Honor 7A ਲਾਂਚ, ਇਸ ਬਜਟ ਸਮਾਰਟਫ਼ੋਨ 'ਚ ਹੈ ਦੋ ਰਿਅਰ ਕੈਮਰੇ
Published : Apr 2, 2018, 6:28 pm IST
Updated : Apr 2, 2018, 6:34 pm IST
SHARE ARTICLE
Honor 7A
Honor 7A

ਵਾਵੇ ਦੇ ਆਨਰ ਬਰਾਂਡ ਨੇ ਸੋਮਵਾਰ ਨੂੰ ਅਪਣਾ ਲੇਟੈਸਟ ਬਜਟ ਸਮਾਰਟਫ਼ੋਨ ਆਨਰ 7ਏ ਚੀਨ 'ਚ ਲਾਂਚ ਕਰ ਦਿਤਾ। ਹੈਂਡਸੈਟ 'ਚ ਸਟੀਰੀਓ ਸਪੀਕਰਸ ਅਤੇ 18:9 ਡਿਸਪਲੇ ਵਰਗੇ ਫ਼ੀਚਰਸ..

ਨਵੀਂ ਦਿੱਲੀ: ਵਾਵੇ ਦੇ ਆਨਰ ਬਰਾਂਡ ਨੇ ਸੋਮਵਾਰ ਨੂੰ ਅਪਣਾ ਲੇਟੈਸਟ ਬਜਟ ਸਮਾਰਟਫ਼ੋਨ ਆਨਰ 7ਏ ਚੀਨ 'ਚ ਲਾਂਚ ਕਰ ਦਿਤਾ। ਹੈਂਡਸੈਟ 'ਚ ਸਟੀਰੀਓ ਸਪੀਕਰਸ ਅਤੇ 18:9 ਡਿਸਪਲੇ ਵਰਗੇ ਫ਼ੀਚਰਸ ਦਿਤੇ ਗਏ ਹਨ। ਪਿਛਲੇ ਸਾਲ ਆਏ ਆਨਰ 6ਏ ਦੇ ਅਪਗਰੇਡ ਵੈਰੀਐਂਟ ਆਨਰ 7ਏ 'ਚ ਵੀ ਪਿਛਲੇ ਫ਼ੋਨ ਦੀ ਤਰ੍ਹਾਂ ਹੀ ਸਨੈਪਡਰੈਗਨ 430 ਪ੍ਰੋਸੈੱਸਰ ਹੈ। Honor 7A ਵੱਖ-ਵੱਖ ਰੈਮ ਅਤੇ ਸਟੋਰੇਜ ਵੈਰੀਐਂਟ 'ਚ ਮਿਲਦਾ ਹੈ।

Honor7AHonor7A

Honor 7A ਕੀਮਤ ਅਤੇ ਉਪਲਬਧਤਾ 
Honor 7A ਦੇ 2 ਜੀਬੀ ਰੈਮ / 32 ਜੀਬੀ ਸਟੋਰੇਜ ਵੈਰੀਐਂਟ ਦੀ ਕੀਮਤ 799 ਚੀਨੀ ਯੁਆਨ (ਕਰੀਬ 8,300 ਰੁਪਏ) ਹੈ। ਉਥੇ ਹੀ 3 ਜੀਬੀ ਰੈਮ / 32 ਜੀਬੀ ਸਟੋਰੇਜ ਵੈਰੀਐਂਟ ਦੀ ਕੀਮਤ ਚੀਨ 'ਚ 999 ਚੀਨੀ ਯੁਆਨ (ਕਰੀਬ 10,300 ਰੁਪਏ) ਹੈ। ਫ਼ੋਨ ਆਰੋਰਾ ਬਲੂ, ਬਲੈਕ ਅਤੇ ਪਲੈਟੀਨਮ ਗੋਲਡ ਕਲਰ 'ਚ ਮਿਲੇਗਾ ਅਤੇ ਇਸ ਦੀ ਵਿਕਰੀ ਚੀਨ 'ਚ 3 ਅਪ੍ਰੈਲ ਤੋਂ ਸ਼ੁਰੂ ਹੋਵੇਗੀ।

Honor7AHonor7A

Honor 7A ਸਪੈਸਿਫਿਕੇਸ਼ਨ
ਆਨਰ ਦੇ ਇਸ ਸਮਾਰਟਫ਼ੋਨ 'ਚ 5.7 ਇੰਚ ਐੱਚਡੀ+ (720x1440 ਪਿਕਸਲ) ਆਈਪੀਐਸ ਐਲਸੀਡੀ ਡਿਸਪਲੇ ਹੈ ਜਿਸ ਦਾ ਆਸਪੇਕਟ ਅਨੁਪਾਤ 18:9 ਹੈ। ਸਮਾਰਟਫ਼ੋਨ 'ਚ ਆਕਟਾ-ਕੋਰ ਕਵਾਲਕਾਮ ਸਨੈਪਡਰੈਗਨ 430 ਪ੍ਰੋਸੈੱਸਰ ਦਿਤਾ ਗਿਆ ਹੈ। ਰੈਮ ਲਈ 2 ਜੀਬੀ ਅਤੇ 3 ਜੀਬੀ ਵਿਕਲਪ ਮਿਲਦਾ ਹੈ ਅਤੇ ਗਰਾਫਿਕਸ ਲਈ ਅਡਰੈਨੋ 505 ਜੀਪੀਯੂ ਹੈ। ਫ਼ੋਨ 'ਚ 32 ਜੀਬੀ ਇਨਬਿਲਟ ਸਟੋਰੇਜ ਹੈ ਜਿਸ ਨੂੰ ਮਾਈਕਰੋਐਸਡੀ ਕਾਰਡ ਦੇ ਜ਼ਰੀਏ 256 ਜੀਬੀ ਤਕ ਵਧਾਇਆ ਜਾ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement