
ਗਰਮੀਆਂ ਦੇ ਦਿਨ ਸ਼ੁਰੂ ਹੁੰਦੇ ਹੀ ਮਿੱਟੀ ਦੇ ਘੜੇ ਦੀ ਮੰਗ ਸ਼ੁਰੂ ਹੋ ਜਾਂਦੀ ਹੈ। ਗਰਮੀ 'ਚ ਘੜੇ ਦਾ ਪਾਣੀ ਜਿਨਾਂ ਠੰਡਾ ਅਤੇ ਸੁਕੂਨਦਾਇਕ ਲਗਦਾ ਹੈ, ਸਿਹਤ ਲਈ ਵੀ ਉਨਾਂ...
ਗਰਮੀਆਂ ਦੇ ਦਿਨ ਸ਼ੁਰੂ ਹੁੰਦੇ ਹੀ ਮਿੱਟੀ ਦੇ ਘੜੇ ਦੀ ਮੰਗ ਸ਼ੁਰੂ ਹੋ ਜਾਂਦੀ ਹੈ। ਗਰਮੀ 'ਚ ਘੜੇ ਦਾ ਪਾਣੀ ਜਿਨਾਂ ਠੰਡਾ ਅਤੇ ਸੁਕੂਨਦਾਇਕ ਲਗਦਾ ਹੈ, ਸਿਹਤ ਲਈ ਵੀ ਉਨਾਂ ਹੀ ਫ਼ਾਇਦੇਮੰਦ ਵੀ ਹੁੰਦਾ ਹੈ। ਘੜੇ ਦਾ ਪਾਣੀ ਕੁਦਰਤੀ ਤਰੀਕੇ ਨਾਲ ਠੰਡਾ ਹੁੰਦਾ ਹੈ, ਇਸ ਲਈ ਇਹ ਸਰੀਰ ਲਈ ਹਾਨੀਕਾਰਕ ਨਹੀਂ ਹੁੰਦਾ ਪਰ ਫ਼ਰਿਜ ਦਾ ਠੰਡਾ ਪਾਣੀ ਕਈ ਤਰ੍ਹਾਂ ਦੀ ਸਿਹਤ ਸਬੰਧੀ ਸਮੱਸਿਆਵਾਂ ਪੈਦਾ ਕਰਦਾ ਹੈ।
Pot Water
ਮਿੱਟੀ ਦੇ ਘੜੇ ਦਾ ਪਾਣੀ ਪੀਣਾ ਸਿਹਤ ਲਈ ਫ਼ਾਇਦੇਮੰਦ ਹੈ। ਇਸ ਦਾ ਤਾਪਮਾਨ ਇਕੋ ਜਿਹੇ ਤੋਂ ਥੋੜ੍ਹਾ ਹੀ ਘੱਟ ਹੁੰਦਾ ਹੈ ਜੋ ਠੰਢਕ ਤਾਂ ਦਿੰਦਾ ਹੀ ਹੈ, ਪਾਚਣ ਦੀ ਕਿਰਿਆ ਨੂੰ ਬਿਹਤਰ ਬਣਾਉਣ 'ਚ ਮਦਦ ਕਰਦਾ ਹੈ। ਘੜੇ ਦੇ ਪਾਣੀ ਨੂੰ ਪੀਣ ਨਾਲ ਸਰੀਰ 'ਚ ਟੈਸਟੋਸਟੇਰਾਨ ਦਾ ਪੱਧਰ ਵੀ ਵਧਦਾ ਹੈ।
ਮਿੱਟੀ ਦੇ ਘੜੇ
ਇਸ 'ਚ ਮਿੱਟੀ ਦੇ ਗੁਣ ਵੀ ਹੁੰਦੇ ਹਨ ਜੋ ਪਾਣੀ ਦੀਆਂ ਅਸ਼ੁੱਧੀਆਂ ਨੂੰ ਦੂਰ ਕਰਦੇ ਹਨ ਅਤੇ ਲਾਭਕਾਰੀ ਖਣਿਜ ਪ੍ਰਦਾਨ ਕਰਦੇ ਹਨ। ਸਰੀਰ ਨੂੰ ਟਾਕਸਿਨਜ਼ ਤੋਂ ਅਜ਼ਾਦ ਕਰ ਸਰੀਰ ਦੀ ਇਮਿਊਨਿਟੀ ਨੂੰ ਵਧਾਉਂਦੇ ਹਨ।
ਮਿੱਟੀ ਦੇ ਘੜੇ
ਫ਼ਰਿਜ ਦੇ ਪਾਣੀ ਨਾਲੋਂ ਇਹ ਜ਼ਿਆਦਾ ਫ਼ਾਇਦੇਮੰਦ ਹੈ ਕਿਉਂਕਿ ਇਸ ਨੂੰ ਪੀਣ ਨਾਲ ਕਬਜ਼ ਅਤੇ ਗਲਾ ਖ਼ਰਾਬ ਹੋਣ ਸਮੱਸਿਆਵਾਂ ਨਹੀਂ ਹੁੰਦੀਆਂ। ਇਸ ਤੋਂ ਇਲਾਵਾ ਇਹ ਠੀਕ ਅਰਥਾਂ 'ਚ ਸਰੀਰ ਨੂੰ ਠੰਢਕ ਦਿੰਦਾ ਹੈ।
Pot Water
ਘੜੇ ਦਾ ਪਾਣੀ ਲਕਵੇ ਅਤੇ ਦਮੇ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੈ। ਇਸ ਨਾਲ ਦਿਲ ਵੀ ਸਿਹਤਮੰਦ ਰਹਿੰਦਾ ਹੈ।