Apple Company News: ਐਪਲ ਨੂੰ ਵੱਡਾ ਝਟਕਾ, ਫ਼ਰਾਂਸ ਨੇ ਠੋਕਿਆ 13 ਅਰਬ ਰੁਪਏ ਦਾ ਜੁਰਮਾਨਾ
Published : Apr 1, 2025, 9:20 am IST
Updated : Apr 1, 2025, 9:20 am IST
SHARE ARTICLE
Big blow to Apple, France imposes a fine of 13 billion rupees
Big blow to Apple, France imposes a fine of 13 billion rupees

Apple Company News: ਆਈ.ਓ.ਐਸ. ਅਤੇ ਆਈਪੈਡ ਡਿਵਾਈਸਾਂ ਲਈ ਮੋਬਾਈਲ ਐਪਲੀਕੇਸ਼ਨਾਂ ਦੀ ਵੰਡ ਵਿਚ ਅਪਣੀ ਸਥਿਤੀ ਦੀ ਦੁਰਵਰਤੋਂ ਕਰਨ ਲਈ ਲਗਾਇਆ ਜੁਰਮਾਨਾ

ਪੈਰਿਸ : ਫਰਾਂਸ ਦੇ ਕੰਪੀਟੀਸ਼ਨ ਰੈਗੂਲੇਟਰ ਨੇ ਅਪ੍ਰੈਲ 2021 ਅਤੇ ਜੁਲਾਈ 2023 ਦੇ ਵਿਚਕਾਰ ਆਈ.ਓ.ਐਸ. ਅਤੇ ਆਈਪੈਡ ਡਿਵਾਈਸਾਂ ਲਈ ਮੋਬਾਈਲ ਐਪਲੀਕੇਸ਼ਨਾਂ ਦੀ ਵੰਡ ਵਿਚ ਅਪਣੀ ਸਥਿਤੀ ਦੀ ਦੁਰਵਰਤੋਂ ਕਰਨ ਲਈ ਐਪਲ ਨੂੰ 150 ਮਿਲੀਅਨ ਯੂਰੋ (162 ਮਿਲੀਅਨ ਡਾਲਰ) ਦਾ ਜੁਰਮਾਨਾ ਲਗਾਇਆ ਹੈ।

ਫਰਾਂਸ ਦੀ ਕੰਪੀਟੀਸ਼ਨ ਅਥਾਰਟੀ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਪਾਇਆ ਕਿ ਐਪਲ ਦਾ ਐਪ ਟ੍ਰੈਕਿੰਗ ਟ੍ਰਾਂਸਪੇਰੈਂਸੀ ਫਰੇਮਵਰਕ, ਜਿਸ ਦਾ ਉਦੇਸ ਯੂਜਰਜ ਨੂੰ ਥਰਡ ਪਾਰਟੀ ਐਪਸ ਦੁਆਰਾ ਡੇਟਾ ਇਕੱਠਾ ਕਰਨ ਲਈ ਸਹਿਮਤੀ ਦੇਣਾ ਹੈ, ਅਪਣੇ ਆਪ ਵਿਚ ਆਲੋਚਨਾ ਲਈ ਖੁਲ੍ਹਾ ਨਹੀਂ ਹੈ।     (ਏਜੰਸੀ)

ਅਥਾਰਟੀ ਨੇ ਅਪਣੇ ਫ਼ੈਸਲੇ ਵਿਚ ਕਿਹਾ, “ਜਿਸ ਤਰੀਕੇ ਨਾਲ ਇਸ ਨੂੰ ਲਾਗੂ ਕੀਤਾ ਗਿਆ, ਉਹ ਨਾ ਤਾਂ ਜ਼ਰੂਰੀ ਸੀ ਅਤੇ ਨਾ ਹੀ ਐਪਲ ਦੇ ਨਿੱਜੀ ਡੇਟਾ ਦੀ ਸੁਰੱਖਿਆ ਦੇ ਦੱਸੇ ਗਏ ਉਦੇਸ਼ ਅਨੁਸਾਰ ਸੀ।’’ ਇਹ ਸਟ੍ਰੱਕਚਰ, ਜਿਸ ਵਿਚ ਆਈਫੋਨ ਜਾਂ ਆਈਪੈਡ ਯੂਜਰਜ ਨੂੰ ਐਪਲ-ਕੰਟ੍ਰੋਲਡ ਸਿਸਟਮਾਂ ’ਤੇ ਥਰਡ ਪਾਰਟੀ ਐਪਸ ਦੁਆਰਾ ਡੇਟਾ ਇਕੱਠਾ ਕਰਨ ਲਈ ਸਹਿਮਤੀ ਦੇਣ ਦੀ ਲੋੜ ਹੁੰਦੀ ਹੈ, ਪ੍ਰਾਈਵੇਸੀ ਲਈ ਬਿਹਤਰ ਸੁਰੱਖਿਆ ਪ੍ਰਦਾਨ ਕਰਦਾ ਹੈ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement