Punjabi Culture News: ਪੰਜਾਬੀ ਸਭਿਆਚਾਰ ਵਿਚੋਂ ਅਲੋਪ ਹੋਇਆ ਕੂੰਡਾ, ਘੋਟਣਾ

By : GAGANDEEP

Published : Dec 17, 2023, 7:16 am IST
Updated : Dec 17, 2023, 8:03 am IST
SHARE ARTICLE
Kunda, Ghotna disappeared from Punjabi culture news in punjabi
Kunda, Ghotna disappeared from Punjabi culture news in punjabi

Punjabi Culture News: ਹੁਣ ਦੇ ਮਸ਼ੀਨਰੀ ਤੇ ਤੇਜ਼ ਤਰਾਰ ਯੁੱਗ ਵਿਚ ਕੂੰਡੇ ਘੋਟਣੇ ਦੀ ਵਰਤੋਂ ਘੱਟ ਗਈ ਹੈ...

Kunda, Ghotna disappeared from Punjabi culture news in punjabi : ਪੰਜਾਬੀ ਸਭਿਆਚਾਰ ਵਿਚੋਂ ਅਲੋਪ ਹੋਇਆ ਕੂੰਡਾ, ਘੋਟਣਾਪੰਜਾਬੀ ਸਭਿਆਚਾਰ ਵਿਚ ਕਣਕ, ਮੱਕੀ, ਬਾਜਰਾ, ਗੁੜ, ਘਿਉ, ਦਹੀਂ, ਪੀਣ ਵਾਸਤੇ ਦੁੱਧ ਲੱਸੀ ਦੀ ਆਮ ਅਹਿਮੀਅਤ ਰਹੀ ਹੈ। ਪੌਸਟਿਕ ਸਬਜ਼ੀਆਂ ਨਾਲ ਪੰਜਾਬੀ ਸਿਹਤਮੰਦ ਰਹਿੰਦੇ ਸੀ। ਰਾਤ ਦੇ ਖਾਣੇ ਵਿਚ ਦਾਲ, ਚੌਲ, ਕੜ੍ਹੀ, ਕਾਲੇ ਛੋਲਿਆਂ ਦੀ ਸਬਜ਼ੀ ਪਸੰਦ ਕੀਤੀ ਜਾਂਦੀ ਸੀ। ਹਰੀਆਂ ਸਬਜ਼ੀਆਂ ਵਿਚ ਟੀਂਡੇ, ਕੱਦੂ, ਭਿੰਡੀ, ਸ਼ਲਗਮ, ਕਾਲੀ ਤੋਰੀ, ਗੋਭੀ, ਗਾਜਰਾਂ,ਬੇਗਨ ਆਦਿ ਪੰਜਾਬੀ ਖ਼ੁਰਾਕ ਵਿਚ ਸ਼ਾਮਲ ਸੀ।

ਜਦੋਂ ਭੁੱਖ ਲਗਦੀ ਗਾਜਰਾਂ, ਮੁੂਲੀ, ਸ਼ਲਗਮ ਪੁੱਟ ਕੇ ਖਾਹ ਲੈਣੇ, ਕੱਚੀਆਂ ਅੰਬੀਆਂ, ਅੰਬ ਤੋੜ ਕੇ ਖਾਹ ਲੈਣੇ, ਖ਼ਰਬੂਜ਼ੇ, ਹਦਵਾਣੇ ਵਾੜੇ ਵਿਚੋਂ ਤੋੜ ਖਾ ਲੈਣੇ। ਸਾਡੇ ਮਾਤਾ ਜੀ ਚੋਂਕੇ ਵਿਚ ਬੈਠ ਚੁੱਲ੍ਹੇ ਵਿਚ ਰੋਟੀਆਂ ਤਵੇ ਤੇ ਪਾਥੀਆਂ ਜਾਂ ਬਾਲਣ ਦੀ ਅੱਗ ਬਾਲ ਪਕਾਉਂਦੇ ਸੀ। ਅਸੀਂ ਬੱਚੇ ਲੋਕ ਪੀੜ੍ਹੀ ਜਾਂ ਬੋਰੀ ’ਤੇ ਬੈਠ ਗਰਮ ਗਰਮ ਫੁਲਕੇ ਸਬਜ਼ੀ ਦਾਲ ਜੋ ਕੂੰਡੇ, ਘੋਟਣੇ ਨਾਲ ਪੀਸ ਲੂਣਦਾਨੀ ਵਿਚੋਂ ਪਏ ਪਦਾਰਥਾਂ ਨਾਲ ਬਣਦੀ ਸੀ ਛਕਦੇ ਸੀ। ਬੀਜੀ ਕਾੜਨੇ ਤੇ ਦੁੱਧ, ਤੌੜੀ ਵਿਚ ਸਾਗ ਚੁਲ੍ਹੇ ਉਪਰ ਰੱਖ ਬਣਾਉਂਦੇ ਸੀ। ਜਦੋਂ ਸਾਗ ਵਿਚ ਮੱਖਣ ਪਾ ਮੱਕੀ ਦੀ ਰੋਟੀ ਨਾਲ ਖਾਂਦੇ ਸੀ ਬੜਾ ਸੰਵਾਦ ਲਗਦਾ ਸੀ, ਕਾੜ੍ਹਨੇ ਦੇ ਦੁੱਧ ਤੇ ਮਲਾਈ ਦਾ ਤਾਂ ਕੀ ਕਹਿਣਾ ਸੀ। ਉਂਗਲੀਆਂ ਚਟਦੇ ਰਹਿ ਜਾਈਦਾ ਸੀ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (17 ਦਸੰਬਰ 2023)  3)  

ਮੈ ਇਥੇ ਰਸੋਈ ਨਾਲ ਹੀ ਸਬੰਧਤ ਮੇਨ ਅੰਗ ਕੂੰਡੇ, ਘੋਟਣੇ ਦੀ ਗੱਲ ਕਰ ਰਿਹਾ ਹਾਂ। ਮੁਢ ਕਦੀਮ ਤੋਂ ਹੀ ਰਸੋਈ ਘਰ ਦੇ ਵਰਤੇ ਜਾਣ ਵਾਲੇ ਬਹੁਤੇ ਖਾਣ ਵਾਲੇ ਪਦਾਰਥ ਕੁਦਰਤੀ ਤੌਰ ’ਤੇ ਸਾਬਤ ਰੂਪ ਵਿਚ ਖੇਤਾਂ ਵਿਚ ਉਗਾ ਕੇ ਪ੍ਰਾਪਤ ਕੀਤੇ ਜਾਂਦੇ ਸਨ। ਜਿਨ੍ਹਾਂ ਨੂੰ ਧੁੱਪ ਵਿਚ ਸੁਕਾ ਕੇ ਕੂੰਡੇ ਘੋਟਣੇ ਰਾਹੀਂ ਕੁੱਟ ਕੇ ਪੀਸ ਲਿਆ ਜਾਂਦਾ ਸੀ। ਰਸੋਈ ਵਿਚ ਲੂਣਦਾਨੀ ਵਿਚੋਂ ਕੱਢ ਬਣਨ ਵਾਲੀਆਂ ਸਬਜ਼ੀਆਂ ਦਾਲਾਂ ਵਿਚ ਵਰਤ ਲਿਆ ਜਾਂਦਾ ਸੀ। ਲੂਣਦਾਨੀ ਦੀ ਰਸੋਈ ਵਿਚ ਹਰਬਲ ਦੀ ਦੁਕਾਨ ਵਾਂਗ ਸਰਦਾਰੀ ਸੀ ਜਿਸ ਵਿਚ ਲੂਣ, ਮਿਰਚ, ਮਸਾਲਾ ਹਲਦੀ, ਕਾਲੀ ਮਿਰਚ, ਜੈਫਲ, ਛੋਟੀ ਤੇ ਵੱਡੀ ਇਲਾਇਚੀ, ਮਲੱਠੀ, ਸੁੰਡ, ਹਿੰਗ, ਜਵੈਤਰੀ ਆਦਿ ਸਾਬਤ ਹੁੰਦੀਆਂ ਸਨ ਜਿਨ੍ਹਾਂ ਨੂੰ ਲੋੜ ਮੁਤਾਬਕ ਕੂੰਡੇ ਘੋਟਣੇ ਨਾਲ ਪੀਸ ਲਿਆ ਜਾਂਦਾ ਸੀ। ਕੂੰਡੇ ਘੋਟਣੇ ਦੀ ਰਸੋਈ ਵਿਚ ਇਕ ਅਹਿਮ ਅਹਿਮੀਅਤ ਸੀ ਤੇ ਸਰਦਾਰੀ ਸੀ। ਹੁਣ ਦੇ ਮਸ਼ੀਨਰੀ ਤੇ ਤੇਜ਼ ਤਰਾਰ ਯੁੱਗ ਵਿਚ ਕੂੰਡੇ ਘੋਟਣੇ ਦੀ ਵਰਤੋਂ ਘੱਟ ਗਈ ਹੈ। ਸ਼ਹਿਰੀ ਖੇਤਰ ਵਿਚ ਗਰਾਈਂਡਰ ਤੇ ਮਿਕਸੀ ਦੀ ਵਰਤੋਂ ਹੋਣ ਲੱਗ ਪਈ ਹੈ। 

ਇਹ ਵੀ ਪੜ੍ਹੋ: Nijji Diary De Panne : ਸ਼ਰਾਬ ਪੀ ਲਉ ਤਾਂ 10 ਹਜ਼ਾਰ ਡਾਲਰ ਦਾ ਚੈੱਕ ਲੈ ਲਉ ਨਹੀਂ ਤਾਂ ਸਿਰਫ਼ ਪੰਜ ਸੌ ਡਾਲਰ ਹੀ ਮਿਲੇਗਾ

ਦੁਕਾਨਾਂ ਤੋਂ ਪੀਸੇ ਪਸਾਏ ਮਸਾਲੇ ਮਿਲ ਜਾਂਦੇ ਹਨ ਜੋ ਰਸੋਈ ਵਿਚ ਰੱਖੀ ਲੂਣਦਾਨੀ ਵਿਚ ਸੀਮਤ ਹੋ ਕੇ ਰਹਿ ਗਏ ਹਨ ਪਰ ਪਿੰਡਾਂ ਵਿਚ ਅਜੇ ਵੀ ਦਾਲ ਸਬਜ਼ੀਆਂ ਆਦਿ ਵਿਚ ਮਸਾਲੇ ਪਾਉਣ ਤੇ ਚਟਣੀ ਆਦਿ ਲਈ ਕੂੰਡੇ ਘੋਟਣੇ ਦੀ ਵਰਤੋਂ ਹੁੰਦੀ ਹੈ। ਕੂੰਡਾ ਪੱਥਰ ਜਾਂ ਚੀਕਣੀ ਮਿੱਟੀ ਦਾ ਬਣਿਆ ਹੁੰਦਾ ਹੈ। ਕੂੰਡੇ ਦਾ ਸਾਥੀ ਘੋਟਣਾ ਨਿੰਮ ਦੀ ਸਖ਼ਤ ਲੱਕੜ ਦਾ ਬਣਿਆ ਹੁੰਦਾ ਸੀ। ਪਹਿਲੇ ਸਮੇਂ ਵਿਚ ਠੰਡਿਆਈ, ਸੱਤੂ, ਭੁੱਗਾ ਆਦਿ ਵੀ ਕੂੰਡੇ ਘੋਟਣੇ ਨਾਲ ਘੋਟਿਆ ਜਾਂਦਾ ਸੀ। ਸਾਡੇ ਤਾਏ ਨਾਲ ਨਿਹੰਗ ਸਿੰਘ ਅਖੰਡ ਪਾਠ ਕਰਦਾ ਸੀ।

ਉਹ ਬਦਾਮਾਂ ਦੀ ਸਰਦਾਈ ਕਈ ਪਦਾਰਥ ਪਾ ਕੇ ਕੂੰਡੇ ਘੋਟਣੇ ਰਾਹੀਂ ਤਿੰਨ ਚਾਰ ਘੰਟੇ ਲਾ ਕੇ ਘੋਟ ਕੇ ਬਣਾਉਂਦਾ ਸੀ। ਅਸੀਂ ਬੱਚੇ ਲੋਕ ਵੀ ਸਰਦਾਈ ਤਿਆਰ ਹੋਣ ਤੋਂ ਬਾਅਦ ਗਲਾਸ ਅੱਗੇ ਕਰ ਦਿੰਦੇ ਸੀ। ਗਲਾਸ ਭਰ ਬੜੇ ਮਜ਼ੇ ਨਾਲ ਸਵਾਦ ਨਾਲ ਪੀਂਦੇ ਸੀ। ਇਕ ਦਿਨ ਨਵਾਂ ਪਾਠੀ ਆਇਆ ਉਸ ਨੇ ਵੀ ਗਲਾਸ ਅੱਗੇ ਕਰ ਦਿਤਾ ਜੋ ਉਹ ਸਰਦਾਈ ਦਾ ਭਰਿਆ ਗਲਾਸ ਇਕੋ ਡੀਕ ਨਾਲ ਪੀ ਗਿਆ। ਨਿਹੰਗ ਸਿੰਘ ਨੇ ਉਸ ਨੂੰ ਫਟਕਾਰ ਲਗਾਈ। ਮੈਂ ਕਿੰਨੀ ਮਿਹਨਤ ਨਾਲ ਸਰਦਾਈ ਤਿਆਰ ਕੀਤੀ ਹੈ ਤੂੰ ਇਕੋ ਸਾਹੇ ਪੀ ਗਿਆ ਹੈਂ, ਇਸ ਦਾ ਸਵਾਦ ਵੀ ਨਹੀਂ ਚਖਿਆ। ਇਸ ਤੋਂ ਕੂੰਡੇ, ਘੋਟਣੇ ਦੀ ਮਹੱਤਤਾ ਦਾ ਪਤਾ ਲਗਦਾ ਹੈ।

ਜੋ ਕੂੰਡਾ, ਘੋਟਣਾ ਰਸੋਈ ਦਾ ਮਹੱਤਵਪੂਰਨ ਅੰਗ ਸੀ ਤੇ ਇਸ ਦੀ ਰਸੋਈ, ਚੁੱਲ੍ਹੇ ਵਿਚ ਹੁਣ ਦੇ ਮਿਕਸੀ, ਗਰਾਈਂਡਰ ਵਾਂਗ ਅਹਿਮ ਹਿੱਸਾ ਸੀ। ਰਸੋਈ ਦਾ ਹਾਰ ਸ਼ਿੰਗਾਰ ਸੀ। ਇਸ ਨਾਲ ਕਸਰਤ ਹੁੰਦੀ ਸੀ, ਸਰੀਰ ਤੰਦਰੁਸਤ ਰਹਿੰਦਾ ਸੀ, ਬੀਮਾਰੀ ਨੇੜੇ ਨਹੀਂ ਆਉਂਦੀ ਸੀ। ਲੋੜ ਹੈ ਨਵੀਂ ਪੀੜ੍ਹੀ ਨੂੰ ਅਪਣੇ ਸਭਿਆਚਾਰ ਨਾਲ ਜੋੜਨ ਦੀ ਜੋ ਕੂੰਡਾ, ਘੋਟਣਾ ਵਰਗੇ ਹੋਰ ਕਈ ਲਫ਼ਜ਼ਾਂ ਤੋਂ ਅਣਜਾਣ ਹੈ।
-ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸ਼ਨ। 9878600221

 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement