Punjabi Culture: ਅਲੋਪ ਹੋ ਰਿਹੈ ਕੁੱਜਾ

By : GAGANDEEP

Published : Apr 28, 2024, 9:25 am IST
Updated : Apr 28, 2024, 9:25 am IST
SHARE ARTICLE
Kuja is disappearing Punjabi culture
Kuja is disappearing Punjabi culture

Punjabi Culture: ਮਿੱਟੀ ਦੀ ਬਣੀ ਹੋਈ ਭੜੋਲੀ ਵਿਚ ਗੋਹੇ ਪਾ ਕੇ ਉਪਰ ਕਾੜ੍ਹਨੇ ਨੂੰ ਰੱਖ ਕੇ ਦੁੱਧ ਪਾ ਕੇ ਤੱਤਾ ਧਰ ਦਿਤਾ ਜਾਂਦਾ ਸੀ ਜੋ ਹੌਲੀ-ਹੌਲੀ ਕੜ੍ਹਦਾ ਰਹਿੰਦਾ

Kuja is disappearing Punjabi culture: ਮੈਂ ਉਸ ਜਮਾਨੇ ਦੀ ਗੱਲ ਕਰ ਰਿਹਾ ਹਾਂ ਜਦੋਂ ਖਾਣਾ ਤਿਆਰ ਕਰਨ ਲਈ ਬਾਲਣ ਜਾਂ ਪਾਥੀਆਂ ਦਾ ਇਸਤੇਮਾਲ ਕੀਤਾ ਜਾਂਦਾ ਸੀ। ਪਾਥੀਆਂ ਡੰਗਰਾਂ ਦੇ ਫੋਸ ਯਾਨੀ ਕਿ ਗੋਬਰ, ਗੋਹਿਆਂ ਤੋਂ ਬਣਦੀਆਂ ਸਨ ਜੋ ਸੁਆਣੀਆਂ ਡੰਗਰਾਂ ਦਾ ਫੋਸ ਲੈ ਕੇ ਉਸ ਦੀਆਂ ਪਾਥੀਆਂ ਪੱਥਦੀਆਂ ਸਨ। ਫਿਰ ਉਸ ਨੂੰ ਧੁੱਪ ਵਿਚ ਸੁਕਣੇ ਪਾ ਕੇ ਸੁਕਾ ਲਿਆ ਜਾਂਦਾ ਸੀ। ਚੌਕੇ ਵਿਚ ਬਣੇ ਚੁੱਲ੍ਹੇ ਵਿਚ ਪਾਥੀਆਂ ਨੂੰ ਬਾਲ ਖਾਣਾ ਤਿਆਰ ਕੀਤਾ ਜਾਂਦਾ ਸੀ।

ਇਹ ਵੀ ਪੜ੍ਹੋ: Bank Holidays News: ਜਲਦ ਨਿਬੇੜ ਲਵੋ ਅਪਣੇ ਕੰਮ, ਮਈ ਮਹੀਨੇ 'ਚ 14 ਦਿਨ ਬੰਦ ਰਹਿਣਗੀਆਂ ਬੈਂਕਾਂ

ਸਰਦੀਆਂ ਵਿਚ ਸਾਡੇ ਭਾਪਾ ਜੀ ਜਦੋਂ ਬੀਜੀ ਰੋਟੀ ਤਵੇ ਤੇ ਸੇਕਦੇ ਸੀ ਪਾਥੀਆਂ ਚਿਮਟੇ ਨਾਲ ਚੁੱਲ੍ਹੇ ਵਿਚ ਹੌਲੀ ਹੌਲੀ ਅੱਗੇ ਕਰੀ ਜਾਂਦੇ ਸਨ ਨਾਲੇ ਅੱਗ ਸੇਕੀ ਜਾਂਦੇ ਸਨ। ਅਸੀਂ ਬੱਚੇ ਚੌਕੇ ਵਿਚ ਪੀੜ੍ਹੀ ਜਾਂ ਬੋਰੀ ਤੇ ਬੈਠ ਗਰਮ ਗਰਮ ਰੋਟੀ ਬੀਜੀ ਦੇ ਹੱਥਾਂ ਦੀ ਖਾਂਦੇ ਸੀ। ਜਿਹੜੀਆਂ ਰੋਟੀਆਂ ਵੱਧ ਜਾਣੀਆਂ ਉਹ ਚੰਗੇਰ ਵਿਚ ਰੱਖ ਦੇਣੀਆਂ। ਜਦੋਂ ਅਸੀਂ ਸਕੂਲੋਂ ਆਉਣਾ ਚੰਗੇਰ ਵਿਚੋਂ ਕੱਢ ਅਚਾਰ ਨਾਲ ਰੋਟੀ ਨੂੰ ਚੋਪੜ ਕੇ ਪੂਣੀ ਬਣਾ ਦੰਦੀਆਂ ਵੱਢ ਵੱਢ ਖਾਂਦੇ ਸੀ। 

ਇਹ ਵੀ ਪੜ੍ਹੋ: Ambala Accident News: ਛੋਟੇ ਭਰਾ ਦੇ ਐਕਸੀਂਡੈਟ ਦੀ ਖਬਰ ਮਿਲਣ 'ਤੇ ਮੌਕੇ 'ਤੇ ਪਹੁੰਚਿਆ ਵੱਡਾ ਭਰਾ, ਪਰ ਉਦੋਂ ਨੂੰ.....

ਮਿੱਟੀ ਦੀ ਬਣੀ ਹੋਈ ਭੜੋਲੀ ਵਿਚ ਗੋਹੇ ਪਾ ਕੇ ਉਪਰ ਕਾੜ੍ਹਨੇ ਨੂੰ ਰੱਖ ਕੇ ਦੁੱਧ ਪਾ ਕੇ ਤੱਤਾ ਧਰ ਦਿਤਾ ਜਾਂਦਾ ਸੀ ਜੋ ਹੌਲੀ-ਹੌਲੀ ਕੜ੍ਹਦਾ ਰਹਿੰਦਾ ਸੀ। ਮਲਾਈ ਬੱਝ ਜਾਂਦੀ ਸੀ। ਕੜ੍ਹੇ ਹੋਏ ਦੁੱਧ ਵਿਚ ਮਲਾਈ ਪਾ ਕੇ ਅਸੀਂ ਪੀਂਦੇ ਸੀ। ਕਿਸੇ ਵੇਲੇ ਚੋਰੀ ਵੀ ਕਾੜ੍ਹਨੇ ਵਿਚੋਂ ਮਲਾਈ ਖਾ ਜਾਂਦੇ ਸੀ ਤੇ ਬੀਜੀ ਨੂੰ ਜਦੋਂ ਪਤਾ ਲਗਦਾ ਅਸੀ ਝੂਠ ਬੋਲ ਦੇਣਾ ਬੀਜੀ ਮਲਾਈ ਬਿੱਲੀ ਖਾ ਗਈ ਹੈ। ਮੈਂ ਇਥੇ ਗੱਲ ਕੁੱਜੇ ਦੀ ਕਰ ਰਿਹਾ ਹਾਂ। ਇਹ ਕੱਚੀ ਮਿੱਟੀ ਤੋਂ ਘੁਮਿਆਰ ਰਾਹੀਂ ਅੱਗ ਦਾ ਸੇਕ ਦੇ ਕੇ ਪਕਿਆਈ ਕਰ ਲਾਲ ਭਾਂਡਾ ਕੁੱਜਾ ਤਿਆਰ ਕੀਤਾ ਜਾਂਦਾ ਹੈ। ਇਸ ਨੂੰ ਢੱਕਣ ਲਈ ਚੱਪਣੀ ਦਾ ਇਸਤੇਮਾਲ  ਕੀਤਾ  ਜਾਂਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਹ  ਤੌੜ੍ਹੇ  ਤੇ ਘੜੇ ਨਾਲੋਂ ਛੋਟਾ ਹੁੰਦਾ ਹੈ ਜੋ ਅਸਾਨੀ ਨਾਲ ਚੁਕਿਆਂ ਤੇ ਧਰਿਆ ਜਾਂਦਾ ਹੈ। ਇਸ ਦਾ ਆਕਾਰ ਧਾਤ ਦੇ ਬਣੇ ਬਰਤਨ ਲੋਟੇ ਜਾਂ ਗੜ੍ਹਵੀ ਵਰਗਾ ਹੁੰਦਾ ਹੈ। ਪੂਜਾ ਪਾਠ, ਜਨਮ, ਮਰਨ ਦੀਆਂ ਕਰਿਆਵਾਂ ਵਿਚ ਇਸ ਦੀ ਬਹੁਤ  ਮਹੱਤਤਾ ਹੈ। ਇਸ ਵਿਚ ਅਕਸਰ ਸੁਆਣੀਆਂ ਲੱਸੀ, ਦੁੱਧ, ਦਹੀਂ, ਪਾਣੀ ਰਖਦੀਆਂ ਹਨ। ਇਸ ਵਿਚ ਦਾਲ, ਖਿੱਚੜੀ, ਦਲੀਆ ਆਦਿ ਮਿੱਟੀ ਦੀ ਬਣੀ ਹੋਈ ਧੜੋਲੀ ਵਿਚ ਗੋਹੇ ਪਾ ਕੇ ਉਪਰ ਕੁੱਜੇ ਨੂੰ ਰੱਖ ਮੱਠੀ ਮੱਠੀ ਅੱਗ ਵਿਚ ਤਿਆਰ ਕੀਤੀਆਂ ਜਾਂਦੀਆਂ ਸਨ ਜੋ ਖਾਣ ਵਿਚ ਬਹੁਤ ਹੀ ਸਵਾਦਿਸ਼ਟ ਹੁੰਦੀਆਂ ਸਨ ਜਿਸ ਨਾਲ ਇਮਊਨਿਟੀ ਪਾਵਰ ਵੀ ਵਧਦੀ ਸੀ।

ਬੀਮਾਰੀਆਂ ਘੱਟ ਲਗਦੀਆਂ ਸਨ। ਹੁਣ ਗੈਸ ਤੇ ਕੁਕਰ ਵਿਚ ਖਾਣਾ ਤਿਆਰ ਹੁੰਦਾ ਹੈ। ਉਹ ਸਵਾਦ ਨਹੀਂ ਆਉਦਾ ਜੋ ਤੋੜੀ, ਕੁੱਜੇ ਵਿਚ ਪਾਥੀਆਂ ਦੇ ਸੇਕ ਨਾਲ ਬਣਾ ਆਉਂਦਾ ਸੀ ਜਿਸ ਕਾਰਨ ਇਮਊਨਿਟੀ ਪਾਵਰ ਵੀ ਘੱਟ ਰਹੀ ਹੈ। ਜਾਨਲੇਵਾ ਬੀਮਾਰੀਆਂ ਪੈਦਾ ਹੋ ਰਹੀਆਂ ਹਨ। ਦੁਪਹਿਰੇ ਸੁਆਣੀਆਂ ਇਕੱਠੀਆਂ ਹੋ ਆਟਾ ਗੁੰਨ੍ਹ ਕੇ ਪ੍ਰਾਂਤ ਵਿਚ ਪਾ ਕੇ ਜੋ ਤੰਦੂਰ ਪਾਥੀਆਂ ਨਾਲ ਬਾਲਿਆ ਹੁੰਦਾ ਸੀ। ਵਾਰੋ ਵਾਰੀ ਤੰਦੂਰ ਤੇ ਤੰਦੂਰੀ ਫੁਲਕਾ ਬਣਾਉਂਦੀਆਂ ਤੇ ਡਾਲਡੇ ਘਿਉ ਨਾਲ ਚੋਪੜਨਾ ਖਾਣ ਦਾ ਗਰਮ ਗਰਮ ਸੰਵਾਦ ਆ ਜਾਂਦਾ ਸੀ।

ਹੁਣ ਬੱਚੇ ਇਨ੍ਹਾਂ ਦੀ ਥਾਂ ਚਾਈਨੀ ਫ਼ੂਡ ਖਾਹ ਬੀਮਾਰ ਹੋ ਰਹੇ ਹਨ ਜੋ ਅਜੇ ਵੀ ਇਹ ਚੀਜ਼ਾਂ ਖਾਂਦੇ ਹਨ ਉਨ੍ਹਾਂ ਤੇ ਕੋਰੋਨਾ ਦਾ ਵੀ ਅਸਰ ਨਹੀਂ ਹੋਇਆ। ਮੈਂ ਕੋਰੋਨਾ ਕਾਲ ਵਿਚ ਕੁੱਜੇ ਵਿਚ ਪਾਣੀ ਪਾ ਕੇ ਸੁਕਾ ਆਲੂ ਬੁਖਾਰਾ, ਮਿਸ਼ਰੀ ਤੇ ਇਮਲੀ ਪਾ ਕੇ ਪੀਂਦਾ ਰਿਹਾ ਹਾਂ ਜਿਸ ਨਾਲ ਮੇਰੀ ਇਮਊਨਿਟੀ ਪਾਵਰ ਵਧੀ, ਮੈਂ ਹੁਣ ਵੀ ਇਸ ਦਾ ਇਸਤੇਮਾਲ ਕਰ ਪਾਣੀ ਕੱੁਜੇ ਦਾ ਪੀ ਰਿਹਾ ਹਾਂ ਜਿਸ ਵਿਚ ਪੋਸ਼ਟਕ ਤੱਤ ਹਨ ਜੋ ਅਨੇਕਾਂ ਬੀਮਾਰੀੰਆਂ ਨੂੰ ਦੂਰ ਕਰਦੇ ਹਨ। ਗਲਾ ਜਿਸ ਤਰਾਂ ਫ਼ਰਿਜ ਦੇ ਪਾਣੀ ਨਾਲ ਖ਼ਰਾਬ ਹੁੰਦਾ ਹੈ, ਨਹੀਂ ਹੁੰਦਾ ਹੈ। ਇਸ ਦਾ ਪਾਣੀ ਪੀਣ ਲਈ ਅਕਸਰ ਡਾਕਟਰ ਵੀ ਰਾਇ ਦਿੰਦੇ ਹਨ। ਜਿਉਂ ਸਾਇੰਸ ਨੇ ਭਾਵੇਂ ਤਰੱਕੀ ਕਰ ਗੈਸ ਆ ਗਈ ਹੈ ਜੋ ਮਹਿੰਗਾ ਸੌਦਾ ਹੈ। ਫਟਾ ਫਟ ਖਾਣਾ ਤਿਆਰ ਹੋ ਜਾਂਦਾ ਹੈ। ਪਰ ਜੋ ਗੁਣ ਪਾਥੀਆਂ ਤੋਂ ਤਿਆਰ ਕੀਤੇ ਖਾਣੇ ਵਿਚ ਸਨ ਗੈਸ ਤੋਂ ਤਿਆਰ ਕੀਤੇ ਖਾਣੇ ਵਿਚ ਨਹੀਂ। ਲੋੜ ਹੈ ਅਪਣੇ ਸਭਿਆਚਾਰ ਨੂੰ ਸਾਂਭਨ ਦੀ ਜੋ ਹੌਲੀ ਹੋਲੀ ਅਲੋਪ ਹੋ ਰਿਹਾ ਹੈ।
-ਗੁਰਮੀਤ ਸਿੰਘ ਵੇਰਕਾ ਐਮ ਏ ਪੁਲਿਸ ਐਡਮਨਿਸਟਰੇਸ਼ਨ
9878600221

(For more Punjabi news apart from Kuja is disappearing Punjabi culture, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement