ISRO launches XPoSat: ਨਵੇਂ ਸਾਲ ਦੇ ਪਹਿਲੇ ਦਿਨ ਹੀ ਲਾਂਚ ਹੋਇਆ ਭਾਰਤ ਦਾ ਇਕ ਹੋਰ ਪੁਲਾੜ ਮਿਸ਼ਨ
Published : Jan 1, 2024, 12:13 pm IST
Updated : Jan 1, 2024, 12:13 pm IST
SHARE ARTICLE
ISRO launches XPoSat
ISRO launches XPoSat

ਇਸਰੋ ਨੇ ਬਲੈਕ ਹੋਲ ਦਾ ਅਧਿਐਨ ਕਰਨ ਲਈ XPoSAT ਉਪਗ੍ਰਹਿ ਕੀਤਾ ਲਾਂਚ

ISRO launches XPoSat: ਭਾਰਤ ਨੇ ਖਗੋਲ ਵਿਗਿਆਨ ਦੇ ਸੱਭ ਤੋਂ ਵੱਡੇ ਰਹੱਸਾਂ ਵਿਚੋਂ ਇਕ ਬਲੈਕ ਹੋਲ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਸੈਟੇਲਾਈਟ ਭੇਜ ਕੇ ਸਾਲ ਦੀ ਸ਼ੁਰੂਆਤ ਕੀਤੀ ਹੈ। ਸਵੇਰੇ 9.10 ਵਜੇ, ਭਾਰਤੀ ਪੁਲਾੜ ਖੋਜ ਸੰਸਥਾ ਦੇ ਪਹਿਲੇ ਐਕਸ-ਰੇ ਪੋਲਰੀਮੀਟਰ ਸੈਟੇਲਾਈਟ ਯਾਨੀ 'ਐਕਸਪੋਸੈਟ' ਨੂੰ ਰਾਕੇਟ ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀਐਸਐਲਵੀ) ਸੀ 58 ਰਾਹੀਂ ਲਾਂਚ ਕੀਤਾ ਗਿਆ।

ਇਹ ਸਿਰਫ 21 ਮਿੰਟਾਂ 'ਚ ਪੁਲਾੜ 'ਚ 650 ਕਿਲੋਮੀਟਰ ਦੀ ਉਚਾਈ 'ਤੇ ਜਾਵੇਗਾ। ਇਹ ਇਸ ਰਾਕੇਟ ਦਾ 60ਵਾਂ ਮਿਸ਼ਨ ਹੋਵੇਗਾ। ਇਸ ਮਿਸ਼ਨ 'ਚ 10 ਹੋਰ ਸੈਟੇਲਾਈਟਸ ਵੀ ਪੁਲਾੜ ਵੱਲ ਰਵਾਨਾ ਕੀਤੀਆਂ ਗਈਆਂ ਹਨ। SLV-C58 XPoSat ਮਿਸ਼ਨ 'ਤੇ ਇਸਰੋ ਦੇ ਮੁਖੀ ਐਸ ਸੋਮਨਾਥ ਨੇ ਕਿਹਾ, "ਪੀਐਸਐਲਵੀ ਦਾ ਇਕ ਹੋਰ ਸਫਲ ਮਿਸ਼ਨ 1 ਜਨਵਰੀ, 2024 ਨੂੰ ਪੂਰਾ ਹੋ ਗਿਆ ਹੈ।"

2021 ਵਿਚ ਲਾਂਚ ਕੀਤੇ ਗਏ ਨਾਸਾ ਦੇ ਇਮੇਜਿੰਗ ਐਕਸ-ਰੇ ਪੋਲੀਰੀਮੈਟਰੀ ਐਕਸਪਲੋਰਰ (IXPE) ਤੋਂ ਬਾਅਦ ਇਹ ਭਾਰਤ ਦਾ ਪਹਿਲਾ ਅਤੇ ਦੁਨੀਆਂ ਦਾ ਦੂਜਾ ਪੋਲੈਰੀਮੈਟਰੀ ਮਿਸ਼ਨ ਵੀ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਐਕਸ-ਰੇ ਪੋਲਰੀਮੀਟਰ ਸੈਟੇਲਾਈਟ ਸਮੇਤ 11 ਸੈਟੇਲਾਈਟਾਂ ਨੂੰ ਸਫਲਤਾਪੂਰਵਕ ਉਨ੍ਹਾਂ ਦੇ ਘੇਰੇ ਵਿਚ ਸਥਾਪਤ ਕੀਤਾ।  ਇਸਰੋ ਦਾ ਪਹਿਲਾ ਐਕਸ-ਰੇ ਪੋਲਰੀਮੀਟਰ ਸੈਟੇਲਾਈਟ (ਐਕਸਪੋਸੈਟ) ਐਕਸ-ਰੇ ਸਰੋਤ ਦੇ ਰਹੱਸਾਂ ਨੂੰ ਖੋਲ੍ਹਣ ਅਤੇ 'ਬਲੈਕ ਹੋਲ' ਦੇ ਰਹੱਸਮਈ ਸੰਸਾਰ ਦਾ ਅਧਿਐਨ ਕਰਨ ਵਿਚ ਮਦਦ ਕਰੇਗਾ। PSLV-C58 ਨੇ ਸਫਲਤਾਪੂਰਵਕ ਐਕਸ-ਰੇ ਪੋਲਰੀਮੀਟਰ ਉਪਗ੍ਰਹਿ ਨੂੰ ਧਰਤੀ ਦੇ ਹੇਠਲੇ ਘੇਰੇ ਵਿਚ ਰੱਖਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸਰੋ ਨੇ ਦਸਿਆ ਕਿ ਇਸ ਉਪਗ੍ਰਹਿ ਦਾ ਉਦੇਸ਼ ਦੂਰ ਪੁਲਾੜ ਤੋਂ ਆਉਣ ਵਾਲੇ ਤੀਬਰ ਐਕਸ-ਰੇ ਦੇ ਧਰੁਵੀਕਰਨ ਦਾ ਪਤਾ ਲਗਾਉਣਾ ਹੈ। ਇਹ ਬਲੈਕ ਹੋਲ, ਨਿਊਟ੍ਰੋਨ ਤਾਰੇ (ਵਿਸਫੋਟ ਤੋਂ ਬਾਅਦ ਛੱਡੇ ਤਾਰੇ ਦੇ ਉੱਚ-ਪੁੰਜ ਵਾਲੇ ਹਿੱਸੇ), ਗਲੈਕਸੀ ਦੇ ਕੇਂਦਰ ਵਿਚ ਮੌਜੂਦ ਨਿਊਕਲੀਅਸ, ਆਦਿ ਵਰਗੀਆਂ ਵਸਤੂਆਂ ਜਾਂ ਬਣਤਰਾਂ ਨੂੰ ਸਮਝਣ ਵਿਚ ਮਦਦ ਕਰਦਾ ਹੈ। ਇਹ ਆਕਾਸ਼ੀ ਪਦਾਰਥਾਂ ਦੀ ਸ਼ਕਲ ਅਤੇ ਰੇਡੀਏਸ਼ਨ ਬਣਾਉਣ ਦੀ ਪ੍ਰਕਿਰਿਆ ਨੂੰ ਸਮਝਣ ਵਿਚ ਮਦਦ ਕਰੇਗਾ।

ਭਾਰਤ ਦਾ ਪੀਐੱਸਐੱਲਵੀ ਇਸ ਸੈਟੇਲਾਈਟ ਨੂੰ ਧਰਤੀ ਦੇ ਘੇਰੇ ਵਿਚ 650 ਕਿਲੋਮੀਟਰ ਉੱਪਰ ਰੱਖੇਗਾ। ਸੈਟੇਲਾਈਟ ਇਸ ਤਰੀਕੇ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਪੰਜ ਸਾਲ ਤਕ ਕੰਮ ਕਰੇ। ਇਹ ਐਕਸ-ਰੇ ਦਾ ਅਹਿਮ ਡੇਟਾ ਇਕੱਠਾ ਕਰੇਗਾ ਅਤੇ ਇਸ ਤੋਂ ਸਾਨੂੰ ਬ੍ਰਹਮੰਡ ਨੂੰ ਬਿਹਤਰ ਤਰੀਕੇ ਸਮਝਣ ਵਿਚ ਮਦਦ ਮਿਲੇਗੀ। ਇਹ ਇਕ ਖੋਜ ਕੇਂਦਰ ਦੇ ਵਾਗ ਕੰਮ ਕਰਨ ਵਾਲੀ ਦੁਨੀਆਂ ਦੀ ਦੂਜੀ ਅਜਿਹੀ ਸੈਟੇਲਾਈਟ ਹੋਵੇਗੀ।

(For more Punjabi news apart from ISRO launches XPoSat to study black holes, stay tuned to Rozana Spokesman)

Tags: isro

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement