Facebook ਬੰਦ ਕਰਨ ਜਾ ਰਿਹਾ ਹੈ ਇਹ ਖਾਸ ਫੀਚਰ, ਜਾਣਕੇ ਤੁਸੀ ਵੀ ਕਹੋਗੇ oh No
Published : Sep 3, 2019, 1:20 pm IST
Updated : Sep 3, 2019, 1:20 pm IST
SHARE ARTICLE
 Facebook
Facebook

ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਸਾਇਟ ਫੇਸਬੁਕ ਦਾ ਉਹ ਸਭ ਤੋਂ ਖਾਸ ਫੀਚਰ ਜੋ ਤੁਹਾਨੂੰ ਸਭ ਤੋਂ ਜ਼ਿਆਦਾ ਖੁਸ਼ੀ ਦਿੰਦਾ ਹੈ ਉਹ ਹੁਣ ਬੰਦ ਹੋਣ ਵਾਲਾ ਹੈ।

ਨਵੀਂ ਦਿੱਲੀ : ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਸਾਇਟ ਫੇਸਬੁਕ ਦਾ ਉਹ ਸਭ ਤੋਂ ਖਾਸ ਫੀਚਰ ਜੋ ਤੁਹਾਨੂੰ ਸਭ ਤੋਂ ਜ਼ਿਆਦਾ ਖੁਸ਼ੀ ਦਿੰਦਾ ਹੈ ਉਹ ਹੁਣ ਬੰਦ ਹੋਣ ਵਾਲਾ ਹੈ। ਹੁਣ ਤੁਸੀ ਸੋਚ ਰਹੇ ਹੋਵੋਗੇ ਕਿ ਅਜਿਹਾ ਕਿਹੜਾ ਫੀਚਰ ਹੈ ਜੋ ਸਭ ਤੋਂ ਜ਼ਿਆਦਾ ਖੁਸ਼ੀ ਦਿੰਦਾ ਹੈ ਤਾਂ ਇਸਦਾ ਜਵਾਬ ਹੈ ਲਾਈਕ। ਜਦੋਂ ਵੀ ਤੁਸੀਂ ਫੇਸਬੁਕ 'ਤੇ ਕੋਈ ਫੋਟੋ ਜਾਂ ਪ੍ਰੋਫਾਇਲ ਫੋਟੋ ਅਪਲੋਡ ਕਰਦੇ ਹੋ ਤਾਂ ਤੁਹਾਡੇ ਦੋਸਤ ਉਸਨੂੰ ਲਾਈਕ ਕਰਦੇ ਹਨ ਅਤੇ ਜਿਆਦਾ ਤੋਂ ਜਿਆਦਾ ਲਾਇਕਸ ਦੇਖਕੇ ਤੁਸੀ ਖੁਸ਼ ਹੁੰਦੇ ਹੋ ਕਿ ਤੁਹਾਡੀ ਫੋਟੋ ਨੂੰ 500 / 1000 ਲੋਕਾਂ ਨੇ ਲਾਈਕ ਕੀਤਾ ਪਰ ਫੇਸਬੁਕ ਇਸ ਫੀਚਰ ਨੂੰ ਬੰਦ ਕਰਨ ਦੀ ਤਿਆਰੀ ਵਿੱਚ ਹੈ।

FacebookFacebook

ਦਰਅਸਲ, ਜਦੋਂ ਵੀ ਕੋਈ ਕਿਸੇ ਫੋਟੋ ਨੂੰ ਫੇਸਬੁੱਕ ’ਤੇ ਲਾਈਕ ਕਰਦਾ ਹੈ ਤਾਂ ਫੋਟੋ ਦੇ ਨਾਲ ਇਹ ਦਿਖਾਈ ਦਿੰਦਾ ਹੈ ਕਿ ਕਿੰਨੇ ਲੋਕਾਂ ਨੇ ਉਸ ਨੂੰ ਲਾਈਕ ਕੀਤਾ ਹੈ। ਇਸ ਫੀਚਰ ਨੂੰ ਲਾਈਕ ਕਾਊਂਟ ਯਾਨੀ ਲਾਈਕ ਦੀ ਗਿਣਤੀ ਕਿਹਾ ਜਾਂਦਾ ਹੈ। ਹੁਣ ਇਸ ਲਾਈਕ ਕਾਊਂਟ ਫੀਚਰ ਨੂੰ ਫੇਸਬੁੱਕ ਬੰਦ ਕਰ ਰਹੀ ਹੈ। ਇਸ ਦੀ ਜਾਣਕਾਰੀ ਐਪ ਰਿਸਰਚਰ Jane Manchun Wong ਨੇ ਦਿੱਤੀ ਹੈ।

FacebookFacebook

ਉਨ੍ਹਾਂ ਫੇਸਬੁੱਕ ਦੇ ਐਂਡਰਾਇਡ ਐਪ ’ਚ ਇਕ ਕੋਡ ਦਾ ਖੁਲਾਸਾ ਕੀਤਾ ਹੈ। ਇਹ ਕੋਡ ਫੇਸਬੁੱਕ ਪੋਸਟ ਕਾਊਂਟ ਨੂੰ ਹਟਾਉਣ ਵਾਲਾ ਹੈ। ਉਥੇ ਹੀ ਫੇਸਬੁੱਕ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਲਾਈਕ ਕਾਊਂਟ ਨੂੰ ਹਾਈਡ ਯਾਨੀ ਲੁਕਾਉਣ ਵਾਲੀ ਹੈ, ਹਾਲਾਂਕਿ ਇਹ ਫੀਚਰ ਕਦੋਂ ਜਾਰੀ ਹੋਵੇਗੀ ਇਸ ਦੀ ਕੋਈ ਜਾਣਕਾਰੀ ਅਜੇ ਤਕ ਨਹੀਂ ਮਿਲੀ।

FacebookFacebook

ਇਸ ਫੀਚਰ ਦੇ ਆਉਣ ਤੋਂ ਬਾਅਦ ਤੁਹਾਨੂੰ ਗਿਣਤੀ ’ਚ ਇਹ ਨਹੀਂ ਦਿਸੇਗਾ ਕਿ ਕਸੇ ਪੋਸਟ ਨੂੰ ਕਿੰਨੇ ਲੋਕਾਂ ਨੇ ਲਾਈਕ ਕੀਤਾ ਹੈ। ਦੱਸ ਦੇਈਏ ਕਿ ਇਹ ਲਾਈਕ ਕਾਊਂਟ ਹਾਈਡ ਕਰਨ ਦਾ ਫੀਚਰ ਇੰਸਟਾਗ੍ਰਾਮ ’ਚ ਕੁਝ ਮਹੀਨੇ ਪਹਿਲਾਂ ਹੀ ਜਾਰੀ ਹੋਇਆ ਹੈ। ਇਸੇ ਫੀਚਰ ਨੂੰ ਹੁਣ ਕੰਪਨੀ ਫੇਸਬੁੱਕ ’ਤੇ ਟਰਾਈ ਕਰਨਾ ਚਾਹੁੰਦੀ ਹੈ। ਹਾਲਾਂਕਿ, ਇੰਸਟਾਗ੍ਰਾਮ ’ਚ ਲਾਈਕ ਕਾਊਂਟ ਫੀਚਰ ਅਜੇ ਭਾਰਤ ’ਚ ਲਾਈਵ ਨਹੀਂ ਹੋਇਆ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement