ਪੈਰਾਂ ਭਾਰ ਬੈਠਣ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਹੁੰਦੀਆਂ ਹਨ ਦੂਰ
Published : Nov 22, 2022, 9:10 am IST
Updated : Nov 22, 2022, 9:40 am IST
SHARE ARTICLE
Many diseases of the body are removed by sitting on the feet
Many diseases of the body are removed by sitting on the feet

ਕਮਰ ਦਰਦ, ਗੋਡਿਆਂ ਦਾ ਦਰਦ, ਗੈਸ, ਬਦਹਜ਼ਮੀ, ਮੋਟਾਪਾ, ਸਿਰਦਰਦ, ਮਾਈਗ੍ਰੇਨ, ਕਬਜ਼ ਦੀ ਸਮੱਸਿਆ ਨਹੀਂ ਹੁੰਦੀ।

ਤੁਸੀਂ ਕਈ ਲੋਕਾਂ ਨੂੰ ਦੇਖਿਆ ਹੋਵੇਗਾ ਜੋ ਪੈਰਾਂ ਭਾਰ ਬੈਠਦੇ ਹਨ, ਉਨ੍ਹਾਂ ਨੂੰ ਬੇਵਕੂਫ਼ ਸਮਝਣ ਦੀ ਗ਼ਲਤੀ ਕਦੇ ਨਾ ਕਰੋ। ਸਗੋਂ ਇਸ ਤਰ੍ਹਾਂ ਬੈਠਣ ਦੇ ਕਈ ਲਾਭ ਹੁੰਦੇ ਹਨ। ਜੇ ਤੁਸੀਂ ਵੀ ਪੈਰਾਂ ਭਾਰ ਨਹੀਂ ਬੈਠਦੇ, ਤਾਂ ਇਸ ਤਰ੍ਹਾਂ ਬੈਠਣ ਦੀ ਆਦਤ ਅੱਜ ਤੋਂ ਹੀ ਬਣਾ ਲਉ ਕਿਉਂਕਿ ਇਸ ਤਰ੍ਹਾਂ ਬੈਠਣ ਨਾਲ ਸਾਡੇ ਸਰੀਰ ਨੂੰ ਕਈ ਫ਼ਾਇਦੇ ਮਿਲਦੇ ਹਨ। ਇਸ ਤਰ੍ਹਾਂ ਬੈਠਣ ਨਾਲ ਬਹੁਤ ਸਾਰੀਆਂ ਬੀਮਾਰੀਆਂ ਜਿਵੇਂ ਕਿ ਕਮਰ ਦਰਦ, ਗੋਡਿਆਂ ਦਾ ਦਰਦ, ਗੈਸ, ਬਦਹਜ਼ਮੀ, ਮੋਟਾਪਾ, ਸਿਰਦਰਦ, ਮਾਈਗ੍ਰੇਨ, ਕਬਜ਼ ਦੀ ਸਮੱਸਿਆ ਨਹੀਂ ਹੁੰਦੀ। ਪੈਰਾਂ ਭਾਰ ਬੈਠਣ ਦੇ ਫ਼ਾਇਦੇ:

ਮੋਟਾਪਾ: ਰੋਜ਼ਾਨਾ 10-15 ਮਿੰਟ ਪੈਰਾਂ ਭਾਰ ਬੈਠਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਕਿਉਂਕਿ ਇਸ ਤਰ੍ਹਾਂ ਬੈਠਣ ਨਾਲ ਖਾਣਾ ਜਲਦੀ ਹਜ਼ਮ ਹੋ ਜਾਂਦਾ ਹੈ ਅਤੇ ਅਸੀਂ ਮੋਟਾਪੇ ਦੇ ਸ਼ਿਕਾਰ ਨਹੀਂ ਹੁੰਦੇ।

ਮਜ਼ਬੂਤ ਕਰੇ ਪਾਚਨ ਸ਼ਕਤੀ: ਪਿੰਡਾਂ ਦੀਆਂ ਸੱਥਾਂ ਵਿਚ ਲੋਕ ਘੰਟਿਆਂ ਤਕ ਪੈਰਾਂ ਭਾਰ ਬੈਠੇ ਰਹਿੰਦੇ ਹਨ। ਅਜਿਹਾ ਕਰਨ ਨਾਲ ਉਨ੍ਹਾਂ ਦਾ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਇਹੀ ਕਾਰਨ ਹੁੰਦਾ ਹੈ, ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਦਾ ਹਾਜ਼ਮਾ ਸ਼ਹਿਰ ਵਿਚ ਰਹਿਣ ਵਾਲੇ ਲੋਕਾਂ ਤੋਂ ਚੰਗਾ ਹੁੰਦਾ ਹੈ।

ਲੰਮੇ ਸਮੇਂ ਤਕ ਸਰੀਰ ਰਹੇ ਜਵਾਨ: ਜਿਨ੍ਹਾਂ ਲੋਕਾਂ ਨੂੰ ਪੈਰਾਂ ਭਾਰ ਬੈਠਣ ਦੀ ਆਦਤ ਹੁੰਦੀ ਹੈ, ਉਹ ਲੰਮੇ ਸਮੇਂ ਤਕ ਜਵਾਨ ਰਹਿੰਦੇ ਹਨ ਕਿਉਂਕਿ ਪੈਰਾਂ ਭਾਰ ਬੈਠਣ ਨਾਲ ਸਾਡੇ ਸਰੀਰ ਦੇ ਮੂਲਾਧਾਰ ਚੱਕਰ ’ਤੇ ਦਬਾਅ ਪੈਂਦਾ ਹੈ। ਮੂਲਾਧਾਰ ਚੱਕਰ ਸਾਡੇ ਸਰੀਰ ਦਾ ਮੂਲ ਆਧਾਰ ਹੈ ਜਿਸ ਦੀ ਵਜ੍ਹਾ ਕਰ ਕੇ ਸਾਡਾ ਸਰੀਰ ਕਿਰਿਆਸ਼ੀਲ ਰਹਿੰਦਾ ਹੈ ਅਤੇ ਲੋਕ ਬੁਢਾਪੇ ਵਿਚ ਵੀ ਨੌਜਵਾਨਾਂ ਵਾਂਗ ਐਕਟਿਵ ਰਹਿੰਦੇ ਹਨ।
ਅੰਤੜੀਆਂ ਦੀ ਸਮੱਸਿਆ: ਸਾਡੀਆਂ ਅੰਤੜੀਆਂ ਦੀ ਬਨਾਵਟ ਵੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਜਦੋਂ ਅਸੀਂ ਪੈਰਾਂ ਭਾਰ ਬੈਠਦੇ ਹਾਂ ਤਾਂ ਅੰਤੜੀਆਂ ’ਤੇ ਬਿਨਾਂ ਪ੍ਰੈਸ਼ਰ ਪਾਏ ਤਰੋ ਤਾਜ਼ਾ ਹੋ ਜਾਂਦੇ ਹਾਂ। ਪੈਰਾਂ ਭਾਰ ਬੈਠਣ ਵਾਲੇ ਲੋਕਾਂ ਨੂੰ ਅੰਤੜੀਆਂ ਦੀ ਕੋਈ ਤਕਲੀਫ਼ ਨਹੀਂ ਹੁੰਦੀ। ਜਦੋਂ ਅਸੀਂ ਪੈਰਾਂ ਭਾਰ ਬੈਠਦੇ ਹਾਂ ਤਾਂ ਸਾਡੇ ਪੇਟ ਵਿਚ ਜੋ ਵੀ ਅਣਪਚਿਆ ਭੋਜਨ ਹੁੰਦਾ ਹੈ, ਉਹ ਹੇਠਾਂ ਅੰਤੜੀਆਂ ਵਲ ਖਿਸਕਣਾ ਸ਼ੁਰੂ ਹੋ ਜਾਂਦਾ ਹੈ।

ਕਬਜ਼ ਅਤੇ ਗੈਸ ਦੀ ਸਮੱਸਿਆ: ਜੇਕਰ ਤੁਸੀਂ ਰੋਜ਼ਾਨਾ 10-15 ਮਿੰਟ ਪੈਰਾਂ ਭਾਰ ਬੈਠਦੇ ਹੋ ਤਾਂ ਤੁਹਾਨੂੰ ਕਦੇ ਵੀ ਕਬਜ਼ ਅਤੇ ਗੈਸ ਦੀ ਸਮੱਸਿਆ ਨਹੀਂ ਹੋਵੇਗੀ।
ਗੋਡਿਆਂ ਦਾ ਦਰਦ: ਤੁਸੀਂ ਦੇਖਿਆ ਹੋਵੇਗਾ ਜੋ ਲੋਕ ਪੈਰਾਂ ਭਾਰ ਜ਼ਿਆਦਾ ਬੈਠਦੇ ਹਨ, ਉਨ੍ਹਾਂ ਨੂੰ ਕਦੇ ਵੀ ਗੋਡਿਆਂ ਦੀ ਸਮੱਸਿਆ ਨਹੀਂ ਹੁੰਦੀ। ਇਸ ਲਈ ਰੋਜ਼ਾਨਾ ਕੁੱਝ ਸਮਾਂ, ਪੈਰਾਂ ਭਾਰ ਜ਼ਰੂਰ ਬੈਠੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement
Advertisement

ਦਿੱਲੀ ਕੂਚ ਨੂੰ ਲੈ ਕੇ ਨਵਾਂ ਐਲਾਨ! Shambhu border ਤੋਂ ਕਿਸਾਨ ਆਗੂਆਂ ਦੀ ਅਹਿਮ Press Conference LIVE

27 Feb 2024 4:18 PM

ਕਿਉਂ ਜ਼ਰੂਰੀ ਹੈ ਕਿਸਾਨਾਂ ਲਈ MSP? ਸਰਕਾਰ ਕਿਉਂ ਨਹੀਂ ਬਣਾਉਣਾ ਚਾਹੁੰਦੀ ਕਾਨੂੰਨ?

27 Feb 2024 2:44 PM

ਵਰਦੀਆਂ ਸਿਲਵਾ ਕੇ ਦਰਜੀ ਨੂੰ ਪੈਸੇ ਨਾ ਦੇਣ ਦੇ ਮਾਮਲੇ 'ਚ ਪੀੜ੍ਹਤਾਂ ਸਣੇ ਵਕੀਲ 'ਤੇ ਕਿਸ ਗੱਲ ਦਾ ਦਬਾਅ? ਦਰਜੀ ਕਹਿੰਦਾ

27 Feb 2024 2:27 PM

Khanauri border 'ਤੇ ਇੱਕ ਹੋਰ Farmer ਦੀ ਮੌ*ਤ, 13 Feb ਤੋਂ ਮੋਰਚੇ 'ਚ ਸ਼ਾਮਲ ਸੀ Karnail Singh

27 Feb 2024 1:07 PM

ਕਿਉਂ ਜ਼ਰੂਰੀ ਹੈ ਕਿਸਾਨਾਂ ਲਈ MSP? ਸਰਕਾਰ ਕਿਉਂ ਨਹੀਂ ਬਣਾਉਣਾ ਚਾਹੁੰਦੀ ਕਾਨੂੰਨ?

27 Feb 2024 12:50 PM
Advertisement