
ਅਲਫਾਬੇਟ ਇੰਕ. ਦੀ ਇਕਾਈ ਗੂਗਲ ਨੇ ਕਿਹਾ ਹੈ ਕਿ ਉਸ ਨੇ ਰੂਸ ਵਿਚ ਆਨਲਾਈਨ ਵਿਗਿਆਪਨ ਦੀ ਵਿਕਰੀ ਬੰਦ ਕਰ ਦਿੱਤੀ ਹੈ।
ਮਾਸਕੋ: ਅਲਫਾਬੇਟ ਇੰਕ. ਦੀ ਇਕਾਈ ਗੂਗਲ ਨੇ ਕਿਹਾ ਹੈ ਕਿ ਉਸ ਨੇ ਰੂਸ ਵਿਚ ਆਨਲਾਈਨ ਵਿਗਿਆਪਨ ਦੀ ਵਿਕਰੀ ਬੰਦ ਕਰ ਦਿੱਤੀ ਹੈ। ਇਹ ਪਾਬੰਦੀ ਖੋਜ, ਯੂਟਿਊ ਅਤੇ ਬਾਹਰੀ ਪ੍ਰਕਾਸ਼ਨਾਂ ਨੂੰ ਕਵਰ ਕਰਦੀ ਹੈ। ਕੰਪਨੀ ਦਾ ਇਹ ਕਦਮ ਟਵਿਟਰ ਇੰਕ ਅਤੇ ਸਨੈਪ ਇੰਕ ਵਲੋਂ ਪਾਬੰਦੀ ਲਗਾਉਣ ਤੋਂ ਬਾਅਦ ਆਇਆ ਹੈ। ਇਕ ਬਿਆਨ ਵਿਚ ਕੰਪਨੀ ਨੇ ਕਿਹਾ ਕਿ ਅਸਧਾਰਨ ਹਾਲਾਤਾਂ ਦੇ ਕਾਰਨ ਅਸੀਂ ਰੂਸ ਵਿਚ ਗੂਗਲ ਐਡਸ ਨੂੰ ਰੋਕ ਰਹੇ ਹਾਂ। ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਸਹੀ ਸਮੇਂ 'ਤੇ ਫੈਸਲਾ ਲਿਆ ਜਾਵੇਗਾ।
ਗੂਗਲ ਨੇ ਇਸ ਤੋਂ ਪਹਿਲਾਂ ਰੂਸੀ ਸਟੇਟ ਮੀਡੀਆ 'ਤੇ ਆਪਣੀ ਤਕਨੀਕ ਰਾਹੀਂ ਵਿਗਿਆਪਨ ਖਰੀਦਣ ਜਾਂ ਵੇਚਣ 'ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਨੇ ਆਪਣੀ ਸੰਵੇਦਨਸ਼ੀਲ ਇਵੈਂਟਸ ਨੀਤੀ ਨੂੰ ਲਾਗੂ ਕੀਤਾ, ਜੋ ਯੁੱਧ ਦਾ ਫਾਇਦਾ ਲੈਣ ਲਈ ਮਾਰਕੀਟਿੰਗ 'ਤੇ ਪਾਬੰਦੀ ਲਗਾਉਂਦੀ ਹੈ। ਰੂਸ ਦੇ ਸੰਚਾਰ ਰੈਗੂਲੇਟਰ ਰੋਸਕੋਮਨਾਡਜ਼ੋਰ ਨੇ ਸੋਮਵਾਰ ਨੂੰ ਗੂਗਲ ਨੂੰ ਉਹਨਾਂ ਇਸ਼ਤਿਹਾਰਾਂ ਨੂੰ ਦਿਖਾਉਣਾ ਬੰਦ ਕਰਨ ਲਈ ਕਿਹਾ ਜੋ ਰੂਸੀ ਫੌਜ ਅਤੇ ਯੂਕਰੇਨੀ ਨਾਗਰਿਕਾਂ ਦੁਆਰਾ ਹੋਏ ਨੁਕਸਾਨ ਦੀ ਗਲਤ ਰਿਪੋਰਟ ਕਰਦੇ ਹਨ।
ਵਾਲ ਸਟਰੀਟ ਜਰਨਲ ਦੀ ਰਿਪੋਰਟ ਅਨੁਸਾਰ ਕਿ ਰੈਗੂਲੇਟਰ ਨੇ ਗੂਗਲ ਨੂੰ ਯੂਕਰੇਨ ਬਾਰੇ ਗਲਤ ਜਾਣਕਾਰੀ ਵਾਲੇ ਯੂਟਿਊਬ ਵਿਗਿਆਪਨ ਦਿਖਾਉਣ ਤੋਂ ਰੋਕਣ ਲਈ ਕਿਹਾ, ਜੋ ਰੂਸੀ ਦਰਸ਼ਕਾਂ ਨੂੰ ਗਲਤ ਜਾਣਕਾਰੀ ਦੇ ਰਿਹਾ ਹੈ। ਗੂਗਲ ਨੇ ਪਿਛਲੇ ਸਾਲ ਸਮੱਗਰੀ ਦੀ ਉਲੰਘਣਾ ਲਈ 32 ਮਿਲੀਅਨ ਰੂਬਲ ਤੋਂ ਵੱਧ ਦਾ ਜੁਰਮਾਨਾ ਲਗਾਇਆ ਸੀ।