
ਜਾਣੋ ਬੁੱਲ੍ਹ ਫਟਣ ਦੇ ਕਾਰਨ ਅਤੇ ਇਲਾਜ਼
ਖਰਾਬ ਬੁੱਲ੍ਹ ਖ਼ਾਸ ਕਰਕੇ ਸਰਦੀਆਂ ਵਿੱਚ ਬਹੁਤ ਜ਼ਿਆਦਾ ਤੰਗ ਕਰਦੇ ਹਨ। ਕਈ ਵਾਰ ਹਾਲਤ ਇੰਨੀ ਖਰਾਬ ਹੋ ਜਾਂਦੀ ਹੈ ਕਿ ਉਨ੍ਹਾਂ ਚੋਂ ਲਹੂ ਵੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਆਪਣੇ ਚਿਹਰੇ ਦੀ ਸਿਹਤ ਅਤੇ ਸੁੰਦਰਤਾ ਦੇ ਅਨੁਸਾਰ ਬੁੱਲ੍ਹਾਂ ਦਾ ਫਟਣਾ ਚੰਗੀ ਗੱਲ ਨਹੀਂ ਹੈ। ਬੁੱਲ੍ਹਾਂ ਫਟਣ ਦੇ ਮੁੱਖ ਕਾਰਨ ਹਨ- ਮੌਸਮ, ਖ਼ਾਸ ਕਰਕੇ ਸਰਦਿਆਂ ਆਉਣੀਆਂ, ਬੁੱਲ੍ਹਾਂ ਤੇ ਬਹੁਤ ਜ਼ਿਆਦਾ ਜੀਭ ਫੇਰਨਾ, ਕੁਝ ਦਵਾਈਆਂ ਜੋ ਚਮੜੀ ਨੂੰ ਖੁਸ਼ਕ ਬਣਾਉਂਦੀਆਂ ਹਨ, ਕੋਈ ਇੰਨਫੈਕਸ਼ਨ, ਇਸ ’ਚ ਬੁੱਲ੍ਹਾਂ ਦੇ ਕਿਨਾਰੇ ਫਟ ਜਾਂਦੇ ਹਨ, ਸ਼ਰਾਬ ਪੀਣ ਦੀਆਂ ਆਦਤਾਂ ਵੀ ਇਸ ਦਾ ਕਾਰਨ ਹੋ ਸਕਦੀਆਂ ਹਨ
Severed Lips
ਬੁੱਲ੍ਹ ਫਟਣ ਦੇ ਲੱਛਣ- ਆਮ ਤੌਰ ਤੇ ਸੁੱਕੇ ਬੁੱਲ੍ਹਾਂ ਦਾ ਇਲਾਜ ਘਰੇਲੂ ਉਪਚਾਰਾਂ ਜਾਂ ਸਧਾਰਣ ਦਵਾਈਆਂ ਨਾਲ ਕੀਤਾ ਜਾਂਦਾ ਹੈ ਪਰ ਜੇ ਬੁੱਲ੍ਹਾਂ ਦੀ ਖੁਸ਼ਕੀ ਕਾਰਨ ਇਹ ਫਟਣ ਲੱਗ ਜਾਣ ਤਾਂ ਤੁਹਾਨੂੰ ਚਮੜੀ ਦੇ ਮਾਹਰ ਨੂੰ ਤੁਰੰਤ ਸੰਪਰਕ ਕਰ ਲੈਣਾ ਚਾਹੀਦਾ ਹੈ। ਬੁੱਲ੍ਹ ਫਟਣ ਦੇ ਲੱਛਣ ਹਨ ਖੁਸ਼ਕੀ, ਪਾਪੜੀਆਂ ਬਣਨਾ, ਪਰਤਾਂ ਬਣਨੀਆਂ, ਜ਼ਖ਼ਮ, ਸੋਜਸ, ਤਰੇੜਾਂ, ਖੂਨ ਵਗਣਾ, ਬੁੱਲ੍ਹਾਂ ਦੇ ਫਟਣ ਦੇ ਕਾਰਨ ਹਨ
Severed Lips
ਸਾਡੇ ਬੁੱਲ੍ਹਾਂ ’ਚ ਚਮੜੀ ਵਰਗੀ ਤੇਲ ਦੀਆਂ ਗ੍ਰੰਥੀਆਂ ਨਹੀਂ ਹੁੰਦੀਆਂ। ਇਸ ਤੋਂ ਸਪਸ਼ਟ ਹੈ ਕਿ ਬੁੱਲ ਸੁੱਕਣ ਦੀ ਸਭ ਤੋਂ ਵੱਧ ਸੰਭਾਵਨਾ ਹੈ। ਸਰਦਿਆਂ ਦੇ ਮੌਸਮ ਵਾਂਗ ਨਮੀ ਦੀ ਘਾਟ ਸਥਿਤੀ ਨੂੰ ਹੋਰ ਖਰਾਬ ਕਰ ਦਿੰਦੀ ਹੈ। ਇਹੋ ਸਥਿਤੀ ਬਲਦੀ ਗਰਮੀ ਦੌਰਾਨ ਵੀ ਹੋ ਸਕਦੀ ਹੈ। ਡੀਹਾਈਡਰੇਸ਼ਨ ਜਾਂ ਕੁਪੋਸ਼ਣ ਨਾਲ ਗ੍ਰਸਤ ਲੋਕਾਂ ਨੂੰ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Severed Lips
ਕਿਵੇਂ ਹੋਵੇ ਇਲਾਜ- ਸਭ ਤੋਂ ਪਹਿਲਾਂ ਇਹ ਕਰਨਾ ਹੈ ਕਿ ਤੁਹਾਡੇ ਬੁੱਲ੍ਹਾਂ ਨੂੰ ਕਾਫ਼ੀ ਨਮੀ ਮਿਲੇ। ਉਮਰ ਦੇ ਨਾਲ ਇਨ੍ਹਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ। ਨਮੀ ਨੂੰ ਸੁਰੱਖਿਅਤ ਕਰਨ ਦੇ ਢੰਗ-ਸਾਰਾ ਦਿਨ ਬੁੱਲ੍ਹਾਂ 'ਤੇ ਲਿੱਪ-ਬਾਮ ਲਗਾਓ, ਬਾਹਰ ਜਾਣ ਤੋਂ ਪਹਿਲਾਂ ਘੱਟੋ ਘੱਟ ਐਸਪੀਐੱਫ 15 ਦਾ ਲਿੱਪ ਬਾਮ ਲਗਾਓ। ਜ਼ਿਆਦਾ ਪਾਣੀ ਪੀਓ, ਘਰ ਤੇ ਹਿਊਮਿਡੀਫਾਇਰ ਦੀ ਵਰਤੋਂ, ਸਰਦੀਆਂ ਤੋਂ ਬਚਾਅ, ਸਿੱਧੀ ਧੁੱਪ ਤੋਂ ਬਚੋ, ਸਨਸਕ੍ਰੀਨ ਦੀ ਵਰਤੋਂ ਕਰੋ
Severed Lips
ਕਿਹੜੇ ਲਿੱਪ-ਬਾਮ ਤੋਂ ਬਚੀਏ- ਮੈਂਥੋਲ ਜਾਂ ਪੁਦੀਨੇ ਦੇ ਸੁਆਦ ਵਾਲੇ ਲਿੱਪ-ਬਾਮ ਦੀ ਵਰਤੋਂ ਨਾ ਕਰੋ। ਇਹ ਤੁਹਾਨੂੰ ਥੋੜੇ ਸਮੇਂ ਲਈ ਠੰਡਕ ਦੇਵੇਗਾ ਪਰ ਪੁਦੀਨੇ ਦਾ ਮੁੱਢਲਾ ਸੁਭਾਅ ਸੁੱਕਣਾ ਹੈ ਤੇ ਇਹ ਤੁਹਾਡੇ ਫਟੇ ਹੋਏ ਬੁੱਲ੍ਹਾਂ ਦੀ ਸਮੱਸਿਆ ਨੂੰ ਹੋਰ ਵਧਾਏਗਾ। ਇਨ੍ਹਾਂ ਤੋਂ ਮਿਲੇਗਾ ਲਾਭ-ਪੈਟਰੋਲੀਅਮ ਜੈਲੀ, ਲੈਨੋਲੀਨ, ਬੀਸਵੈਕਸ. ਸੈਰਾਮਾਈਡਸ