ਦਿਮਾਗ਼ ਤੇਜ਼ ਕਰਨ ਦੇ ਨਾਲ ਚਮੜੀ ਨੂੰ ਵੀ ਸੁੰਦਰ ਬਣਾਉਂਦਾ ਹੈ ਕਾਜੂ
Published : Oct 20, 2022, 3:29 pm IST
Updated : Oct 20, 2022, 3:29 pm IST
SHARE ARTICLE
Cashew makes skin beautiful along with stimulating brain
Cashew makes skin beautiful along with stimulating brain

ਜੂ ਵਿਚ ਪ੍ਰੋਟੀਨ ਜ਼ਿਆਦਾ ਮਾਤਰਾ ਵਿਚ ਹੁੰਦੀ ਹੈ ਇਸ ਲਈ ਇਸ ਨੂੰ ਖਾਣ ਨਾਲ ਵਾਲ ਅਤੇ ਚਮੜੀ ਤੰਦਰੁਸਤ ਅਤੇ ਸੁੰਦਰ ਹੋ ਜਾਂਦੀ ਹੈ।

 

ਕਾਜੂ ਦਾ ਇਸਤੇਮਾਲ ਮਠਿਆਈ ਅਤੇ ਸਬਜੀ ਦੀ ਗਰੇਵੀ ਨੂੰ ਸਵਾਦਿਸ਼ਟ ਬਣਾਉਣ ਲਈ ਖੂਬ ਕੀਤਾ ਜਾਂਦਾ ਹੈ। ਕਾਜੂ ਤੋਂ ਬਣੀ ਬਰਫੀ ਨੂੰ ਜਿਆਦਾਤਰ ਲੋਕ ਬਹੁਤ ਪਸੰਦ ਕਰਦੇ ਹਨ। ਸਵਾਦ ਦੇ ਨਾਲ ਹੀ ਇਹ ਸੁੱਕਾ ਮੇਵਾ ਸਿਹਤ ਨੂੰ ਤੰਦਰੁਸਤ ਰੱਖਣ ਵਿਚ ਵੀ ਖੂਬ ਲਾਭਦਾਇਕ ਹੈ। ਕਾਜੂ ਨੂੰ ਊਰਜਾ ਦਾ ਇਕ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਸ ਨੂੰ ਖਾਣ ਨਾਲ ਸਿਹਤ ਨੂੰ ਕੋਈ ਨੁਕਸਾਨ ਨਹੀਂ ਪੁੱਜਦਾ ਪਰ ਇਸ ਨੂੰ ਜ਼ਿਆਦਾ ਮਾਤਰਾ ਵਿਚ ਨਹੀਂ ਖਾਣਾ ਚਾਹੀਦਾ ਹੈ। ਜੇਕਰ ਤੁਹਾਡਾ ਮੂਡ ਬੇਮਤਲਬ ਹੀ ਖ਼ਰਾਬ ਹੋ ਜਾਂਦਾ ਹੈ ਤਾਂ 2 - 3 ਕਾਜੂ ਖਾਣ ਨਾਲ ਤੁਹਾਨੂੰ ਇਸ ਸਮੱਸਿਆ ਵਿਚ ਆਰਾਮ ਮਿਲ ਸਕਦਾ ਹੈ।

ਕਾਜੂ ਵਿਚ ਪ੍ਰੋਟੀਨ ਜ਼ਿਆਦਾ ਮਾਤਰਾ ਵਿਚ ਹੁੰਦੀ ਹੈ ਇਸ ਲਈ ਇਸ ਨੂੰ ਖਾਣ ਨਾਲ ਵਾਲ ਅਤੇ ਚਮੜੀ ਤੰਦਰੁਸਤ ਅਤੇ ਸੁੰਦਰ ਹੋ ਜਾਂਦੀ ਹੈ। ਕਾਜੂ ਕੋਲੇਸਟਰਾਲ ਨੂੰ ਨਿਯੰਤਰਿਤ ਰੱਖਦਾ ਹੈ। ਇਸ ਵਿਚ ਪ੍ਰੋਟੀਨ ਜ਼ਿਆਦਾ ਹੁੰਦੀ ਹੈ ਅਤੇ ਇਹ ਜਲਦੀ ਪਚ ਜਾਂਦਾ ਹੈ। ਕਾਜੂ ਆਇਰਨ ਦਾ ਅੱਛਾ ਚਸ਼ਮਾ ਮੰਨਿਆ ਜਾਂਦਾ ਹੈ ਇਸ ਲਈ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਤੁਸੀਂ ਇਸ ਨੂੰ ਖਾ ਸਕਦੇ ਹੋ। ਕਾਜੂ ਖਾਣ ਨਾਲ ਚਮੜੀ 'ਚ ਨਿਖਾਰ ਆਉਂਦਾ ਹੈ ਅਤੇ ਰੰਗਤ ਵੀ ਨਿੱਖਰ ਜਾਂਦੀ ਹੈ। ਖ਼ੂਬਸੂਰਤੀ ਵਧਾਉਣ ਲਈ ਅਕਸਰ ਹੀ ਘਰੇਲੂ ਨੁਸਖਿਆਂ ਵਿਚ ਇਸ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ।

ਕਾਜੂ ਵਿਟਾਮਿਨ - ਬੀ ਦਾ ਖ਼ਜ਼ਾਨਾ ਹੈ। ਭੁੱਖੇ ਢਿੱਡ ਕਾਜੂ ਅਤੇ ਸ਼ਹਿਦ ਖਾਣ ਨਾਲ ਯਾਦ ਸ਼ਕਤੀ ਵੱਧਦੀ ਹੈ। ਕਾਜੂ ਖਾਣ ਨਾਲ ਯੂਰਿਕ ਐਸਿਡ ਬਣਨਾ ਬੰਦ ਹੋ ਜਾਂਦਾ ਹੈ ਅਤੇ ਇਸ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ ਵਿਚ ਰਹਿੰਦਾ ਹੈ। ਕਾਜੂ ਵਿਚ ਪ੍ਰੋਟੀਨ ਜ਼ਿਆਦਾ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਕਾਜੂ ਵਿਚ ਮੌਜੂਦ ਮੋਨੋ ਸੈਚੁਰੇਟਡ ਫੈਟ ਦਿਲ ਨੂੰ ਤੰਦਰੁਸਤ ਰੱਖਦਾ ਹੈ ਅਤੇ ਦਿਲ ਦੀਆਂ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਦਾ ਹੈ। ਕਾਜੂ ਵਿਚ ਐਂਟੀ ਆਕਸੀਡੈਂਟ ਪਾਚਣ ਕਿਰਿਆ ਨੂੰ ਮਜਬੂਤ ਬਣਾਉਣ  ਦੇ ਨਾਲ ਹੀ ਭਾਰ ਵੀ ਸੰਤੁਲਿਤ ਰੱਖਦਾ ਹੈ।

ਠੰਡੀ ਤਾਸੀਰ ਵਾਲਿਆਂ ਲਈ ਕਾਜੂ ਜ਼ਿਆਦਾ ਫਾਇਦੇਮੰਦ ਹੈ ਕਿਉਂਕਿ ਕਾਜੂ ਦੀ ਤਾਸੀਰ ਗਰਮ ਹੁੰਦੀ ਹੈ। ਇਹ ਸ਼ਕਤੀਵਰਧਕ ਅਤੇ ਵੀਰਿਆਵਰਧਕ ਹੁੰਦਾ ਹੈ। ਕਾਜੂ ਦੇ ਬਾਰੇ ਵਿਚ ਸਭ ਜਾਂਣਦੇ ਹਨ ਕਿ ਉਹ ਇਕ ਸੁੱਕਾ ਮੇਵਾ ਹੈ। ਕਾਜੂ ਨੂੰ ਹਰ ਤਰ੍ਹਾਂ ਦੇ ਪਕਵਾਨਾਂ ਵਿਚ ਯੂਜ ਕੀਤਾ ਜਾਂਦਾ ਹੈ। ਕਾਜੂ ਭਾਰਤ ਵਿਚ ਸਮੁੰਦਰ ਦੇ ਕੰਡੇ ਪਾਇਆ ਜਾਂਦਾ ਹੈ ਅਤੇ ਕਾਜੂ ਨੂੰ ਸਮੁੰਦਰ  ਦੇ ਕੰਡੇ ਹੀ ਪੈਦਾ ਕੀਤਾ ਜਾਂਦਾ ਹੈ। ਕਾਜੂ ਵਿਚ ਅਜਿਹੇ ਕਈ ਗੁਣ ਹੁੰਦੇ ਹਨ ਜੋ ਸਾਡੇ ਸਰੀਰ ਲਈ ਕਾਫ਼ੀ ਚੰਗੇ ਹੁੰਦੇ ਹਨ। ਪੁਰਾਣੇ ਸਮੇਂ ਵਿਚ ਕਾਜੂ ਨੂੰ ਸਰੀਰ ਵਿਚ ਤਾਕਤ ਲਿਆਉਣ ਲਈ ਖਾਦਾ ਜਾਂਦਾ ਸੀ।

ਕਾਜੂ ਸਰੀਰ ਵਿਚ ਕਈ ਬਿਮਾਰੀਆਂ ਨੂੰ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ। ਕਾਜੂ ਵਿਚ ਅਜਿਹੇ ਲਾਭਦਾਇਕ ਤੱਤ ਹਨ ਜੋ ਸਰੀਰ ਦੀਆਂ ਕਈ ਬਿਮਾਰੀਆਂ ਨੂੰ ਖਤਮ ਕਰਦਾ ਹੈ। ਕਾਜੂ ਸਰੀਰ ਵਿਚ ਤਾਕਤ ਅਤੇ ਦਿਮਾਗ ਨੂੰ ਤੇਜ ਬਣਾਉਣ ਵਿਚ ਮਦਦ ਕਰਦਾ ਹੈ। ਕਈ ਸਾਰੇ ਗੁਣ ਹੁੰਦੇ ਹਨ ਕਾਜੂ ਵਿਚ ਜੋ ਸਰੀਰ ਲਈ ਲਾਭਦਾਇਕ ਹੁੰਦੇ ਹਨ। ਜੇਕਰ ਤੁਹਾਨੂੰ ਕਮਜੋਰੀ ਹੈ ਜਾਂ ਫਿਰ ਉਲਟੀ ਵਰਗਾ ਮਨ ਹੋ ਰਿਹਾ ਹੈ ਤਾਂ ਤੁਸੀਂ ਕਾਜੂ ਦਾ ਸੇਵਨ ਕਰੋ। ਕਾਜੂ ਭੁੱਖ ਵਧਾਉਣ ਵਿਚ ਕਾਫ਼ੀ ਮਦਦ ਕਰਦਾ ਹੈ। ਵਿਅਕਤੀ ਰੋਜ ਕਾਜੂ ਦਾ ਸੇਵਨ ਕਰਦਾ ਹੈ ਤਾਂ ਉਸ ਦਾ ਸਰੀਰ ਮਜਬੂਤ ਅਤੇ ਉਹ ਸਿਹਤ ਵਿਚ ਚੰਗਾ ਹੋ ਜਾਂਦਾ ਹੈ।

ਸਭ ਤੋਂ ਧਿਆਨ ਰੱਖਣ ਵਾਲੀ ਇਹ ਗੱਲ ਹੈ ਕਿ ਕਾਜੂ ਨੂੰ ਸਵੇਰੇ ਹੀ ਖਾਓ। ਕਾਜੂ ਦਾ ਸਵੇਰੇ ਸੇਵਨ ਕਰਨਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਸਵੇਰੇ ਖਾਲੀ ਢਿੱਡ 7 - 8 ਕਾਜੂ ਦੇ ਦਾਣੇ ਸ਼ਹਿਦ ਦੇ ਨਾਲ ਖਾਓਗੇ ਤਾਂ ਤੁਹਾਡਾ ਦਿਮਾਗ ਤੇਜ ਹੋਵੇਗਾ। ਇਹ ਤੁਹਾਨੂੰ ਰੋਜ ਕਰਨਾ ਹੋਵੋਗੇ ਫਿਰ ਹੀ ਤੁਹਾਡਾ ਦਿਮਾਗ ਤੇਜ ਹੋਵੇਗਾ। ਇਸ ਨੂੰ ਖਾਣ ਨਾਲ ਅੱਖਾਂ ਵੀ ਤੇਜ ਹੁੰਦੀਆਂ ਹਨ।

ਇਸ ਉਪਾਅ ਨਾਲ ਦਿਮਾਗ ਤੇਜ ਚੱਲੇਗਾ ਅਤੇ ਉਸ ਦੀ ਵਜ੍ਹਾ ਨਾਲ ਤੁਹਾਡੀਆਂ ਅੱਖਾਂ ਵੀ ਚੰਗੀਆਂ ਹੋਣਗੀਆਂ। ਕਾਜੂ ਦਾ ਤੇਲ ਜੇਕਰ ਤੁਸੀਂ ਅਪਣੀ ਕਿਸੇ ਵੀ ਚਮੜੀ ਰੋਗ ਉੱਤੇ ਲਗਾਓ ਤਾਂ ਉਹ ਬਿਲਕੁੱਲ ਠੀਕ ਹੋ ਜਾਂਦਾ ਹੈ। ਕਾਜੂ ਦਾ ਤੇਲ ਪੀਣਾ ਵੀ ਚੰਗਾ ਹੁੰਦਾ ਹੈ ਪਰ ਇਹ ਕਾਫ਼ੀ ਗਰਮ ਹੁੰਦਾ ਹੈ ਤਾਂ ਜਦੋਂ ਵੀ ਤੁਸੀ ਇਸ ਨੂੰ ਪੀਓ ਤਾਂ ਘੱਟ ਮਾਤਰਾ ਵਿਚ ਹੀ ਲਓ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement