ਚਿਹਰੇ ਦੇ ਨਿਖ਼ਾਰ ਲਈ ਕੈਮੀਕਲ ਨਹੀਂ ਸਗੋਂ ਲਗਾਓ ਇਹ 5 ਦੇਸੀ ਚੀਜ਼ਾਂ

By : KOMALJEET

Published : Apr 24, 2023, 8:02 pm IST
Updated : Apr 24, 2023, 8:02 pm IST
SHARE ARTICLE
Representational IMage
Representational IMage

ਇਨ੍ਹਾਂ ਸਾਧਾਰਨ ਤੇ ਕਿਫ਼ਾਇਤੀ ਨੁਸਖ਼ਿਆਂ ਨਾਲ ਚਮੜੀ ਹੋਵੇਗੀ ਬੇਦਾਗ਼!


ਮੋਹਾਲੀ :  ਤੁਹਾਡੇ ਸਕਿਨ ਕੇਅਰ ਰੂਟੀਨ ਵਿੱਚ ਕੈਮਿਕਲ ਵਾਲੇ ਸਕਿਨ ਕੇਅਰ ਪ੍ਰੋਡੈਕਟਸ ਦੀ ਬਜਾਏ ਤੁਸੀਂ ਕੁਝ ਵੀ ਦੇਸੀ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ ਜੋ ਚਮੜੀ ਨੂੰ ਬੇਦਾਗ਼ ਨਿਖ਼ਾਰ ਦਿੰਦੀ ਹੈ। 

ਰਸਾਇਣਕ ਅਤੇ ਕੈਮੀਕਲ ਵਾਲੀਆਂ ਚੀਜ਼ਾਂ ਯਕੀਨੀ ਤੌਰ 'ਤੇ ਤੇਜ਼ੀ ਨਾਲ ਪ੍ਰਭਾਵ ਦਿਖਾਉਂਦੀਆਂ ਹਨ, ਪਰ ਦੇਸੀ ਚੀਜ਼ਾਂ ਚਮੜੀ ਨੂੰ ਕੁਦਰਤੀ ਤੌਰ 'ਤੇ, ਹੌਲੀ-ਹੌਲੀ ਪਰ ਯਕੀਨੀ ਤੌਰ 'ਤੇ ਸੁਧਾਰਣ ਵਿੱਚ ਕਾਰਗਰ ਹਨ। ਇਨ੍ਹਾਂ ਦਾ ਅਸਰ ਵੀ ਕਾਫ਼ੀ ਵਧੀਆ ਦਿਖਾਈ ਦਿੰਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਚੀਜ਼ਾਂ 'ਚ ਐਂਟੀ-ਆਕਸੀਡੈਂਟ, ਵਿਟਾਮਿਨ, ਐਨਜ਼ਾਈਮ ਅਤੇ ਸਕਿਨ ਮਾਇਸਚਰਾਈਜ਼ਿੰਗ ਗੁਣ ਵੀ ਪਾਏ ਜਾਂਦੇ ਹਨ। ਅੱਜ ਤੁਹਾਨੂੰ ਦੱਸਾਂਗੇ ਚਮੜੀ ਲਈ ਗੁਣਕਾਰੀ ਕੁਝ ਦੇਸੀ ਨੁਸਖ਼ੇ ਅਤੇ ਇਨ੍ਹਾਂ ਨੂੰ ਲਗਾਉਣ ਦਾ ਤਰੀਕਾ :- 

ਸ਼ਹਿਦ
ਸ਼ਹਿਦ ਆਪਣੇ ਐਂਟੀਬੈਕਟੀਰੀਅਲ ਗੁਣਾਂ ਅਤੇ ਐਂਟੀ-ਆਕਸੀਡੈਂਟਸ ਦੇ ਕਾਰਨ ਚਮੜੀ ਦੀ ਦੇਖਭਾਲ ਵਿੱਚ ਵਰਤਿਆ ਜਾਂਦਾ ਹੈ। ਚਮੜੀ ਦੀ ਬਣਤਰ ਨੂੰ ਸੁਧਾਰਨ ਦੇ ਨਾਲ-ਨਾਲ ਇਹ ਕਿਲ-ਮੁਹਾਂਸਿਆਂ (ਫਿਨਸੀਆਂ) ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਕਾਰਗਰ ਹੈ। ਇਸ ਤੋਂ ਇਲਾਵਾ ਸ਼ਹਿਦ ਚਮੜੀ ਨੂੰ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਉਂਦਾ ਹੈ। ਇਸ ਨੂੰ 5 ਤੋਂ 10 ਮਿੰਟ ਤੱਕ ਚਿਹਰੇ 'ਤੇ ਲਗਾ ਕੇ ਰੱਖਣ ਤੋਂ ਬਾਅਦ ਧੋਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸਕਰਬ ਅਤੇ ਫੇਸ ਪੈਕ ਬਣਾਉਣ ਲਈ ਵੀ ਸ਼ਹਿਦ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਹਲਦੀ
ਹਲਦੀ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਵਿੱਚ ਐਂਟੀ-ਇਨਫਲੇਮੇਟਰੀ, ਐਂਟੀਬੈਕਟੀਰੀਅਲ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਹਲਦੀ ਨੂੰ ਚਮੜੀ 'ਤੇ ਲਗਾ ਕੇ ਚਮਕ ਅਤੇ ਨਿਖ਼ਾਰ 'ਚ ਵਾਧਾ ਕੀਤਾ ਜਾ ਸਕਦਾ ਹੈ। ਸੂਰਜ ਦੀਆਂ ਹਾਨੀਕਾਰਕ ਕਿਰਨਾਂ ਕਾਰਨ ਚਮੜੀ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਵੀ ਹਲਦੀ ਦੀ ਵਰਤੋਂ ਕੀਤੀ ਜਾ ਸਕਦਾ ਹੈ। ਹਲਦੀ ਨੂੰ ਛੋਲਿਆਂ ਦੇ ਆਟੇ ਵਿਚ ਮਿਲਾ ਕੇ ਚਿਹਰੇ 'ਤੇ ਲਗਾਇਆ ਜਾ ਸਕਦਾ ਹੈ, ਇਸ ਨੂੰ ਸ਼ਹਿਦ ਵਿਚ ਮਿਲਾ ਕੇ ਵੀ ਲਗਾਇਆ ਜਾ ਸਕਦਾ ਹੈ ਜਾਂ ਦੁੱਧ ਦੇ ਨਾਲ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਕੌਫ਼ੀ
ਕੌਫ਼ੀ ਦੀ ਵਰਤੋਂ ਚਮੜੀ ਦੀ ਦੇਖਭਾਲ ਲਈ ਵੱਖ-ਵੱਖ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਤੋਂ ਪ੍ਰੇਸ਼ਾਨ ਹੋ ਤਾਂ ਕੌਫ਼ੀ 'ਚ ਸ਼ਹਿਦ ਮਿਲਾ ਕੇ ਅੱਖਾਂ ਦੇ ਹੇਠਾਂ ਲਗਾਓ ਅਤੇ ਕੁਝ ਦੇਰ ਬਾਅਦ ਧੋ ਲਓ। ਤੁਸੀਂ ਇਸ ਨੂੰ ਫੇਸ ਪੈਕ ਬਣਾ ਕੇ ਵੀ ਲਗਾ ਸਕਦੇ ਹੋ ਅਤੇ ਕੌਫ਼ੀ ਸਕਰਬ ਵੀ ਬਣਾ ਸਕਦੇ ਹੋ। ਕੌਫ਼ੀ ਸਕਰਬ ਬਣਾਉਣ ਲਈ ਇਕ ਚਮਚ ਨਾਰੀਅਲ ਤੇਲ 'ਚ ਇਕ ਚਮਚ ਕੌਫ਼ੀ ਪਾਊਡਰ ਅਤੇ ਇਕ ਚਮਚ ਸ਼ਹਿਦ ਮਿਲਾ ਕੇ ਪੇਸਟ ਬਣਾ ਲਓ। ਇਸ ਨੂੰ ਚਿਹਰੇ 'ਤੇ ਇਕ-ਦੋ ਮਿੰਟ ਤੱਕ ਰਗੜਨ ਤੋਂ ਬਾਅਦ ਧੋ ਲਓ।

ਸੰਤਰਾ
ਵਿਟਾਮਿਨ ਸੀ ਨਾਲ ਭਰਪੂਰ ਸੰਤਰਾ ਚਮੜੀ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਸੰਤਰੇ ਵਿੱਚ ਅਜਿਹੇ ਗੁਣ ਹੁੰਦੇ ਹਨ ਜੋ ਹਾਈਪਰਪਿਗਮੈਂਟੇਸ਼ਨ ਯਾਨੀ ਸ਼ਾਹੀਆਂ ਨਾਲ ਲੜਦੇ ਹਨ। ਇਸ ਦੀ ਵਰਤੋਂ ਚਿਹਰੇ ਦੇ ਕਾਲੇ ਘੇਰਿਆਂ ਨੂੰ ਦੂਰ ਕਰਨ ਲਈ ਵੀ ਕੀਤੀ ਜਾਂਦੀ ਹੈ। ਤੁਸੀਂ ਸੰਤਰੇ ਦਾ ਜੂਸ ਚਮੜੀ 'ਤੇ ਲਗਾ ਸਕਦੇ ਹੋ, ਇਸ ਦੇ ਗੁੱਦੇ ਨਾਲ ਫੇਸ ਮਾਸਕ ਬਣਾ ਸਕਦੇ ਹੋ ਅਤੇ ਸੁੱਕੇ ਸੰਤਰੇ ਦਾ ਪਾਊਡਰ ਬਣਾ ਸਕਦੇ ਹੋ ਅਤੇ ਇਸ ਨੂੰ ਫੇਸ ਮਾਸਕ ਦੇ ਰੂਪ ਵਿੱਚ ਲਗਾ ਸਕਦੇ ਹੋ।

ਟਮਾਟਰ
ਟਮਾਟਰ ਕਈ ਐਂਟੀ-ਆਕਸੀਡੈਂਟਸ ਅਤੇ ਵਿਟਾਮਿਨ ਸੀ ਨਾਲ ਵੀ ਭਰਪੂਰ ਹੁੰਦਾ ਹੈ। ਇਸ ਨੂੰ ਚਿਹਰੇ 'ਤੇ ਲਗਾਉਣ ਲਈ ਇਕ ਕਟੋਰੀ 'ਚ ਟਮਾਟਰ ਦਾ ਰਸ ਕੱਢ ਲਓ। ਹੁਣ ਰੂੰ ਦੀ ਮਦਦ ਨਾਲ ਟਮਾਟਰ ਦਾ ਰਸ ਚਿਹਰੇ 'ਤੇ ਲਗਾਓ। 10 ਤੋਂ 15 ਮਿੰਟ ਬਾਅਦ ਆਪਣਾ ਚਿਹਰਾ ਧੋ ਲਓ। ਚਮੜੀ 'ਚ ਚਮਕ ਆਵੇਗੀ ਅਤੇ ਟੈਨਿੰਗ (ਧੁੱਪ ਕਾਰਨ ਆਇਆ ਕਾਲਾਪਨ) ਵੀ ਦੂਰ ਹੋਵੇਗੀ।

Location: India, Punjab

SHARE ARTICLE

ਏਜੰਸੀ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement