Control Uric Acid: ਯੂਰਿਕ ਐਸਿਡ ਨੂੰ ਕਿਵੇਂ ਕਰੀਏ ਕਾਬੂ?
Published : May 20, 2025, 10:59 am IST
Updated : May 20, 2025, 11:00 am IST
SHARE ARTICLE
control uric acid
control uric acid

ਸਰੀਰ ’ਚ ਯੂਰਿਕ ਐਸਿਡ ਦੇ ਪੱਧਰ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਹੈ

Control Uric Acid: ਪੰਜਾਬ ਦੇ ਪਿੰਡਾਂ ’ਚ ਬਹੁਤ ਸਾਰੇ ਲੋਕ ਯੂਰਿਕ ਐਸਿਡ ਦੀ ਸਮੱਸਿਆ ਤੋਂ ਪੀੜਤ ਹਨ ਅਤੇ ਸਰੀਰ ’ਚ ਯੂਰਿਕ ਐਸਿਡ ਵਧਣ ਨਾਲ ਗਠੀਆ ਸਮੇਤ ਕਈ ਸਿਹਤ ਨਾਲ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ। ਸਮੇਂ ਦੇ ਨਾਲ ਯੂਰਿਕ ਐਸਿਡ ਗੋਡਿਆਂ ਸਮੇਤ ਵੱਖੋ-ਵੱਖ ਜੋੜਾਂ ’ਚ ਇਕੱਠਾ ਹੁੰਦਾ ਹੈ ਅਤੇ ਬਾਅਦ ’ਚ ਇਹ ਸੋਜ਼ਿਸ਼ ਅਤੇ ਦਰਦ ਦਾ ਕਾਰਨ ਬਣਦਾ ਹੈ। ਸਰੀਰ ’ਚ ਯੂਰਿਕ ਐਸਿਡ ਵਧਣ ਨਾਲ ਗਠੀਆ, ਬਲੱਡ ਪ੍ਰੈਸ਼ਰ, ਗੁਰਦੇ ਦੀਆਂ ਸਮੱਸਿਆਵਾਂ ਅਤੇ ਹੋਰ ਗੁੰਝਲਦਰ ਬਿਮਾਰੀਆਂ ਹੋ ਸਕਦੀਆਂ ਹਨ। 

ਸਰੀਰ ’ਚ ਯੂਰਿਕ ਐਸਿਡ ਦੇ ਪੱਧਰ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਹੈ ਪਰ ਯੂਰਿਕ ਐਸਿਡ ਨੂੰ ਕਿਸ ਤਰ੍ਹਾਂ ਕਾਬੂ ਕਰੀਏ? ਸਰੀਰ ’ਚ ਯੂਰਿਕ ਐਸਿਡ ਦੇ ਪੱਧਰ ਨੂੰ ਕਾਬੂ ’ਚ ਕਰਨ ਲਈ ਸੇਬ ਦਾ ਸਿਰਕਾ ਇਕ ਬਹੁਤ ਅਸਰਦਾਰ ਚੀਜ਼ ਹੈ। ਇਸ ਦੀ ਕੀਮਤ ਵੀ ਜ਼ਿਆਦਾ ਨਹੀਂ ਹੁੰਦੀ। ਯੂਰਿਕ ਐਸਿਡ ਦੇ ਪੱਧਰ ਨੂੰ ਕਾਬੂ ਕਰਨ ਲਈ ਇਕ ਚਮਚ ਸਿਰਕਾ ਲਉ। ਇਸ ਨੂੰ ਇਕ ਗਲਾਸ ਪਾਣੀ ’ਚ ਮਿਲਾਉ ਅਤੇ ਇਸ ਨੂੰ ਪੀ ਜਾਉ।

ਇਹ ਤੱਤ ਸਰੀਰ ’ਚ ਵੱਖੋ-ਵੱਖ ਦੂਸ਼ਿਤ ਪਦਾਰਥਾਂ ਨੂੰ ਬਾਹਰ ਕਢਦਾ ਹੈ। ਸ਼ੁੱਧ ਸੇਬ ਸਾਈਡਰ ਸਿਰਕਾ ’ਚ ਮੌਲਿਕ ਐਸਿਡ ਹੁੰਦਾ ਹੈ ਜੋ ਕਿ ਯੂਰਿਕ ਐਸਿਡ ਕਿ੍ਰਸਟਲ ਨੂੰ ਤੋੜਦਾ ਹੈ ਅਤੇ ਸਰੀਰ ’ਚ ਇਸ ਨੂੰ ਜੰਮਣ ਤੋਂ ਰੋਕਦਾ ਹੈ। ਇਸ ਤੋਂ ਇਲਾਵਾ ਹਰ ਰੋਜ਼ ਘੱਟ ਤੋਂ ਘੱਟ ਤਿੰਨ ਲਿਟਰ ਪਾਣੀ ਪੀਣ ਨਾਲ ਸਰੀਰ ’ਚ ਯੂਰਿਕ ਐਸਿਡ ਜਮ੍ਹਾਂ ਨਹੀਂਂ ਹੋ ਸਕਦਾ। ਹਾਲਾਂਕਿ ਯੂਰਿਕ ਐਸਿਡ ਦੀਆਂ ਸਮੱਸਿਆਵਾਂ ਕਾਰਨ ਭੋਜਨ ’ਤੇ ਜ਼ਿਆਦਾ ਕਾਬੂ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ। ਉੱਚ ਪ੍ਰੋਟੀਨ ਵਾਲੀਆਂ ਚੀਜ਼ਾਂ, ਮੱਛੀ, ਮਾਸ, ਦਾਲਾਂ ਸਮੇਤ ਕੁੱਝ ਹਰੀਆਂ-ਸਬਜ਼ੀਆਂ (ਪਾਲਕ) ਤੋਂ ਬਚੋ। ਇਸ ਤੋਂ ਇਲਾਵਾ ਲਾਲ ਮਾਸ, ਵਿਸ਼ੇਸ਼ ਤੌਰ ’ਤੇ ਸਮੁੰਦਰੀ ਮੱਛੀ ਨਾ ਖਾਣਾ ਸੱਭ ਤੋਂ ਚੰਗਾ ਹੈ।

 

SHARE ARTICLE

ਏਜੰਸੀ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement