ਸਾਵਧਾਨ! ਵਟਸਐਪ ਗਰੁੱਪ ‘ਚ PDF ਕਾਪੀ ਭੇਜਣਾ ਗੈਰ ਕਾਨੂੰਨੀ, ਹੋ ਸਕਦੀ ਹੈ ਕਾਰਵਾਈ! 
Published : May 2, 2020, 4:38 pm IST
Updated : May 2, 2020, 4:38 pm IST
SHARE ARTICLE
File Photo
File Photo

ਜ਼ਿਆਦਾ ਪੀਡੀਐਫ ਡਾਊਨਲੋਡ ਕਰਨ ਵਾਲੇ ਯੂਜਰਸ ਹੋਣਗੇ ਬਲਾਕ 

ਨਵੀਂ ਦਿੱਲੀ - ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਪੂਰੇ ਦੇਸ਼ ਵਿਚ ਲੌਕਡਾਊਨ ਕੀਤਾ ਹੋਇਆ ਹੈ। ਲੌਕਡਾਊਨ ਦੇ ਦੌਰ ਵਿਚ ਦੇਸ਼ ਨੂੰ ਆਰਥਿਕ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਦੇ ਨਾਲ ਹੀ ਅਖਬਾਰਾਂ ਨੂੰ ਵੰਡ ਪ੍ਰਣਾਲੀ ਨਾਲ ਜੁੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

File photoFile photo

ਦੂਜੇ ਪਾਸੇ ਉਨ੍ਹਾਂ ਦੀ ਈ-ਪੇਪਰ ਕਾਪੀ ਅਤੇ ਡਿਜੀਟਲ ਪਾਈਰੇਸੀ ਦੀਆਂ ਘਟਨਾਵਾਂ ਵਿੱਚ ਵੀ ਵਾਧਾ ਹੋਇਆ ਹੈ। ਇਸ ਨਾਲ ਅਖਬਾਰਾਂ ਦੇ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ। ਹਿੰਦੀ ਦੇ ਅਖਬਾਰ ਦੈਨਿਕ ਭਾਸਕਰ ਵਿਚ ਛਪੀ ਰਿਪੋਰਟ ਅਨੁਸਾਰ ਈ-ਪੇਪਰ ਕਾੱਪੀ ਅਤੇ ਡਿਜੀਟਲ ਪਾਈਰੇਸੀ ਨੂੰ ਰੋਕਣ ਲਈ ਇੰਡੀਅਨ ਅਖਬਾਰ ਸੁਸਾਇਟੀ (ਆਈ.ਐੱਨ.ਐੱਸ.) ਨੇ ਚਿਤਾਵਨੀ ਦਿੱਤੀ ਹੈ

How to secure your whatsappwhatsapp

ਕਿ ਅਖਬਾਰਾਂ ਦੇ ਈ-ਪੇਪਰਾਂ ਤੋਂ ਪੇਜਾਂ ਨੂੰ ਡਾਊਨਲੋਡ ਕਰਨਾ ਅਤੇ ਉਹਨਾਂ ਦੀ ਪੀਡੀਐਫ ਫਾਈਲ ਨੂੰ ਵਟਸਐਪ ਜਾਂ ਟੈਲੀਗ੍ਰਾਮ ਗਰੁੱਪ ਵਿਚ ਭੇਜਣਾ ਗੈਰ ਕਾਨੂੰਨੀ ਹੈ। ਅਖਬਾਰਾਂ ਉਸ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਤੇ ਭਾਰੀ ਜ਼ੁਰਮਾਨੇ ਲੈ ਸਕਦੇ ਹਨ ਜੋ ਈ-ਪੇਪਰ ਜਾਂ ਉਸ ਦੇ ਹਿੱਸਿਆਂ ਦੀ ਨਕਲ ਕਰਕੇ ਗੈਰ ਕਾਨੂੰਨੀ ਢੰਗ ਨਾਲ ਸੋਸ਼ਲ ਮੀਡੀਆ 'ਤੇ ਸਰਕੂਲੇਟ ਕਰਦਾ ਹੈ।

WhatsApp WhatsApp

ਉਸ ਸਮੂਹ, ਵਟਸਐਪ ਜਾਂ ਟੈਲੀਗ੍ਰਾਮ ਸਮੂਹ ਦੇ ਪ੍ਰਬੰਧਕਾਂ ਨੂੰ ਅਜਿਹੇ ਸਮੂਹ ਵਿਚ ਅਖ਼ਬਾਰ ਦੀ ਗੈਰਕਾਨੂੰਨੀ ਢੰਗ ਨਾਲ ਕਾਪੀਆਂ ਭੇਜਣ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ।

whatsappwhatsapp

ਜ਼ਿਆਦਾ ਪੀਡੀਐਫ ਡਾਊਨਲੋਡ ਕਰਨ ਵਾਲੇ ਯੂਜਰਸ ਹੋਣਗੇ ਬਲਾਕ 
ਆਈਐਨਐਸ ਦੀ ਸਲਾਹ 'ਤੇ ਅਖਬਾਰ ਸਮੂਹ ਵੀ ਅਜਿਹੀ ਟੈਕਨਾਲੋਜੀ ਦੀ ਵਰਤੋਂ ਕਰਨਗੇ ਤਾਂ ਜੋ ਕੋਈ ਵਿਅਕਤੀ ਅਖਬਾਰ ਦੀ ਪੀਡੀਐਫ ਫਾਈਲ ਨੂੰ ਡਾਊਨਲੋਡ ਕਰੇ ਤਾਂ ਉਨ੍ਹਾਂ ਨੂੰ ਉਸ ਵਿਅਕਤੀ ਦਾ ਪਤਾ ਲੱਗ ਸਕੇ ਜੋ ਇਸ ਨੂੰ ਸੋਸ਼ਲ ਮੀਡੀਆ' ਤੇ ਪ੍ਰਸਾਰਿਤ ਕਰਦਾ ਹੈ। ਹਰ ਹਫ਼ਤੇ ਵਿਚ ਨਿਰਧਾਰਤ ਗਿਣਤੀ ਤੋਂ ਵੱਧ ਪੀ ਡੀ ਐੱਫ ਡਾਊਨਲੋਡ ਕਰਨ ਵਾਲੇ ਯੂਜਰ ਨੂੰ ਵੀ ਰੋਕਿਆ ਜਾ ਸਕਦਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement