ ਦੱਸਿਆ ਕਿ ਜਦੋਂ ਵੀ ਤੁਸੀਂ ਧੁੱਪ ਵਿਚ ਬੈਠਦੇ ਹੋ ਤਾਂ ਧੁੱਪ ਵੱਲ ਪਿੱਠ ਕਰਕੇ ਬੈਠੋ।

ਇਸ ਦੇ ਨਾਲ ਹੀ ਉਹਨਾਂ ਨੇ ਜ਼ਿਆਦਾ emollient ਦੀ ਵਰਤੋਂ ਕਰਨ ਦੀ ਵੀ ਸਲਾਹ ਦਿੱਤੀ ਹੈ। ਡਾਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਠੰਢ ਕਾਰਨ ਹੱਥਾਂ ਪੈਰਾਂ ਦੀਆਂ ਉਂਗਲੀਆਂ ਸੁੱਜ ਜਾਂਦੀਆਂ ਹਨ ਅਤੇ ਉਹਨਾਂ ‘ਤੇ ਖਾਰਿਸ਼ ਹੋਣ ਲੱਗਦੀ ਹੈ। ਉਹਨਾਂ ਦੱਸਿਆ ਕਿ ਜਦੋਂ ਜ਼ਿਆਦਾ ਠੰਢ ਹੁੰਦੀ ਹੈ ਤਾਂ ਖੂਨ ਦੀ ਸਪਲਾਈ ਘੱਟ ਹੋ ਜਾਂਦੀ ਹੈ। ਧਿਆਨ ਨਾਲ ਦੇਖਿਆ ਜਾਵੇ ਤਾਂ ਇਹ ਥਾਂ ਨੀਲੀ ਵੀ ਹੋ ਜਾਂਦੀ ਹੈ।

ਅਜਿਹਾ ਉਹਨਾਂ ਲੋਕਾਂ ਨਾਲ ਹੁੰਦਾ ਹੈ ਜੋ ਠੰਢ ਵਿਚ ਸਕੂਟਰ ਜਾਂ ਮੋਟਰਸਾਈਕਲ ਚਲਾਉਂਦੇ ਹਨ ਅਤੇ ਠੰਢੇ ਪਾਣੀ ਵਿਚ ਭਾਂਡੇ ਜਾਂ ਕੱਪੜੇ ਧੋਂਦੇ ਹਨ। ਉਹਨਾਂ ਕਿਹਾ ਕਿ ਇਸ ਦੇ ਉਪਾਅ ਵਜੋਂ ਨਵੰਬਰ ਮਹੀਨੇ ਦੀ ਸ਼ੁਰੂਆਤ ਤੋਂ ਹੀ ਕੋਸੇ ਪਾਣੀ ਵਿਚ ਕੰਮ ਕਰਨਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਇਹ ਖਾਰਸ਼ ਉਸ ਸਮੇਂ ਨਹੀਂ ਹੁੰਦੀ ਜਦੋਂ ਉਹ ਲੋਕ ਠੰਢੇ ਪਾਣੀ ਵਿਚ ਕੰਮ ਕਰਦੇ ਹਨ।

Dr Paramjeet SinghDr Paramjeet Singh

ਇਹ ਖਾਰਸ਼ ਉਸ ਸਮੇਂ ਹੁੰਦੀ ਹੈ ਜਦੋਂ ਉਹ ਲੋਕ ਰਜਾਈ ਜਾਂ ਕੰਬਲ ਵਿਚ ਹੁੰਦੇ ਹਨ। ਕਿਉਂਕਿ ਉਸ ਸਮੇਂ ਗਰਮੀ ਨਾਲ ਹੱਥਾਂ-ਪੈਰਾਂ ਦੇ ਖੂਨ ਦੀ ਸਪਲਾਈ ਵਧ ਜਾਂਦੀ ਹੈ ਅਤੇ ਖਾਰਸ਼ ਜਾਂ ਦਰਦ ਹੋਣ ਲੱਗ ਜਾਂਦਾ ਹੈ। ਉਸ ਤੋਂ ਬਾਅਦ ਮਰੀਜ਼ ਅਪਣੇ ਹੱਥ ਪੈਰ ਬਾਹਰ ਕੱਢਦਾ ਹੈ ਤਾਂ ਜੋ ਖਾਰਸ਼ ਬੰਦ ਹੋ ਜਾਵੇ ਤੇ ਖਾਰਿਸ਼ ਬੰਦ ਵੀ ਹੋ ਜਾਂਦੀ ਹੈ। ਪਰ ਇਸ ਦੇ ਨਾਲ ਹੀ ਇਹ ਸਮੱਸਿਆ ਹੋਰ ਵਧ ਜਾਂਦੀ ਹੈ।

ਅਜਿਹੇ ਵਿਚ ਉਹਨਾਂ ਨੂੰ ਅਪਣੇ ਹੱਥਾਂ-ਪੈਰਾਂ ਨੂੰ ਗਰਮ ਰੱਖਣਾ ਚਾਹੀਦਾ ਹੈ ਅਤੇ ਕੋਸੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਡਾਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਤਰੀਕਿਆਂ ਨੂੰ ਸਰਦੀ ਦੀ ਸ਼ੁਰੂਆਤ ਵਿਚ ਹੀ ਸ਼ੁਰੂ ਕਰਨਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਜੇਕਰ ਹਰ ਸਾਲ ਸਰਦੀਆਂ ਵਿਚ ਇਹ ਸਮੱਸਿਆ ਹੋਵੇ ਤਾਂ ਹੱਥਾਂ-ਪੈਰਾਂ ਦੀਆਂ ਉਂਗਲੀਆਂ ਪਰਮਾਨੈਂਟ ਕਾਲੀਆਂ ਹੋ ਜਾਂਦੀਆਂ ਹਨ, ਇਸ ਲਈ ਇਸ ਤੋਂ ਪਹਿਲਾਂ ਹੀ ਪਰਹੇਜ਼ ਕਰਨਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਇਹਨਾਂ ਸਮੱਸਿਆਵਾਂ ਲਈ ਕਿਸੇ ਵੀ ਦਵਾਈ ਦੀ ਲੋੜ ਨਹੀਂ ਹੁੰਦੀ। ਜ਼ਿਆਦਾ ਸ਼ਿਕਾਇਤ ਹੋਣ ‘ਤੇ ਹੀ ਉਹਨਾਂ ਨੂੰ ਮਾਹਿਰਾਂ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਇਕ ਆਮ ਆਦਮੀ ਨੂੰ ਅਪਣੇ ਚੇਹਰੇ ‘ਤੇ ਕੁਝ ਵੀ ਲਗਾਉਣ ਦੀ ਲੋੜ ਨਹੀਂ ਹੁੰਦੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement