
ਫੇਸਬੁੱਕ ਯੂਜ਼ਰਜ਼ ਲਈ ਜਲਦ ਹੀ ਡਾਰਕ ਮੋਡ ਰੋਲ ਆਊਟ ਕੀਤਾ ਜਾਵੇਗਾ...
ਨਵੀਂ ਦਿੱਲੀ: ਫੇਸਬੁੱਕ ਯੂਜ਼ਰਜ਼ ਲਈ ਜਲਦ ਹੀ ਡਾਰਕ ਮੋਡ ਰੋਲ ਆਊਟ ਕੀਤਾ ਜਾਵੇਗਾ। ਇਸ ਨੂੰ ਹਾਲ ਹੀ 'ਚ ਬੀਟਾ ਵਰਜ਼ਨ 'ਚ ਸਪਾਟ ਕੀਤਾ ਗਿਆ ਹੈ। ਛੇਤੀ ਹੀ ਇਸ ਨੂੰ ਸੋਸ਼ਲ ਨੈੱਟਵਰਕਿੰਗ ਐਪ ਲਈ ਵੀ ਰੋਲ ਆਊਟ ਕੀਤਾ ਜਾ ਸਕਦਾ ਹੈ। ਇਸ ਸਾਲ ਫੇਸਬੁੱਕ ਨੇ ਆਪਣੇ ਮੈਸੇਜਿੰਗ ਐਪ ਫੇਸਬੁੱਕ Messenger ਲਈ ਇਸ ਨੂੰ ਕੁਝ ਮਹੀਨੇ ਪਹਿਲਾਂ ਹੀ ਰੋਲ ਆਊਟ ਕੀਤਾ ਸੀ।
Facebook
ਇਸ ਡਾਰਕ ਮੋਡ ਫੀਚਰ ਨੂੰ ਐਂਡਰਾਇਡ ਯੂਜ਼ਰਜ਼ ਲਈ ਪਹਿਲਾਂ ਰੋਲ ਆਊਟ ਕੀਤਾ ਜਾ ਸਕਦਾ ਹੈ। ਫੇਸਬੁੱਕ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਸ ਦੇ ਡਾਰਕ ਮੋਡ ਫੀਚਰ ਵਾਲੀ ਵੈੱਬਸਾਈਟ ਦੀ ਵੀਡੀਓ ਵੀ ਜਾਰੀ ਕੀਤੀ ਹੈ। ਇਸ ਤੋਂ ਇਲਾਵਾ ਫੇਸਬੁੱਕ ਦੇ ਨਵੇਂ ਡਿਜ਼ਾਈਨ ਨੂੰ ਵੀ ਡਾਰਕ ਮੋਡ ਥੀਮ ਨਾਲ ਸ਼ੋਅਕੇਜ਼ ਕੀਤਾ ਗਿਆ ਹੈ। ਇਸ ਨਵੇਂ ਡਿਜ਼ਾਈਨ ਨੂੰ FB5 ਦੇ ਨਾਂ ਨਾਲ ਜਲਦ ਰੋਲ ਆਊਟ ਕੀਤਾ ਜਾਵੇਗਾ।
Facebook
ਇਸ ਵਿਚ ਯੂਜ਼ਰਜ਼ ਨੂੰ ਡਾਰਕ ਮੋਡ ਥੀਮ ਸਿਲੈਕਟ ਕਰਨ ਦੀ ਆਪਸ਼ਨ ਹੋਵੇਗੀ। ਰਾਤ ਵੇਲੇ ਇਸਤੇਮਾਲ ਕਰਨ ਵਾਲੇ ਯੂਜ਼ਰਜ਼ ਨੂੰ ਜ਼ਿਆਦਾ ਬ੍ਰਾਈਟਨੈੱਸ ਕਾਰਨ ਅੱਖਾਂ 'ਤੇ ਜ਼ਿਆਦਾ ਜ਼ੋਰ ਦੇਣਾ ਪੈਂਦਾ ਹੈ। ਡਾਰਕ ਮੋਡ ਰੋਲ ਆਊਟ ਹੋਣ ਤੋਂ ਬਾਅਦ ਯੂਜ਼ਰਜ਼ ਦੀਆਂ ਅੱਖਾਂ 'ਤੇ ਹੁਣ ਜ਼ੋਰ ਨਹੀਂ ਪਵੇਗਾ ਅਤੇ ਉਹ ਇਸ ਨੂੰ ਇੰਜੁਆਏ ਕਰ ਸਕਣਗੇ। ਫੇਸਬੁੱਕ ਐਪ ਨੂੰ ਰਾਤ ਵੇਲੇ ਇਸਤੇਮਾਲ ਕਰਦੇ ਸਮੇਂ ਇਕ ਸਮਾਰਟਫੋਨ ਦੀ ਫਲੈਸ਼ ਲਾਈਟ ਨਾਲ ਦੁੱਗਣੀ ਬ੍ਰਾਈਟਨੈੱਸ ਜਿੰਨਾ ਜ਼ੋਰ ਪੈਂਦਾ ਹੈ ਜੋ ਅੱਖਾਂ ਲਈ ਹਾਨੀਕਾਰਕ ਹੋ ਸਕਦੀ ਹੈ।
Facebook
ਟਵਿੱਟਰ 'ਤੇ ਸ਼ੇਅਰ ਕੀਤੀ ਗਈ ਜਾਣਕਾਰੀ ਮੁਤਾਬਿਕ, ਫੇਸਬੁੱਕ ਦਾ ਡਾਰਕ ਮੋਡ ਫੀਚਰ ਫਿਲਹਾਲ ਅਰਲੀ ਸਟੇਜ ਆਫ ਡਿਵੈੱਲਪਮੈਂਟ 'ਚ ਹੈ। ਇਸ ਵਿਚ ਯੂਜ਼ਰਜ਼ ਨੂੰ ਐਪ ਵਾਈਡ ਡਾਰਕ ਥੀਮ ਮਿਲੇਗਾ, ਇਸ ਤੋਂ ਇਲਾਵਾ ਯੂਜ਼ਰਜ਼ ਬਲੈਕ ਟੈਕਸਟ ਜ਼ਰੀਏ ਐਪ 'ਤੇ ਪੋਸਟ ਕਰ ਸਕਣਗੇ। ਆਮਤੌਰ 'ਤੇ ਫੇਸਬੁੱਕ ਐਪ ਅਤੇ Messenger ਲਈ ਹਲਕੇ ਨੀਲੇ ਕਲਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਪੋਸਟ ਕਰਨ ਤੋਂ ਲੈ ਕੇ ਹੋਰ ਸਾਰੀਆਂ ਜਾਣਕਾਰੀਆਂ ਬ੍ਰਾਈਟ ਕਲਰ 'ਚ ਹੀ ਉਪਲਬਧ ਹੁੰਦੀਆਂ ਹਨ। ਫੇਸਬੁੱਕ ਯੂਜ਼ਰਜ਼ ਵੀ ਹੁਣ ਜਲਦ ਹੀ Twitter ਵਾਂਗ ਪਲੈਟਫਾਰਮ ਵਾਈਡ ਡਾਰਕ ਮੋਟ ਫੀਚਰ ਦਾ ਇਸਤੇਮਾਲ ਕਰ ਸਕਣਗੇ।