
ਭਾਰਤੀ ਯੂਜ਼ਰਸ 16 ਸੈਕਿੰਡ ਤੋਂ ਜ਼ਿਆਦਾ ਲੰਬਾ ਵੀਡੀਓ ਸਟੇਟਸ ਤੇ ਨਹੀਂ ਪਾ ਸਕਦੇ।
ਨਵੀਂ ਦਿੱਲੀ- ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਇਸ ਦੇ ਚਲਦੇ ਪੂਰੀ ਦੁਨੀਆ ਵਿਚ ਲੌਕਡਾਊਨ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਘਰਾਂ ਵਿਚ ਰਹਿਣਾ ਪੈਂਦਾ ਹੈ। ਅਜਿਹੇ ਵਿਚ ਲੋਕ ਘਰਾਂ ਵਿਚ ਰਹਿ ਕੇ ਜਾਂ ਤਾਂ ਕੰਮ ਕਰਦੇ ਹਨ ਨਹੀਂ ਤਾਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ ਜਿਹਨਾਂ ਵਿਚ ਇਕ ਵਟਸਐਪ ਵੀ ਹੈ। ਹੁਣ ਦੇ ਦਿਨਾਂ ਵਿਚ ਲੋਕ ਵਿਹਲੇ ਬੈਠੇ ਜ਼ਿਆਦਾ ਸਮਾਂ ਸੋਸ਼ਲ ਨੈੱਟਵਰਕਿੰਗ ਤੇ ਬਿਤਾ ਰਹੇ ਹਨ। ਅਜਿਹੇ ‘ਚ ਸੋਸ਼ਲ ਮੀਡੀਆ ‘ਤੇ ਇੱਕ ਹੀ ਸਮੇਂ ਤੋਂ ਜ਼ਿਆਦਾ ਯੂਜ਼ਰਸ ਦੀ ਆਵਾਜਾਈ ਕਾਰਨ ਸਰਵਰ ਸਪੀਡ ਨੂੰ ਬਣਾਈ ਰੱਖਣ ਲਈ ਵ੍ਹਟਸਐਪ ਨੇ ਆਪਣੇ ਯੂਜ਼ਰਸ ਲਈ ਵਟਸਐਪ ਸਟੇਟਸ ਤੇ ਵੀਡੀਓ ਪੋਸਟ ਕਰਨ ਦੀ ਸਮਾਂ ਸੀਮਾ ਨਿਰਧਾਰਿਤ ਕੀਤੀ ਹੈ।
File photo
ਇਕ ਰੋਪਰਟ ਵਿਚ ਕਿਹਾ ਗਿਆ ਹੈ ਕਿ ਇਹ ਸਿਰਫ਼ ਭਾਰਤੀ ਯੂਜ਼ਰਸ ਲਈ ਲਾਗੂ ਕੀਤਾ ਗਿਆ ਹੈ ਕਿ ਭਾਰਤੀ ਯੂਜ਼ਰਸ 16 ਸੈਕਿੰਡ ਤੋਂ ਜ਼ਿਆਦਾ ਲੰਬਾ ਵੀਡੀਓ ਸਟੇਟਸ ਤੇ ਨਹੀਂ ਪਾ ਸਕਦੇ। ਹਾਲਾਂਕਿ ਇਹ ਵੀ ਨਾਲ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਵ੍ਹਟਸਐਪ ਵੱਲੋਂ ਲਿਆ ਗਿਆ ਇਹ ਫੈਸਲਾ ਹਾਲਾਤ ਸਹੀ ਹੋਣ ਤੋਂ ਬਾਅਦ ਹਟਾ ਦਿੱਤਾ ਜਾਵੇਗਾ। ਦੱਸ ਦਈਏ ਕਿ ਜ਼ਿਆਦਾਤਰ ਲੋਕ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਦੇ ਹਨ, ਇਸ ਲਈ ਹੈਕਰਾਂ ਦੀਆਂ ਨਜ਼ਰਾਂ ਵੀ ਉਨ੍ਹਾਂ ਨੂੰ ਹੈਕ ਕਰਨ ਵਿਚ ਰਹਿੰਦੀਆਂ ਹਨ।
ANNOUNCEMENT:
— WABetaInfo (@WABetaInfo) March 28, 2020
You can no longer send videos to WhatsApp Status if they are longer than 16 seconds: only videos having a duration of 15 seconds will be allowed.
This is happening in India and it's probably an initiative to reduce the traffic on the server infrastructures.
ਸੁਰੱਖਿਆ ਦੇ ਸਾਰੇ ਤਰੀਕਿਆਂ ਦੇ ਬਾਵਜੂਦ, ਉਹ ਕਈ ਵਾਰ ਸਫਲ ਵੀ ਹੋ ਜਾਂਦੇ ਹਨ। ਵਟਸਐਪ ਬਾਰੇ ਵੀ ਅਜਿਹੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਵਟਸਐਪ 'ਚ ਕੁਝ ਗੜਬੜੀ ਹੋ ਗਈ ਸੀ ਜਿਸ ਕਾਰਨ ਹੈਕਰ ਯੂਜ਼ਰਸ ਦੇ ਡਾਟਾ ਨੂੰ ਪੂਰੀ ਤਰ੍ਹਾਂ ਐਕਸੈਸ ਕਰਨ ਦੇ ਯੋਗ ਹੋ ਜਾਂਦੇ ਹਨ। ਇਸ ਦੇ ਜ਼ਰੀਏ ਯੂਜ਼ਰਸ ਦੀਆਂ ਫੋਟੋਆਂ, ਵੀਡੀਓ ਅਤੇ ਦਸਤਾਵੇਜ਼ ਚੋਰੀ ਕੀਤੇ ਜਾ ਸਕਦੇ ਹਨ।
WhatsApp User
ਇਸੇ ਲਈ ਸਾਈਬਰ ਮਾਹਰ ਨੇ ਯੂਜ਼ਰਸ ਨੂੰ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਹੈ। PerimeterX ਦੇ ਖੋਜਕਰਤਾ ਗੈਲ ਵਾਈਜਮੈਨ ਨੂੰ ਇਸ ਬਾਰੇ ਪਤਾ ਚਲਿਆ ਸੀ। ਖੋਜਕਰਤਾ ਨੇ ਕਿਹਾ ਕਿ ਵਟਸਐਪ ਦੇ ਕੰਟੈਂਟ ਸਕਿਊਰਟੀ ਪਾਲਿਸੀ ਵਿਚ ਕੁੱਝ ਖਰਾਬੀ ਆਈ ਸੀ। ਇਸ ਦੇ ਕਾਰਨ, ਵਟਸਐਪ ਦੇ ਵੈੱਬ ਕਲਾਇੰਟ ਵੀ ਪ੍ਰਭਾਵਤ ਹੋਏ ਹਨ। ਇਹ ਬੱਗ ਵਿੰਡੋਜ਼ ਦੇ ਨਾਲ ਨਾਲ ਮੈਕ ਓਪਰੇਟਿੰਗ ਸਿਸਟਮ ਤੇ ਵੀ ਹਮਲਾ ਕਰ ਰਿਹਾ ਹੈ,
whatsapp and facebook
ਪਰ ਆਈਫੋਨ ਯੂਜ਼ਰਸ ਨੂੰ ਇਸ ਤੋਂ ਸਭ ਵੱਧ ਖਤਰਾ ਹੈ। ਇਸ ਬੱਗ ਦੇ ਕਾਰਨ, ਹੈਕਰਸ ਉਪਭੋਗਤਾ ਦੇ ਕੰਪਿਊਟਰਾਂ ਵਿੱਚ ਮੌਜੂਦ ਸਾਰੀਆਂ ਫਾਈਲਾਂ ਨੂੰ ਅਸਾਨੀ ਨਾਲ ਐਕਸੈਸ ਕਰ ਰਹੇ ਹਨ। ਮਾਹਰਾਂ ਨੇ ਯੂਜ਼ਰਸ ਨੂੰ ਫੋਨ ਵਿਚ ਵਟਸਐਪ ਐਪ ਨੂੰ ਨਵੇਂ ਵਰਜ਼ਨ ਨਾਲ ਅਪਡੇਟ ਕਰਨ ਦੀ ਸਲਾਹ ਦਿੱਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।