
ਪਾਣੀ 'ਚ ਡਿੱਗਣ ਤੋਂ ਬਾਅਦ ਸਮਾਰਟਫੋਨ ਜਾਂ ਤਾਂ ਖਰਾਬ ਹੋ ਜਾਂਦੇ ਹਨ ਜਾਂ ਪਹਿਲਾ ਦੀ ਤਰ੍ਹਾਂ ਠੀਕ ਕੰਮ ਨਹੀਂ ਕਰਦੇ
ਨਵੀਂ ਦਿੱਲੀ : ਪਾਣੀ 'ਚ ਡਿੱਗਣ ਤੋਂ ਬਾਅਦ ਸਮਾਰਟਫੋਨ ਜਾਂ ਤਾਂ ਖਰਾਬ ਹੋ ਜਾਂਦੇ ਹਨ ਜਾਂ ਪਹਿਲਾ ਦੀ ਤਰ੍ਹਾਂ ਠੀਕ ਕੰਮ ਨਹੀਂ ਕਰਦੇ ਪਰ ਆਈਫੋਨ ਦੇ ਨਾਲ ਅਜਿਹਾ ਨਹੀਂ ਹੈ। ਹਾਲ ਹੀ ਵਿਚ ਯੂਟਿਊਬ ਤੇ ਆਏ ਇੱਕ ਵੀਡੀਓ ਵਿੱਚ ਇਸ ਗੱਲ ਦਾ ਪਤਾ ਲੱਗਿਆ ਹੈ। ਯੂਟਿਊਬਰ ਮਾਈਕਲ ਬੈਨੇਟ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਆਪਣੇ ਇੱਕ ਚੈੱਨਲ ਤੇ ਵੀਡੀਓ ਪੋਸਟ ਕੀਤੀ ਸੀ।
Iphone found river
ਇਸ ਵੀਡੀਓ ਵਿੱਚ ਉਨ੍ਹਾਂ ਨੇ ਉਸ ਆਈਫੋਨ ਨੂੰ ਦਿਖਾਇਆ ਜੋ ਉਨ੍ਹਾਂ ਨੂੰ ਸਾਊਥ ਕੈਰੋਲੀਨਾ ਦੀ ਇੱਕ ਨਦੀ 'ਚੋਂ ਮਿਲਿਆ ਹੈ। ਇਸ ਆਈਫੋਨ ਨੂੰ ਜਦੋਂ ਮਹੀਨਿਆਂ ਬਾਅਦ ਵਿਅਕਤੀ ਨੇ ਪਾਣੀ 'ਚੋ ਲੱਭਿਆ ਤਾਂ ਉਸ ਵੇਲੇ ਵੀ ਫੋਨ ਕੰਮ ਕਰ ਰਿਹਾ ਸੀ। ਇਸ ਘਟਨਾ ਦੀ ਵੀਡੀਓ ਨੇਗੇਟਨੋਗਿਨ ਨਾਂ ਦੇ ਯੂਟਿਊਬ ਚੈਨਲ 'ਤੇ ਸਾਂਝੀ ਕੀਤੀ ਗਈ ਹੈ। ਵੀਡੀਓ ਸਾਂਝੀ ਕਰਨ ਵਾਲਾ ਯੂਟਿਊਬਰ ਮਾਈਕਲ ਬੈਨੇਟ ਨਦੀ ਤੋਂ ਮਹੀਨਿਆਂ ਬਾਅਦ ਫੋਨ ਨੂੰ ਕੱਢ ਤੇ ਉਸ ਦੇ ਅਸਲੀ ਮਾਲਕ ਤੱਕ ਪਹੁੰਚਾ ਦਿੰਦਾ ਹੈ।
Iphone found river
ਵੀਡੀਓ ਸਾਂਝੀ ਕਰਨ ਤੋਂ ਬਾਅਦ ਉਸ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਕ ਮੀਡੀਆ ਰਿਪੋਰਟ ਦੇ ਮੁਤਾਬਕ ਬੈਨੇਟ ਜਦੋਂ ਦੱਖਣੀ ਕੈਰੋਲੀਨਾ ਸਥਿਤ ਐਡਿਸਟੋ ਨਦੀ 'ਚ ਤੈਰਾਕੀ ਦੇ ਲਈ ਗਏ ਤਾਂ ਉਨ੍ਹਾਂ ਨੂੰ ਇਹ ਫੋਨ ਮਿਲਿਆ। ਫੋਨ ਨੂੰ ਵਾਟਰਪਰੂਫ ਕੇਸ 'ਚ ਰੱਖਿਆ ਗਿਆ ਸੀ, ਜਿਸ ਦੇ ਕਾਰਨ ਉਸ 'ਚ ਪਾਣੀ ਨਹੀਂ ਗਿਆ। ਬੈਨੇਟ ਦੇ ਯੂਟਿਊਬ ਚੈਨਲ 'ਤੇ 7.4 ਲੱਖ ਸਬਸਕ੍ਰਾਈਬਰਸ ਹਨ। ਉਹ ਨਦੀ 'ਚ 12 ਸਾਲ ਦੀ ਉਮਰ ਤੋਂ ਤੈਰਾਕੀ ਕਰ ਰਹੇ ਹਨ। ਇਸ ਦੌਰਾਨ ਜੋ ਵੀ ਚੀਜ਼ ਉਨ੍ਹਾਂ ਨੂੰ ਮਿਲਦੀ ਹੈ, ਉਹ ਉਸ ਦੀ ਵੀਡੀਓ ਸਾਂਝੀ ਕਰਦੇ ਹਨ।
Iphone found river
ਬਾਕੀ ਚੀਜ਼ਾਂ ਵਾਂਗ ਇਸ ਵਾਰ ਉਨ੍ਹਾਂ ਨੂੰ ਪਾਣੀ 'ਚੋਂ ਆਈਫੋਨ ਮਿਲਿਆ ਸੀ। ਪਾਣੀ 'ਚੋਂ ਕੱਢਣ ਤੋਂ ਬਾਅਦ ਜਦੋਂ ਬੈਨੇਟ ਨੇ ਫੋਨ ਚਾਰਜ ਲਾਇਆ ਤਾਂ ਉਹ ਦੇਖ ਕੇ ਹੈਰਾਨ ਰਹਿ ਗਏ ਕਿ ਫੋਨ ਅਜੇ ਵੀ ਕੰਮ ਕਰ ਰਿਹਾ ਸੀ। ਵੀਡੀਓ 'ਚ ਦਿਖਾਇਆ ਗਿਆ ਹੈ ਕਿ ਬੈਨੇਟ ਫੋਨ ਦੀ ਅਸਲੀ ਮਾਲਕ ਐਰਿਕਾ ਬੈਨੇਟ ਤੱਕ ਪਹੁੰਚ ਜਾਂਦੇ ਹਨ। ਐਰਿਕਾ ਨੂੰ ਲੱਗਿਆ ਕਿ ਉਹ ਆਪਣੇ ਪਿਤਾ ਦੇ ਆਖਰੀ ਸੰਦੇਸ਼ ਗੁਆ ਬੈਠੀ ਹੈ ਪਰ ਜਦੋਂ ਉਸ ਨੇ ਫੋਨ ਦੇਖਿਆ ਤਾਂ ਉਹ ਹੈਰਾਨ ਰਹਿ ਗਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ