
ਸੋਸ਼ਲ ਮੀਡੀਆ ਨਿਯਮਾਂ ਦਾ ਉਲੰਘਣ ਕਰਨ ‘ਤੇ ਇੰਸਟਾਗ੍ਰਾਮ ਲਾਈਕ ਪੈਟਰੋਲ ਨਾਂਅ ਦੀ ਇਕ ਐਪ ਨੂੰ ਬੰਦ ਕਰਨ ਜਾ ਰਿਹਾ ਹੈ।
ਨਵੀਂ ਦਿੱਲੀ: ਸੋਸ਼ਲ ਮੀਡੀਆ ਨਿਯਮਾਂ ਦਾ ਉਲੰਘਣ ਕਰਨ ‘ਤੇ ਇੰਸਟਾਗ੍ਰਾਮ ਲਾਈਕ ਪੈਟਰੋਲ ਨਾਂਅ ਦੀ ਇਕ ਐਪ ਨੂੰ ਬੰਦ ਕਰਨ ਜਾ ਰਿਹਾ ਹੈ। ਇਕ ਰਿਪੋਰਟ ਮੁਤਾਬਕ ਜਿਨ੍ਹਾਂ ਲੋਕਾਂ ਨੇ ਉਸ ਐਪ ਨੂੰ ਡਾਊਨਲੋਡ ਕੀਤਾ ਹੈ, ਉਹਨਾਂ ਨੂੰ ਇਹ ਐਪ ਬਾਕੀ ਯੂਜ਼ਰਜ਼ ਦੀ ਐਕਟੀਵਿਟੀ ਦੀ ਜਾਣਕਾਰੀ ਦਿੰਦਾ ਸੀ। ਇਕ ਹੋਰ ਰਿਪੋਰਟ ਮੁਤਾਬਕ ਇੰਸਟਾਗ੍ਰਾਮ ਨੇ ਅਪਣੇ ਨਿਯਮਾਂ ਦਾ ਉਲੰਘਣ ਕਰਨ ‘ਤੇ ਐਪ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਹੈ।
Instagram
ਇਸ ਤੋਂ ਬਾਅਦ ਉਮੀਦ ਹੈ ਕਿ ਲਾਈਕ ਪੈਟਰੋਲ ਡਾਟਾ ਇਕੱਠਾ ਨਹੀਂ ਕਰ ਸਕੇਗਾ ਅਤੇ ਪਬਲੀਸ਼ਰ ਨੂੰ ਐਪ ਬੰਦ ਕਰਨੀ ਹੋਵੇਗੀ। ਫੇਸਬੁੱਕ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਹਨਾਂ ਦੀਆਂ ਨੀਤੀਆਂ ਜਾ ਉਲੰਘਣ ਕਰਨ ਵਿਚ ਸ਼ਾਮਲ ਕੰਪਨੀਆਂ ‘ਤੇ ਅਸੀਂ ਕਾਰਵਾਈ ਕਰਦੇ ਹਾਂ। ਲਾਈਕ ਪੈਟਰੋਲ ਦੇ ਡਾਟੇ ਨੂੰ ਚੋਰੀ ਕਰਾ ਰਿਹਾ ਸੀ, ਇਸ ਲਈ ਉਹਨਾਂ ਵਿਰੁੱਧ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।
Instagram
ਇਸ ਤੋਂ ਪਹਿਲਾਂ ਅਕਤੂਬਰ ਵਿਚ ਇੰਸਟਾਗ੍ਰਾਮ ਨੇ ਅਪਣੇ ਫੋਲੋਇੰਗ ਟੈਬ ਨੂੰ ਖਤਮ ਕਰ ਦਿੱਤਾ ਸੀ। ਇਹ ਟੈਬ ਉਹਨਾਂ ਅਕਾਂਊਟਸ ਦੀ ਜਾਣਕਾਰੀ ਦਿੰਦਾ ਹੈ, ਜਿਨ੍ਹਾਂ ਨਾਲ ਉਹਨਾਂ ਦੇ ਦੋਸਤ ਜੁੜੇ ਹਨ। ਇੰਸਟਾਗ੍ਰਾਮ ਨੇ 2011 ਵਿਚ ਇਕ ਸ਼ੁਰੂਆਤੀ ਫੀਚਰ ਦੇ ਰੂਪ ਵਿਚ ਅਪਣਾ ‘ਫੋਲੋ’ ਟੈਬ ਲਾਂਚ ਕੀਤਾ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।