
ਹੁਣ ਤੱਕ 30 ਕਰੋੜ ਲੋਕਾਂ ਨੇ ਪੈਨ ਕਾਰਡ ਨੂੰ ਅਧਾਰ ਕਾਰਡ ਨਾਲ ਕਰਵਾਇਆ ਲਿੰਕ
ਨਵੀਂ ਦਿੱਲੀ : 27 ਜਨਵਰੀ 2020 ਤੱਕ 30 ਕਰੋੜ 75 ਲੱਖ 2 ਹਜ਼ਾਰ 824 ਲੋਕਾਂ ਦਾ ਪੈਨਕਾਰਡ ਅਧਾਰ ਨਾਲ ਲਿੰਕ ਹੋ ਚੁੱਕਿਆ ਹੈ ਇਸ ਗੱਲ ਦਾ ਪ੍ਰਗਟਾਵਾ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਸੰਸਦ ਵਿਚ ਪੁੱਛੇ ਗਏ ਇਕ ਸਵਾਲ ਦੌਰਾਨ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੈਨ ਨੂੰ ਅਧਾਰ ਕਾਰਡ ਨਾਲ ਜੋੜਨ ਦਾ ਮਕਸਦ ਨਕਲੀ ਪੈਨ ਕਾਰਡ ਨੂੰ ਛਾਂਟ ਕੇ ਅਸਲੀ ਦੀ ਪਹਿਚਾਣ ਕਰਨਾ ਹੈ।
File Photo
ਕੇਂਦਰੀ ਮੰਤਰੀ ਨੇ ਇਹ ਵੀ ਦੱਸਿਆ ਕਿ ਸੈਂਟਰਲ ਬੋਰਡ ਆਫ ਡਾਇਰੈਕਟਰ ਟੈਕਸੇਜ਼ ਨੇ ਅਧਾਰ ਅਤੇ ਪੈਨ ਕਾਰਡ ਨੂੰ ਲਿੰਕ ਕਰਵਾਉਣ ਦੀ ਆਖਰੀ ਮਿਤੀ ਵਧਾ ਕੇ 31 ਮਾਰਚ 2020 ਕਰ ਦਿੱਤੀ ਹੈ ਜਦਕਿ ਪਹਿਲਾ ਇਹ ਸਮਾਂ ਸੀਮਾ 31 ਦਸੰਬਰ 2019 ਸੀ। ਮੰਤਰੀ ਨੇ ਇਕ ਹੋਰ ਸਵਾਲ ਦੇ ਜਵਾਬ ਵਿਚ ਦੱਸਿਆ ਕਿ 24 ਜਨਵਰੀ 2020 ਤੱਕ 85 ਫ਼ੀਸਦੀ ਸੇਵਿੰਗ ਅਤੇ ਕਰੰਟ ਬੈਂਕ ਖਾਤੇ ਨੂੰ ਅਧਾਰ ਨਾਲ ਲਿੰਕ ਕੀਤਾ ਜਾ ਚੁੱਕਾ ਹੈ ਅਤੇ 31 ਦਸੰਬਰ 2019 ਤੱਕ National Paymets Corporation of India ਵੱਲੋਂ ਜਾਰੀ ਅੰਕੜਿਆ ਦੇ ਅਨੁਸਾਰ 59.15 ਕਰੋੜ ਰੁਪਏ ਕਾਰਡ ਬੈਂਕਾ ਨੇ ਜਾਰੀ ਕੀਤੇ ਹਨ।
File Photo
ਅਧਾਰ ਕਾਰਡ ਨਾਲ ਪੈਨ ਨੂੰ ਲਿੰਕ ਕਰਵਾਉਣਾ ਕਿਉਂ ਜਰੂਰੀ ਹੈ ਸਰਕਾਰ ਨੇ ਇਸ ਬਾਰੇ ਦੱਸਦਿਆ ਕਿਹਾ ਕਿ ਇਸ ਨੂੰ ਲਿੰਕ ਕਰਵਾਉਣ ਦੀ ਪ੍ਰਕਿਰਿਆ ਪੈਨ ਦੀ ਦੁਰਵਰਤੋਂ ਅਤੇ ਸੰਭਾਵਤ ਟੈਕਸ ਦੀ ਧੋਖਾਧੜੀ ਨੂੰ ਰੋਕਦੀ ਹੈ। ਨਾਲ ਹੀ ਇਸ ਨਾਲ ਮਲਟੀਪਲ ਕਾਰਡ ਬਨਣਾ ਬੰਦ ਹੋ ਜਾਵੇਗਾ।
File Photo
ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਪੈਨ ਨੂੰ ਅਧਾਰ ਕਾਰਡ ਨਾਲ ਲਿੰਕ ਕਰਾਉਣ ਦੀ ਮਿਤੀ 30 ਸਤੰਬਰ 2019 ਰੱਖੀ ਸੀ ਜੋ ਕਿ ਬਾਅਦ ਵਿਚ ਵਧਾ ਕੇ 31 ਦਸੰਬਰ 2019 ਕਰ ਦਿੱਤੀ ਗਈ ਸੀ ਅਤੇ ਹੁਣ ਅਧਾਰ ਨਾਲ ਪੈਨ ਕਾਰਡ ਲਿੰਕ ਕਰਾਉਣ ਦਾ ਸਮਾਂ 31 ਮਾਰਚ 2020 ਕਰ ਦਿੱਤਾ ਗਿਆ ਹੈ।