: ਬੱਚਿਆਂ ਵਿਚ ਮਾਸਪੇਸ਼ੀਆਂ ਦੇ ਨਿਰਮਾਣ ਲਈ ਪ੍ਰੋਟੀਨ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਤੁਸੀਂ ਅਪਣੇ ਬੱਚਿਆਂ ਨੂੰ ਰੋਜ਼ਾਨਾ ਪ੍ਰੋਟੀਨ ਭਰਪੂਰ ਭੋਜਨ ਦਾ ਸੇਵਨ ਕਰਵਾਉ।
ਮੁਹਾਲੀ: ਬੱਚਿਆਂ ਨੂੰ ਚਾਕਲੇਟ, ਕੁਕੀਜ਼, ਟੌਫ਼ੀਆਂ ਜਾਂ ਫਿਰ ਮਠਿਆਈਆਂ ਤੋਂ ਦੂਰ ਰਖਣਾ ਕਾਫ਼ੀ ਮੁਸ਼ਕਲ ਕੰਮ ਹੈ। ਮਿੱਠਾ ਦੇਖਦੇ ਹੀ ਬੱਚੇ ਉਸ ਨੂੰ ਟੁੱਟ ਕੇ ਪੈ ਜਾਂਦੇ ਹਨ ਜਦੋਂ ਤਕ ਕਿ ਉਹ ਉਸ ਨੂੰ ਖ਼ਤਮ ਨਾ ਕਰ ਲੈਣ। ਜ਼ਿਆਦਾਤਰ ਮਾਂ-ਬਾਪ ਅਪਣੇ ਬੱਚਿਆਂ ਨੂੰ ਇਹ ਕਹਿ ਕੇ ਕਿ ਉਨ੍ਹਾਂ ਦੇ ਦੰਦ ਖ਼ਰਾਬ ਹੋ ਜਾਣਗੇ, ਜ਼ਿਆਦਾ ਮਿੱਠਾ ਖਾਣ ਤੋਂ ਰੋਕਦੇ ਹਨ ਪਰ ਇਸ ਦਾ ਨਤੀਜਾ ਇਥੇ ਤਕ ਹੀ ਸੀਮਤ ਨਹੀਂ ਹੁੰਦਾ। ਬਚਪਨ ਤੋਂ ਜ਼ਿਆਦਾ ਮਿੱਠਾ ਖਾਣ ਨਾਲ ਤੁਹਾਡਾ ਬੱਚਾ ਮੋਟਾਪੇ ਦਾ ਸ਼ਿਕਾਰ ਹੋ ਸਕਦਾ ਹੈ ਅਤੇ ਨਾਲ ਹੀ ਕਈ ਬੀਮਾਰੀਆਂ ਦਾ ਖ਼ਤਰਾ ਵਧਦਾ ਹੈ। ਇਸ ਲਈ ਮਾਪਿਆਂ ਨੂੰ ਅਪਣੇ ਬੱਚਿਆਂ ਦੇ ਖਾਣ-ਪੀਣ ਨਾਲ ਜੁੜੀਆਂ ਆਦਤਾਂ ’ਤੇ ਖ਼ਾਸ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ।
ਤੁਸੀਂ ਅਪਣੇ ਬੱਚੇ ਦੀ ਮਿੱਠਾ ਖਾਣ ਦੀ ਆਦਤ ਨੂੰ ਸੀਮਤ ਕਰ ਕੇ ਉਸ ਨੂੰ ਸਿਹਤਮੰਦ ਖਾਣਾ ਖੁਆਉ ਕਿਉਂਕਿ ਬੱਚਿਆਂ ਦੀਆਂ ਜ਼ਿਆਦਾਤਰ ਪਸੰਦੀਦਾ ਮਿੱਠੀਆਂ ਚੀਜ਼ਾਂ ਵਿਚ ਸ਼ੂਗਰ ਦੀ ਮਾਤਰਾ ਵਧੇਰੇ ਹੁੰਦੀ ਹੈ। ਅਜਿਹੇ ਵਿਚ ਸ਼ੂਗਰ ਨਾਲ ਲੈਸ ਖਾਣੇ ਦਾ ਜ਼ਿਆਦਾ ਸੇਵਨ ਬੱਚਿਆਂ ਦੀ ਸਿਹਤ ’ਤੇ ਬੁਰਾ ਅਸਰ ਪਾ ਸਕਦਾ ਹੈ। ਅਜਿਹੇ ਵਿਚ ਤੁਹਾਨੂੰ ਅਪਣੇ ਬੱਚਿਆਂ ਦੀਆਂ ਮਿੱਠੀਆਂ ਚੀਜ਼ਾਂ ਘਟਾਉਣ ਦੀ ਜ਼ਰੂਰਤ ਹੈ। ਆਉ ਇਥੇ ਅਸੀਂ ਤੁਹਾਨੂੰ ਬੱਚਿਆਂ ਵਿਚ ਮਿੱਠਾ ਖਾਣ ਦੀ ਆਦਤ ਘਟਾਉਣ ਲਈ ਕੁੱਝ ਨੁਸਖੇ ਦਸਦੇ ਹਾਂ।
ਮਿੱਠੀਆਂ ਚੀਜ਼ਾਂ ਬੱਚੇ ਦੀ ਪਹੁੰਚ ਤੋਂ ਦੂਰ ਰੱਖੋ: ਬੱਚਿਆਂ ਨੂੰ ਮਿੱਠੇ ਤੋਂ ਦੂਰ ਰੱਖਣ ਲਈ ਸੱਭ ਤੋਂ ਜ਼ਰੂਰੀ ਹੈ ਕਿ ਤੁਸੀਂ ਘਰ ਵਿਚ ਮਿੱਠੀਆਂ ਚੀਜ਼ਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ। ਸਿਰਫ਼ ਮਠਿਆਈਆਂ, ਕੁਕੀਜ਼ ਜਾਂ ਚੀਨੀ ਹੀ ਨਹੀਂ ਬਲਕਿ ਪੈਕ ਜੂਸ ਆਦਿ ਵਿਚ ਵੀ ਸ਼ੂਗਰ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਕਿਉਂਕਿ ਜੇਕਰ ਬੱਚੇ ਦੀ ਪਹੁੰਚ ਵਿਚ ਮਿੱਠੀਆਂ ਚੀਜ਼ਾਂ ਰਹਿੰਦੀਆਂ ਹਨ ਤਾਂ ਉਸ ਨੂੰ ਖਾਣ ਦਾ ਮਨ ਕਰਨਾ ਅਤੇ ਭੁੱਖ ਲੱਗਣ ’ਤੇ ਉਹ ਮਿੱਠੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਦੇ ਹਨ।
ਹਾਈ ਪ੍ਰੋਟੀਨ: ਬੱਚਿਆਂ ਵਿਚ ਮਾਸਪੇਸ਼ੀਆਂ ਦੇ ਨਿਰਮਾਣ ਲਈ ਪ੍ਰੋਟੀਨ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਤੁਸੀਂ ਅਪਣੇ ਬੱਚਿਆਂ ਨੂੰ ਰੋਜ਼ਾਨਾ ਪ੍ਰੋਟੀਨ ਭਰਪੂਰ ਭੋਜਨ ਦਾ ਸੇਵਨ ਕਰਵਾਉ। ਇਹ ਭੋਜਨ ਨਾ ਸਿਰਫ਼ ਤੁਹਾਡੇ ਬੱਚੇ ਦੇ ਵਿਕਾਸ ਬਲਕਿ ਬੱਚੇ ਵਿਚ ਮਿੱਠਾ ਖਾਣ ਦੀ ਇੱਛਾ ਘਟਾਉਣ ਵਿਚ ਵੀ ਮਦਦਗਾਰ ਹੁੰਦਾ ਹੈ। ਤੁਸੀਂ ਅਪਣੇ ਬੱਚੇ ਨੂੰ ਪ੍ਰੋਟੀਨ ਭਰਪੂਰ ਖਾਣੇ ਵਿਚ ਆਂਡੇ, ਡੇਅਰੀ ਉਤਪਾਦਾਂ ਤੋਂ ਇਲਾਵਾ ਹੋਰ ਵੀ ਕਈ ਪ੍ਰੋਟੀਨ ਨਾਲ ਭਰਪੂਰ ਖ਼ੁਰਾਕੀ ਪਦਾਰਥ ਖੁਆ ਸਕਦੇ ਹੋ।
ਨਵੀਆਂ ਚੀਜ਼ਾਂ ਅਜ਼ਮਾਉ: ਬੱਚਿਆਂ ਨੂੰ ਮਿੱਠੇ ਤੋਂ ਦੂਰ ਕਰਨ ਅਤੇ ਖਾਣ ਦੀ ਇੱਛਾ ਪੈਦਾ ਕਰਨ ਲਈ ਤੁਸੀਂ ਕੋਸ਼ਿਸ਼ ਕਰੋ ਕਿ ਨਵੇਂ-ਨਵੇਂ ਖਾਣੇ ਦੇ ਬਦਲ ਲੱਭੋ ਅਤੇ ਵੱਖ-ਵੱਖ ਤਰ੍ਹਾਂ ਦੀਆਂ ਸਿਹਤਮੰਦ ਖਾਣਾ ਬਣਾਉਣ ਦੀ ਕੋਸ਼ਿਸ਼ ਕਰੋ। ਤੁਹਾਡੇ ਅਜਿਹਾ ਕਰਨ ਨਾਲ ਖਾਣ ਪ੍ਰਤੀ ਬੱਚੇ ਦੀ ਰੁਚੀ ਵਿਕਸਤ ਹੁੰਦੀ ਹੈ।