
ਉਸ 'ਚ 499 ਰੁਪਏ, 749 ਰੁਪਏ ਤੇ 999 ਰੁਪਏ ਤੇ 1599 ਰੁਪਏ ਦੇ ਪ੍ਰੀਪੇਡ ਰਿਚਾਰਜ ਪਲਾਨ ਸ਼ਾਮਿਲ ਹੈ।
ਨਵੀਂ ਦਿੱਲੀ- Bharti Airtel ਵੱਲੋਂ ਹਰ ਮਹੀਨੇ ਜਾਂ ਸਾਲ ਬਾਅਦ ਕੁਝ ਨਵੇਂ ਆਫ਼ਰ ਜ਼ਰੂਰ ਹੁੰਦੇ ਹਨ। ਇਸ ਦੇ ਚਲਦੇ ਅੱਜ ਟੈਲੀਕੀਮ ਆਪਰੇਟਰ Bharti Airtel ਵੱਲੋਂ Hotstar VIP ਦਾ ਮੁਫ਼ਤ ਸਬਸਕ੍ਰਿਪਸਨ ਆਫ਼ਰ ਦਿੱਤਾ ਜਾ ਰਿਹਾ ਹੈ। ਇਸ ਨਾਲ ਯੂਜ਼ਰਜ਼ ਨੂੰ ਬਹੁਤ ਫਾਇਦਾ ਮਿਲਣ ਵਾਲਾ ਹੈ। ਦੱਸ ਦੇਈਏ ਇਹ ਸਬਸਕ੍ਰਿਪਸ਼ਨ ਆਫ਼ਰ ਏਅਰਟੈੱਲ ਦੇ ਚੁਣੀਂਦਾ ਪੋਸਟਪੇਡ ਤੇ ਬ੍ਰਾਡਬੈਂਡ ਯੂਜ਼ਰਜ਼ ਲਈ ਹੋਵੇਗਾ।
ਇਨ੍ਹਾਂ ਪਲਾਨ ਵਾਲੇ ਲੋਕਾਂ ਨੂੰ ਹੋਵੇਗਾ ਫਾਇਦਾ
ਏਅਰਟੈੱਲ ਦੇ ਟਰਮ ਐਂਡ ਕੰਡੀਸ਼ਨ ਅਨੁਸਾਰ ਇਹ ਆਫ਼ਰ ਪਲੈਟੀਨਮ ਯੂਜ਼ਰਜ਼ ਲਈ ਹੋਵੇਗਾ, ਯਾਨੀ Hotstar VIP ਦੀ ਮੁਫ਼ਤ ਸਬਸਕ੍ਰਿਪਸ਼ਨ ਆਫ਼ਰ 499 ਰੁਪਏ ਤੇ ਉਸ ਤੋਂ ਜ਼ਿਆਦਾ ਦੇ ਪ੍ਰੀਪੇਡ ਰਿਚਾਰਜ 'ਤੇ ਮਿਲੇਗਾ, ਜਦੋਂਕਿ ਇਹ ਸਹੂਲਤ ਬ੍ਰਾਡਬੈਂਡ ਪਲਾਨ 'ਚ 999 ਰੁਪਏ ਤੇ ਉਸ ਤੋਂ ਜ਼ਿਆਦਾ ਦੇ ਰਿਚਾਰਜ ਪਲਾਨ 'ਤੇ ਮਿਲੇਗੀ।
ਇਹ ਪਲਾਨ ਹਨ ਸ਼ਾਮਿਲ
ਉਸ 'ਚ 499 ਰੁਪਏ, 749 ਰੁਪਏ ਤੇ 999 ਰੁਪਏ ਤੇ 1599 ਰੁਪਏ ਦੇ ਪ੍ਰੀਪੇਡ ਰਿਚਾਰਜ ਪਲਾਨ ਸ਼ਾਮਿਲ ਹੈ।
ਜੇ ਬ੍ਰਾਡਬੈਂਡ ਪਲਾਨ ਦੀ ਗੱਲ ਕਰੀਏ ਤਾਂ ਏਅਰਟੈਲ ਦੇ 999 ਰੁਪਏ, 1,499 ਰੁਪਏ ਤੇ 3,999 ਰੁਪਏ ਦੇ ਰਿਚਾਰਜ ਪਲਾਨ 'ਤੇ Hotstar VIP ਦਾ ਮੁਫ਼ਤ ਸਬਸਕ੍ਰਿਪਸ਼ਨ ਮਿਲੇਗਾ।