
ਬਲਦਾਂ ਜਾਂ ਸੰਢਿਆਂ ਦੇ ਗਲ ਨੂੰ ਜੂਲੇ ਨੂੰ ਜੋੜਿਆ ਜਾਂਦਾ ਸੀ।
ਜਦੋਂ ਮੈਂ ਛੋਟੇ ਸੀ ਉਸ ਸਮੇਂ ਪਿੰਡਾਂ ਵਿਚ ਢੋਆ-ਢੁਆਈ ਦੇ ਸਮਾਨ ਲਈ ਬਹੁਤ ਘੱਟ ਸਾਧਨ ਹੋਇਆ ਕਰਦੇ ਸਨ। ਉਨ੍ਹਾਂ ਸਮਿਆਂ ਵਿਚ ਗੱਡਾ ਹੀ ਇਕ ਅਜਿਹਾ ਸਾਧਨ ਸੀ ਜੋ ਢੋਆ ਢੁਆਈ ਲਈ ਕਿਸਾਨ,ਵਪਾਰੀ ਅਤੇ ਆਮ ਬੰਦੇ ਦੇ ਕੰਮ ਆਉਦਾ ਸੀ। ਗੱਡੇ ਨੂੰ ਚਲਾਉਣ ਵਾਲੇ ਬੰਦੇ ਨੂੰ ਗਾਡੀ ਕਿਹਾ ਜਾਂਦੀ ਸੀ। ਸਵਾਰੀਆਂ ਲਈ ਪਿੰਡਾਂ ਵਿਚ ਟਾਂਵੇ ਟਾਂਵੇ ਟਾਂਗੇ ਹੁੰਦੇ ਸਨ ਜੋ ਸਿਰਫ਼ ਵੱਡੇ ਅੱਡਿਆਂ ’ਤੇ ਹੀ ਮਿਲਦੇ ਸੀ।
Cart
ਬਲਦਾਂ ਜਾਂ ਸੰਢਿਆਂ ਦੇ ਗਲ ਨੂੰ ਜੂਲੇ ਨੂੰ ਜੋੜਿਆ ਜਾਂਦਾ ਸੀ। ਜੂਲੇ ਨੂੰ ਚਮੜੇ ਦੇ ਰੱਸੇ ਨਾਲ ਬੰਨਿ੍ਹਆ ਜਾਂਦਾ ਸੀ। ਗੱਡੇ ਨੂੰ ਚਲਾਉਣ ਲਈ ਲੱਕੜ ਦੇ ਦੋ ਪਹੀਏ ਜੋ ਧੁਰੇ ਨਾਲ ਜੁੜੇ ਹੁੰਦੇ ਸਨ। ਗੱਡਾ ਰਵਾਂ ਰਹੇ ਇਸ ਲਈ ਉਸ ਦੇ ਪਹੀਆਂ ਨੂੰ ਅਕਸਰ ਗਰੀਸ ਦਿਤੀ ਜਾਂਦੀ ਸੀ। ਕਈ ਵਾਰੀ ਮੱਖਣ ਨਾਲ ਵੀ ਚੋਪੜਿਆ ਜਾਂਦਾ ਸੀ ਤਾਂ ਜੋ ਪਹੀਏ ਅਸਾਨੀ ਨਾਲ ਤੁਰੇ ਜਾਣ ਤੇ ਕੋਈ ਰੁਕਾਵਟ ਨਾ ਆਵੇ ਜਿਸ ਨਾਲ ਬਲਦਾਂ ਨੂੰ ਵੀ ਤੁਰਨ ਵੇਲੇ ਅਸਾਨੀ ਰਹੇ ਅਤੇ ਉਨ੍ਹਾਂ ਦਾ ਜ਼ਿਆਦਾ ਜ਼ੋਰ ਨਾ ਲੱਗੇ।
Cart
ਜਦੋਂ ਕਿਸਾਨ ਅਪਣੀ ਫ਼ਲ ਗੱਡੇ ਵਿਚ ਲੱਦ ਕੇ ਸ਼ਹਿਰ ਦੀ ਮੰਡੀ ਵਿਚ ਵੇਚਨ ਲਈ ਲਿਜਾਂਦੇ ਸਨ। ਰਾਤ ਨੂੰ ਗੱਡੇ ਦੇ ਅੱਗੇ ਤੇ ਪਿਛੇ ਲਾਲਟਾਈਨ ਜਗਾਈ ਜਾਂਦੀ ਸੀ ਤਾਂ ਜੋ ਅੱਗੋਂ ਤੇ ਪਿਛੋਂ ਆਉਣ ਵਾਲੇ ਨੂੰ ਪਤਾ ਲੱਗ ਜਾਵੇ ਕਿ ਕੋਈ ਗੱਡਾ ਆ ਰਿਹਾ ਹੈ। ਭਰੀਆਂ ਗੱਡੇ ਵਿਚ ਲੱਦ ਕੇ ਫਲਿਆ ਤਕ ਅਤੇ ਬਾਅਦ ਵਿਚ ਕਣਕ ਕੱਢਣ ਵਾਲੀ ਮਸ਼ੀਨ ਆ ਗਈ ਸੀ, ਕੋਲ ਪੁਚਾ ਦਿਤੀਆਂ ਜਾਂਦੀਆਂ ਸਨ। ਗੱਡੇ ਦੀ ਵਰਤੋਂ ਤੂੜੀ ਲਿਆਉਣ ਅਤੇ ਖੇਤਾਂ ਵਿਚੋਂ ਪਸ਼ੂਆਂ ਲਈ ਪੱਠੇ ਲਿਆਉਣ ਲਈ ਵੀ ਕੀਤੀ ਜਾਂਦੀ ਸੀ। ਵਪਾਰੀ ਲੋਕ ਸ਼ਹਿਰ ਤੋਂ ਰਾਸ਼ਨ ਜਿਸ ਵਿਚ ਗੁੜ, ਖੱਲ ਆਦਿ ਕਰਿਆਨੇ ਦਾ ਸਮਾਨ ਲਿਆਉਣ ਲਈ ਵਰਤਦਾ ਸੀ।
Cart
ਪਸ਼ੂਆਂ ਦੇ ਥੱਲੇ ਸੁੱਟਣ ਵਾਲੀ ਰੇਤ ਵੀ ਗੱਡੇ ਰਾਹੀਂ ਹੀ ਲਿਆਂਦੀ ਜਾਂਦੀ ਸੀ। ਮੁੱਕਦੀ ਗੱਲ ਕਿ ਕਿਸਾਨ ਜ਼ਿਆਦਾ ਤਰ ਕੰਮ ਗੱਡੇ ਤੋਂ ਹੀ ਲੈਂਦਾ ਸੀ। ਗੱਡਾ ਮਾਹਰ ਤਰਖਾਣ ਵਲੋਂ ਬਣਾਇਆ ਜਾਂਦਾ ਸੀ। ਜੇਕਰ ਦੋ ਮਾਹਰ ਤਰਖਾਣ ਗੱਡੇ ਨੂੰ ਬਣਾਉਣ ਲੱਗਦੇ ਸਨ ਤਾਂ ਉਨ੍ਹਾਂ ਨੂੰ ਇਸ ਨੂੰ ਤਿਆਰ ਕਰਨ ਲਈ ਤਕਰੀਬਨ ਇਕ ਮਹੀਨੇ ਦਾ ਸਮਾਂ ਲੱਗ ਜਾਂਦਾ ਸੀ।
Cart
ਉਸ ਸਮੇਂ ਸਾਡੇ ਰਿਸ਼ਤੇਦਾਰ ਛੁੱਟੀਆਂ ਵਿਚ ਜਦੋਂ ਸਾਡੇ ਪਿੰਡ ਆਉਂਦੇ ਸੀ ਤਾਂ ਅਸੀ ਉਨ੍ਹਾਂ ਨੂੰ ਅੱਡੇ ਤੋਂ ਅਸੀ ਉਨ੍ਹਾਂ ਨੂੰ ਗੱਡੇ ’ਤੇ ਲੈਣ ਲਈ ਜਾਂਦੇ ਸੀ ਤੇ ਉਨ੍ਹਾਂ ਦਾ ਸਾਰਾ ਸਮਾਨ ਗੱਡੇ ਵਿਚ ਰੱਖ ਲੈਂਦੇ ਸੀ। ਪਰ ਅੱਜ ਗੱਡਾ ਖੇਤੀ ਦਾ ਬਾਕੀ ਰਵਾਇਤੀ ਸੰਦਾਂ ਵਾਂਗ ਅਲੋਪ ਹੋ ਗਿਆ ਹੈ। ਅੱਜ ਗੱਡਾ ਵੀ ਪੁਰਾਤਨ ਚੀਜ਼ਾਂ ਵਾਂਰ ਅਜਾਇਬ ਘਰ ਜਾਂ ਨੁਮਾਇਸ਼ ਵਿਚ ਵਿਖਾਉਣ ਲਈ ਰਹਿ ਗਿਆ ਹੈ। ਅੱਜ ਦੀ ਪੀੜ੍ਹੀ ਇਸ ਤੋਂ ਬਿਲਕੁਲ ਅਣਜਾਣ ਹੈ।
ਗੁਰਮੀਤ ਸਿੰਘ ਵੇਰਕਾ ਸੇਵਾ ਮੁੱਕਤ ਇੰਸਪੈਕਟਰ
ਸੰਪਰਕ 9878600221